ਡਾਂਸ ਕਰਦਿਆਂ ਇੰਝ ਨਿਕਲੀ ਮਸ਼ਹੂਰ ਐਕਟਰ ਦੀ ਜਾਨ, ਵਾਇਰਲ ਹੋ ਗਈ ਵੀਡੀਓ

Thursday, Oct 17, 2024 - 10:57 AM (IST)

ਡਾਂਸ ਕਰਦਿਆਂ ਇੰਝ ਨਿਕਲੀ ਮਸ਼ਹੂਰ ਐਕਟਰ ਦੀ ਜਾਨ, ਵਾਇਰਲ ਹੋ ਗਈ ਵੀਡੀਓ

ਮੁੰਬਈ (ਬਿਊਰੋ) - ਸੋਸ਼ਲ ਮੀਡੀਆ 'ਤੇ ਵਾਇਰਲ ਹੋਏ ਇੱਕ ਵੀਡੀਓ ਨੇ ਹਰ ਕਿਸੇ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ ਕਿ ਇਸ ਦੁਨੀਆ 'ਚ ਕੁੱਝ ਵੀ ਸਥਿਰ ਨਹੀਂ ਹੈ। ਪਲਾਂ 'ਚ ਕੀ ਹੋ ਜਾਣਾ ਹੈ ਇਹ ਕਿਸੇ ਨੂੰ ਵੀ ਨਹੀਂ ਪਤਾ। ਅਕਾਲ ਪੁਰਖ ਨੇ ਜੀਵਨ ਦਿੱਤਾ ਹੈ ਤਾਂ ਉਸ ਦਾ ਨਸ਼ਟ ਹੋਣਾ ਲਾਜ਼ਮੀ ਹੈ ਪਰ ਅੱਜ ਅਸੀਂ ਜਿਹੜਾ ਵੀਡੀਓ ਤੁਹਾਨੂੰ ਵਿਖਾਉਣ ਜਾ ਰਹੇ ਹਾਂ। ਤੁਸੀਂ ਕਦੇ ਸੋਚਿਆ ਹੈ ਕਿ ਕੋਈ ਹੱਸਦਾ ਖੇਡਦਾ, ਨੱਚਦਾ ਟੱਪਦਾ ਇਨਸਾਨ ਦੁਨੀਆ ਤੋਂ ਪਲਾਂ 'ਚ ਚਲਾ ਜਾਵੇਗਾ। 

ਇਹ ਖ਼ਬਰ ਵੀ ਪੜ੍ਹੋ - ਬਾਬਾ ਸਿੱਦੀਕੀ ਕਤਲ ਮਾਮਲਾ : ਪੁਲਸ ਵੱਲੋਂ ਇੱਕ ਹੋਰ ਗ੍ਰਿਫ਼ਤਾਰੀ

ਦਰਅਸਲ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਇਹ ਵੀਡੀਓ ਅਸ਼ੋਕਨ ਮੁਨਿਆਦੀ ਨਾਂ ਦੇ ਸ਼ਖਸ ਦਾ ਹੈ, ਜੋ ਕਿ ਤਮਿਲ ਸਿਨੇਮਾ ਦੇ ਅਦਾਕਾਰ ਸ਼ਿਵਾਜੀ ਗਣੇਸ਼ਨ ਦੀ ਨਕਲ ਕਰਦੇ ਸਨ। ਸਿੰਗਾਪੁਰ 'ਚ ਅਸ਼ੋਕਨ ਇੱਕ ਮਹਿਲਾ ਨਾਲ ਡਾਂਸ ਕਰ ਰਹੇ ਸਨ। ਉਹ ਬਹੁਤ ਖੁਸ਼ ਸਨ ਅਤੇ ਵੱਡੀ ਗਿਣਤੀ 'ਚ ਲੋਕ ਉਸ ਜਗ੍ਹਾ 'ਤੇ ਮੌਜੂਦ ਸਨ, ਜਿੱਥੇ ਉਹ ਪਰਫਾਰਮ ਕਰ ਰਹੇ ਸਨ। ਲੋਕ ਉਨ੍ਹਾਂ ਦੀ ਪਰਫਾਰਮੈਂਸ ਨੂੰ ਵੇਖ ਕੇ ਤਾੜੀਆਂ ਵਜਾ ਰਹੇ ਸਨ। ਪਰਫਾਰਮੈਂਸ ਦੇਣ ਤੋਂ ਬਾਅਦ ਅਸ਼ੋਕਨ ਨੇ ਸਭ ਦਾ ਸ਼ੁਕਰੀਆ ਅਦਾ ਕੀਤਾ ਤੇ ਇਸੇ ਦੌਰਾਨ ਉਹ ਅਚਾਨਕ ਹੇਠਾਂ ਡਿੱਗ ਗਏ।

ਇਹ ਖ਼ਬਰ ਵੀ ਪੜ੍ਹੋ - Salman ਨਾਲ ਦੋਸਤੀ ਬਣੀ Baba Siddique ਲਈ ਕਾਲ, ਸ਼ੂਟਰ ਬੋਲੇ- 'ਪਿਓ-ਪੁੱਤ ਸੀ ਨਿਸ਼ਾਨੇ 'ਤੇ ਪਰ...'

ਲੋਕ ਉਨ੍ਹਾਂ ਨੂੰ ਚੁੱਕਣ ਲਈ ਭੱਜੇ ਪਰ ਉਦੋਂ ਤੱਕ ਬਹੁਤ ਦੇਰ ਹੋ ਗਈ ਸੀ ਅਤੇ ਉਨ੍ਹਾਂ ਦਾ ਦਿਹਾਂਤ ਹੋ ਗਿਆ। ਇਹ ਸਭ ਕੁਝ 13 ਅਕਤੂਬਰ ਨੂੰ ਵਾਪਰਿਆ ਸੀ ਅਤੇ ਉਨ੍ਹਾਂ ਦਾ ਅੰਤਿਮ ਸਸਕਾਰ 15 ਅਕਤੂਬਰ ਨੂੰ ਕੀਤਾ ਗਿਆ ਸੀ। 

ਇਹ ਖ਼ਬਰ ਵੀ ਪੜ੍ਹੋ -  ਸਾਰਾ ਗੁਰਪਾਲ ਨੇ ਪੰਜਾਬੀ ਇੰਡਸਟਰੀ 'ਤੇ ਲਾਏ ਗੰਭੀਰ ਦੋਸ਼, ਪੋਸਟ ਨੇ ਛੇੜੀ ਚਰਚਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

sunita

Content Editor

Related News