ਸੋਨੂੰ ਸੂਦ ਸਾਹਮਣੇ ਫੁੱਟ-ਫੁੱਟ ਕੇ ਰੋਣ ਲੱਗਾ ਕੈਂਸਰ ਪੀੜਤ, ਪੈਰੀਂ ਹੱਥ ਲਾਉਂਦਿਆਂ ਦੱਸਿਆ ਭਗਵਾਨ

Tuesday, Jun 15, 2021 - 01:11 PM (IST)

ਸੋਨੂੰ ਸੂਦ ਸਾਹਮਣੇ ਫੁੱਟ-ਫੁੱਟ ਕੇ ਰੋਣ ਲੱਗਾ ਕੈਂਸਰ ਪੀੜਤ, ਪੈਰੀਂ ਹੱਥ ਲਾਉਂਦਿਆਂ ਦੱਸਿਆ ਭਗਵਾਨ

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰ ਸੋਨੂੰ ਸੂਦ ਲੋਕਾਂ ਦੇ ਦਿਲਾਂ ’ਤੇ ਰਾਜ ਕਰਦੇ ਹਨ। ਉਹ ਅਕਸਰ ਬੇਸਹਾਰਾ, ਗਰੀਬ, ਪਰੇਸ਼ਾਨ ਤੇ ਬੀਮਾਰ ਲੋਕਾਂ ਦੀ ਮਦਦ ਕਰਦੇ ਰਹਿੰਦੇ ਹਨ, ਜਿਸ ਦੇ ਚਲਦਿਆਂ ਲੋਕ ਉਨ੍ਹਾਂ ਨੂੰ ਪਹਿਲਾਂ ਤੋਂ ਵੀ ਵੱਧ ਪਸੰਦ ਕਰਨ ਲੱਗੇ ਹਨ। ਸੋਨੂੰ ਸੂਦ ਨੂੰ ਪਰੇਸ਼ਾਨ ਲੋਕਾਂ ਦੀ ਮਦਦ ਕਰਦਿਆਂ ਇਕ ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਹੈ। ਹੁਣ ਇਹ ਆਲਮ ਹੈ ਕਿ ਲੋਕ ਮਦਦ ਦੀ ਅਪੀਲ ਲੈ ਕੇ ਉਨ੍ਹਾਂ ਦੇ ਘਰ ਆਉਂਦੇ ਰਹਿੰਦੇ ਹਨ, ਜਿਨ੍ਹਾਂ ਦੀਆਂ ਪਰੇਸ਼ਾਨੀਆਂ ਨੂੰ ਅਦਾਕਾਰ ਖ਼ੁਦ ਸੁਣਦੇ ਹਨ।

ਇਹ ਖ਼ਬਰ ਵੀ ਪੜ੍ਹੋ : ਜਲਦ ਦੂਜੇ ਬੱਚੇ ਨੂੰ ਜਨਮ ਦੇਵੇਗੀ ਹਰਭਜਨ ਸਿੰਘ ਦੀ ਪਤਨੀ ਗੀਤਾ ਬਸਰਾ, ਦੇਖੋ ਬੇਬੀ ਸ਼ਾਵਰ ਦੀਆਂ ਆਕਰਸ਼ਕ ਤਸਵੀਰਾਂ

ਹਾਲ ਹੀ ’ਚ ਉਨ੍ਹਾਂ ਦੇ ਘਰ ਵਿਖੇ ਇਕ ਕੈਂਸਰ ਪੀੜਤ ਸ਼ਖ਼ਸ ਆਇਆ, ਜੋ ਸੋਨੂੰ ਸੂਦ ਨੂੰ ਦੇਖ ਕੇ ਉਨ੍ਹਾਂ ਦੇ ਪੈਰ ਛੂਹਣ ਲੱਗਾ ਤੇ ਉਨ੍ਹਾਂ ਨੂੰ ਦੇਖ ਫੁੱਟ-ਫੁੱਟ ਕੇ ਰੋਣ ਲੱਗਾ। ਸ਼ਖ਼ਸ ਦੀ ਪਰੇਸ਼ਾਨੀ ਤੇ ਹਾਲਤ ਨੂੰ ਦੇਖਦਿਆਂ ਸੋਨੂੰ ਸੂਦ ਵੀ ਭਾਵੁਕ ਹੋ ਗਏ। ਉਨ੍ਹਾਂ ਨੇ ਸ਼ਖ਼ਸ ਦੀ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਸਾਂਝੀ ਕੀਤੀ ਹੈ ਤੇ ਉਸ ਦੇ ਲਈ ਭਾਵੁਕ ਪੋਸਟ ਵੀ ਲਿਖੀ ਹੈ। ਸੋਨੂੰ ਸੂਦ ਸੋਸ਼ਲ ਮੀਡੀਆ ’ਤੇ ਕਾਫੀ ਸਰਗਰਮ ਰਹਿਣ ਵਾਲੇ ਕਲਾਕਾਰਾਂ ’ਚੋਂ ਇਕ ਹੈ।

 
 
 
 
 
 
 
 
 
 
 
 
 
 
 
 

A post shared by Sonu Sood (@sonu_sood)

ਉਨ੍ਹਾਂ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ’ਤੇ ਕੈਂਸਰ ਪੀੜਤ ਸ਼ਖ਼ਸ ਦੀ ਵੀਡੀਓ ਸਾਂਝੀ ਕੀਤੀ ਹੈ। ਵੀਡੀਓ ’ਚ ਅਭਿਸ਼ੇਕ ਨਾਂ ਦਾ ਸ਼ਖ਼ਸ ਸੋਨੂੰ ਸੂਦ ਨਾਲ ਮਿਲਦਿਆਂ ਹੀ ਉਨ੍ਹਾਂ ਨੂੰ ਦੇਖ ਕੇ ਰੋਣ ਲੱਗ ਪਿਆ ਤੇ ਉਸ ਨੇ ਸੋਨੂੰ ਦੇ ਪੈਰ ਛੂਹੇ। ਹਾਲਾਂਕਿ ਸੋਨੂੰ ਸੂਦ ਉਸ ਨੂੰ ਅਜਿਹਾ ਕਰਨ ਤੋਂ ਮਨ੍ਹਾ ਕਰਦੇ ਤੇ ਚੁੱਪ ਕਰਵਾਉਣ ਦੀ ਕੋਸ਼ਿਸ਼ ਕਰਦੇ ਹੋਏ ਨਜ਼ਰ ਆ ਰਹੇ ਹਨ। ਵੀਡੀਓ ’ਚ ਦਿਖਾਈ ਦੇ ਰਿਹਾ ਹੈ ਕਿ ਸ਼ਖ਼ਸ ਨੂੰ ਚੁੱਪ ਕਰਵਾਉਣ ਤੋਂ ਬਾਅਦ ਸੋਨੂੰ ਸੂਦ ਤੋਹਫ਼ੇ ’ਚ ਉਸ ਨੂੰ ਫੋਨ ਵੀ ਦਿੰਦੇ ਹਨ।

ਇਹ ਵੀਡੀਓ ਸਾਂਝੀ ਕਰਦਿਆਂ ਸੋਨੂੰ ਸੂਦ ਨੇ ਸ਼ਖ਼ਸ ਲਈ ਇਕ ਭਾਵੁਕ ਪੋਸਟ ਲਿਖੀ ਹੈ। ਉਨ੍ਹਾਂ ਨੇ ਪੋਸਟ ’ਚ ਲਿਖਿਆ, ‘ਪੂਰੇ ਦੇਸ਼ ’ਚ ਜਿਸ ਤਰ੍ਹਾਂ ਲੋਕ ਮੁਸ਼ਕਿਲਾਂ ਨਾਲ ਜੂਝ ਰਹੇ ਹਨ, ਉਹ ਦਿਲ ਤੋੜਨ ਵਾਲਾ ਹੈ, ਹਾਲਾਂਕਿ ਹੁਣ ਕੋਵਿਡ-19 ਦੇ ਕੇਸ ਘੱਟ ਹੋ ਰਹੇ ਹਨ ਪਰ ਕੁਝ ਪਰਿਵਾਰਾਂ ਦੀ ਸਥਿਤੀ ਅਜੇ ਵੀ ਉਵੇਂ ਦੀ ਹੀ ਹੈ। ਮਿਲੋ ਅਭਿਸ਼ੇਕ ਨਾਲ ਜਿਸ ਨੇ ਆਪਣੀ ਸੁਣਨ ਦੀ ਸਮਰੱਥਾ ਗੁਆ ਦਿੱਤੀ ਤੇ ਉਹ ਅਜੇ ਵੀ ਇਲਾਜ ਕਰਵਾ ਰਿਹਾ ਹੈ।’

ਸੋਨੂੰ ਸੂਦ ਨੇ ਪੋਸਟ ’ਚ ਅੱਗੇ ਲਿਖਿਆ, ‘ਉਸ ਦੇ ਇੰਨੇ ਪਿਆਰ ਨਾਲ ਖੁਸ਼ ਹਾਂ ਤੇ ਉਸ ਦੇ ਜਲਦ ਠੀਕ ਹੋਣ ਦੀ ਕਾਮਨਾ ਕਰਦਾ ਹਾਂ। ਲੋਕਾਂ ਨੂੰ ਅਪੀਲ ਹੈ ਕਿ ਉਹ ਅੱਗੇ ਆਉਣ, ਅਸੀਂ ਮਿਲ ਕੇ ਲੋਕਾਂ ਦੀ ਮਦਦ ਕਰੀਏ, ਜਿਸ ਨਾਲ ਉਹ ਇਨ੍ਹਾਂ ਪਰੇਸ਼ਾਨੀਆਂ ਤੋਂ ਉੱਭਰ ਸਕੇ।’ ਸੋਸ਼ਲ ਮੀਡੀਆ ’ਤੇ ਸੋਨੂੰ ਸੂਦ ਦੀ ਇਹ ਪੋਸਟ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

ਨੋਟ– ਸੋਨੂੰ ਸੂਦ ਦੀ ਇਸ ਵੀਡੀਓ ’ਤੇ ਤੁਹਾਡੀ ਕੀ ਰਾਏ ਹੈ? ਕੁਮੈਂਟ ਕਰਕੇ ਦੱਸੋ।


author

Rahul Singh

Content Editor

Related News