ਰਿਲੀਜ਼ ਹੋਇਆ ਸ਼ਾਹਰੁਖ ਦੀ ਫਿਲਮ ''ਫੈਨ'' ਦੀ ਟ੍ਰੇਲਰ (video)
Tuesday, Mar 01, 2016 - 12:04 PM (IST)
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਬੀਤੇ ਦਿਨੀਂ ਇਸ ਫਿਲਮ ਦਾ ਪੋਸਟਰ ਰਿਲੀਜ਼ ਹੋਇਆ ਸੀ, ਜਿਸ ''ਚ ਸ਼ਾਹਰੁਖ ਖਾਨ ਕਾਫੀ ਮੁੰਬਈ : ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਦੀ ਆਉਣ ਵਾਲੀ ਫਿਲਮ ''ਫੈਨ'' ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਇਹ ਟ੍ਰੇਲਰ ਬੇਹੱਦ ਸ਼ਾਨਦਾਰ ਅਤੇ ਦਿਲਚਸਪ ਹੈ ਅਤੇ ਇਸ ''ਚ ਸ਼ਾਹਰੁਖ ਨੇ ਦੋਹਰੀ ਭੂਮਿਕਾ ''ਚ ਨਜ਼ਰ ਆ ਰਹੇ ਹਨ। ਜਾਣਕਾਰੀ ਅਨੁਸਾਰ ਯਸ਼ਰਾਜ ਬੈਨਰ ਦੀ ਇਸ ਫਿਲਮ ਦੇ ਨਿਰਦੇਸ਼ਕ ਮਨੀਸ਼ ਸਰਮਾ ਹਨ। ਇਸ ਫਿਲਮ ਦੇ ਟ੍ਰੇਲਰ ਨੂੰ ਦੇਖ ਕੇ ਉਨ੍ਹਾਂ ਦੀ ਫਿਲਮ ''ਡਰ'' ਯਾਦ ਆ ਰਹੀ ਹੈ। ਜ਼ਿਕਰਯੋਗ ਹੈ ਕਿ ਇਸ ਟ੍ਰੇਲਰ ''ਚ ਸ਼ਾਹਰੁਖ ਖਾਨ ''ਗੌਰਵ'' ਨਾਂ ਦੇ ਫੈਨ ਦੀ ਭੂਮਿਕਾ ਨਿਭਾਉਂਦੇ ਨਜ਼ਰ ਆ ਰਹੇ ਹਨ, ਜੋ ਕਿ ''ਆਰਿਅਨ ਖੰਨਾ'' ਦੇ ਬਹੁਤ ਵੱਡੇ ਫੈਨ ਹਨ ਅਤੇ ਉਹ ਉਨ੍ਹਾਂ ਲਈ ਕੁਝ ਵੀ ਕਰ ਸਕਦੇ ਹਨ। ਦੂਜੇ ਪਾਸੇ ''ਆਰਿਅਨ'' ਦੀ ਭੂਮਿਕਾ ''ਚ ਵੀ ਸੁਪਰਸਟਾਰ ਸ਼ਾਹਰੁਖ ਖਾਨ ਹੀ ਨਜ਼ਰ ਆਉਣਗੇ।
ਜਾਣਕਾਰੀ ਅਨੁਸਾਰ ''ਆਰਿਅਨ'' ਦਾ ਚਿਹਰਾ ''ਗੌਰਵ'' ਨਾਲ ਕਾਫੀ ਮਿਲਦਾ ਹੈ। ਆਰਿਅਨ ਖੰਨਾ ਅਤੇ ਗੌਰਵ ਦੇ ਦੋਵੇਂ ਕਿਰਦਾਰ ਸ਼ਾਹੁਖ ਖਾਨ ਨਿਭਾਅ ਰਹੇ ਹਨ। ਇਹ ਫਿਲਮ 15 ਅਪ੍ਰੈਲ ਨੂੰ ਰਿਲੀਜ਼ ਹੋਵੇਗੀ। ਇਸ ਫਿਲਮ ਦੇ ਨਿਰਮਾਤਾ ਆਦਿੱਤਿਯ ਚੋਪੜਾ ਹਨ।
ੂਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਬੀਤੇ ਦਿਨੀਂ ਇਸ ਫਿਲਮ ਦਾ ਪੋਸਟਰ ਰਿਲੀਜ਼ ਹੋਇਆ ਸੀ, ਜਿਸ ''ਚ ਸ਼ਾਹਰੁਖ ਖਾਨ ਕਾਫੀ ਸ਼ਾਨਦਾਰ ਲੱਗ ਰਹੇ ਹਨ। ਇਹ ਪੋਸਟਰ ਟ੍ਰੇਡ ਐਨਾਲਿਸਟ ਤਰਨ ਆਦਰਸ਼ ਨੇ ਟਵਿੱਟਰ ''ਤੇ ਪੋਸਟ ਕੀਤਾ ਸੀ।
