ਮਸ਼ਹੂਰ ਗਾਇਕਾ ਦੀ ਭਿਆਨਕ ਕਾਰ ਹਾਦਸੇ ''ਚ ਮੌਤ, ਸੰਗੀਤ ਜਗਤ ''ਚ ਛਾਇਆ ਮਾਤਮ
Monday, Mar 03, 2025 - 02:06 PM (IST)

ਐਂਟਰਟੇਨਮੈਂਟ ਡੈਸਕ - ਗ੍ਰੈਮੀ ਐਵਾਰਡ-ਨਾਮਜ਼ਦ ਆਰ ਐਂਡ ਬੀ ਗਾਇਕਾ ਐਂਜੀ ਸਟੋਨ ਦੀ ਸ਼ਨੀਵਾਰ ਨੂੰ 63 ਸਾਲ ਦੀ ਉਮਰ 'ਚ ਇੱਕ ਕਾਰ ਹਾਦਸੇ 'ਚ ਮੌਤ ਹੋ ਗਈ। ਇਹ ਹਾਦਸਾ ਮੋਂਟਗੋਮਰੀ, ਅਲਾਬਾਮਾ 'ਚ ਵਾਪਰਿਆ। ਉਹ ਹਿੱਪ-ਹੌਪ ਤਿੱਕੜੀ ਦਿ ਸੀਕੁਐਂਸ 'ਚ ਆਪਣੀ ਭਾਗੀਦਾਰੀ ਲਈ ਸਭ ਤੋਂ ਵੱਧ ਜਾਣੀ ਜਾਂਦੀ ਸੀ। ਐਂਜੀ ਸਟੋਨ ਆਲ-ਫੀਮੇਲ ਹਿੱਪ-ਹੌਪ ਤਿੱਕੜੀ ਦਿ ਸੀਕਵੈਂਸ ਦੀ ਮੈਂਬਰ ਸੀ ਅਤੇ ਆਪਣੇ ਹਿੱਟ ਗੀਤ 'ਵਿਸ਼ ਆਈ ਡਿਡੰਟ ਮਿਸ ਯੂ' ਲਈ ਸਭ ਤੋਂ ਵੱਧ ਜਾਣੀ ਜਾਂਦੀ ਸੀ।
ਇਹ ਵੀ ਪੜ੍ਹੋ- ਸੰਗੀਤ ਜਗਤ ਨੂੰ ਵੱਡਾ ਘਾਟਾ, ਨਾਮੀ ਗਾਇਕ ਦੀ ਹੋਈ ਮੌਤ
ਮੈਨੇਜਰ ਨੇ ਦਿੱਤੀ ਹਾਦਸੇ ਦੀ ਜਾਣਕਾਰੀ
ਸੰਗੀਤ ਨਿਰਮਾਤਾ ਅਤੇ ਸਟੋਨ ਦੇ ਮੈਨੇਜਰ ਵਾਲਟਰ ਮਿਲਸੈਪ ਨੇ ਕਿਹਾ, ''ਸਵੇਰੇ ਲਗਭਗ 4 ਵਜੇ, ਗਾਇਕ ਜਿਸ ਕਾਰ ਨੂੰ ਅਲਾਬਾਮਾ ਤੋਂ ਅਟਲਾਂਟਾ ਵਾਪਸ ਜਾ ਰਹੀ ਸੀ, ਉਹ ਪਲਟ ਗਈ ਅਤੇ ਇੱਕ ਵੱਡੇ ਟਰੱਕ ਨਾਲ ਟਕਰਾ ਗਈ। ਮੈਨੇਜਰ ਨੇ ਐਸੋਸੀਏਟਿਡ ਪ੍ਰੈੱਸ ਨੂੰ ਇਕ ਮੇਲ ਭੇਜੀ, ਜਿਸ 'ਚ ਉਸ ਨੇ ਇਸ ਹਾਦਸੇ ਦੀ ਜਾਣਕਾਰੀ ਦਿੱਤੀ। ਉਸ ਨੇ ਕਿਹਾ ਕਿ ਕਾਰਗੋ ਵੈਨ 'ਚ ਸਟੋਨ ਨੂੰ ਛੱਡ ਕੇ ਸਾਰੇ ਬਚ ਗਏ।''
ਇਹ ਵੀ ਪੜ੍ਹੋ- ਕੁਆਰੀ ਜਵਾਨ ਕੁੜੀ ਦਾ ਹੈਵਾਨਾਂ ਨੇ ਕੀਤਾ ਮੂੰਹ ਕਾਲਾ
ਹਾਦਸੇ ਦੀ ਜਾਂਚ
ਅਲਾਬਾਮਾ ਹਾਈਵੇਅ ਪੈਟਰੋਲ ਨੇ ਇੱਕ ਨਿਊਜ਼ 'ਚ ਕਿਹਾ ਕਿ, ''ਮਰਸੀਡੀਜ਼-ਬੈਂਜ਼ ਸਪ੍ਰਿੰਟਰ ਵੈਨ ਸ਼ਨੀਵਾਰ ਸਵੇਰੇ 4:25 ਵਜੇ ਦੇ ਕਰੀਬ ਇੰਟਰਸਟੇਟ 65 ‘ਤੇ ਪਲਟ ਗਈ ਅਤੇ ਫਿਰ ਟਰੱਕ ਨਾਲ ਜਾ ਟਕਰਾਈ, ਜਿਸ ਨੂੰ ਟੈਕਸਾਸ ਦਾ ਇੱਕ 33 ਸਾਲਾ ਵਿਅਕਤੀ ਚਲਾ ਰਿਹਾ ਸੀ। ਹਾਈਵੇਅ ਪੈਟਰੋਲ ਨੇ ਕਿਹਾ ਕਿ ਐਂਜੀ ਸਟੋਨ ਨੂੰ ਮੌਕੇ ‘ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ। ਇਹ ਹਾਦਸਾ ਮੋਂਟਗੋਮਰੀ ਸ਼ਹਿਰ ਤੋਂ ਲਗਭਗ 8 ਕਿਲੋਮੀਟਰ ਦੱਖਣ 'ਚ ਵਾਪਰਿਆ। ਸਪ੍ਰਿੰਟਰ ਡਰਾਈਵਰ ਅਤੇ ਵੈਨ 'ਚ ਸਵਾਰ 7 ਹੋਰ ਲੋਕਾਂ ਨੂੰ ਇਲਾਜ ਲਈ ਬੈਪਟਿਸਟ ਮੈਡੀਕਲ ਸੈਂਟਰ ਲਿਜਾਇਆ ਗਿਆ। ਅਧਿਕਾਰੀ ਹਾਦਸੇ ਦੀ ਜਾਂਚ ਕਰ ਰਹੇ ਹਨ।''
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8