ਮਹਿੰਦਰ ਸਿੰਘ ਧੋਨੀ ਨਾਲ Relationship 'ਚ ਸੀ ਇਹ ਪ੍ਰਸਿੱਧ ਅਦਾਕਾਰਾ, ਰਿਸ਼ਤੇ ਨੂੰ ਦੱਸਿਆ 'ਦਾਗ'

Tuesday, Oct 01, 2024 - 11:53 AM (IST)

ਮਹਿੰਦਰ ਸਿੰਘ ਧੋਨੀ ਨਾਲ Relationship 'ਚ ਸੀ ਇਹ ਪ੍ਰਸਿੱਧ ਅਦਾਕਾਰਾ, ਰਿਸ਼ਤੇ ਨੂੰ ਦੱਸਿਆ 'ਦਾਗ'

ਮੁੰਬਈ (ਬਿਊਰੋ) - ਮਹਿੰਦਰ ਸਿੰਘ ਧੋਨੀ ਟੀਮ ਇੰਡੀਆ ਦੇ ਸਰਵੋਤਮ ਕ੍ਰਿਕਟਰਾਂ 'ਚੋਂ ਇੱਕ ਰਹੇ ਹਨ। ਧੋਨੀ ਦਾ ਨਾਂ ਕਈ ਅਭਿਨੇਤਰੀਆਂ ਨਾਲ ਜੁੜ ਚੁੱਕਾ ਹੈ। ਧੋਨੀ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਸਾਊਥ ਦੀ ਅਦਾਕਾਰਾ ਰਾਏ ਲਕਸ਼ਮੀ ਨੇ ਕਿਹਾ ਸੀ ਕਿ ਉਨ੍ਹਾਂ ਨਾਲ ਮੇਰਾ ਰਿਸ਼ਤਾ ਦਾਗ ਵਾਂਗ ਸੀ। ਅਸੀਂ ਗੱਲ ਕਰ ਰਹੇ ਹਾਂ ਰਾਏ ਲਕਸ਼ਮੀ ਦੀ।

ਬ੍ਰੇਕਅੱਪ 'ਤੇ ਖੁੱਲ੍ਹ ਕੇ ਬੋਲੀ ਰਾਏ ਲਕਸ਼ਮੀ
ਰਾਏ ਲਕਸ਼ਮੀ ਨੇ 2014 ‘ਚ ਧੋਨੀ ਨਾਲ ਆਪਣੇ ਰਿਸ਼ਤੇ ਅਤੇ ਬ੍ਰੇਕਅੱਪ ਬਾਰੇ ਖੁੱਲ੍ਹ ਕੇ ਗੱਲ ਕੀਤੀ ਸੀ। ਇੱਕ ਇੰਟਰਵਿਊ 'ਚ ਅਦਾਕਾਰਾ ਨੇ ਕਿਹਾ ਸੀ ਕਿ ਮੈਨੂੰ ਵਿਸ਼ਵਾਸ ਹੋ ਗਿਆ ਹੈ ਕਿ ਧੋਨੀ ਨਾਲ ਮੇਰਾ ਰਿਸ਼ਤਾ ਇੱਕ ਦਾਗ ਵਰਗਾ ਸੀ। ਲਕਸ਼ਮੀ ਨੇ ਅੱਗੇ ਕਿਹਾ, ਮੈਨੂੰ ਪਤਾ ਸੀ ਕਿ ਇਹ ਜ਼ਿਆਦਾ ਦੇਰ ਨਹੀਂ ਚੱਲੇਗਾ। ਮੈਨੂੰ ਇਹ ਸੋਚ ਕੇ ਹੈਰਾਨੀ ਹੁੰਦੀ ਹੈ ਕਿ ਲੋਕਾਂ ਕੋਲ ਅਜੇ ਵੀ ਇਸ ਮਾਮਲੇ ‘ਤੇ ਚਰਚਾ ਕਰਨ ਦਾ ਸਮਾਂ ਹੈ। ਧੋਨੀ ਤੋਂ ਬਾਅਦ ਵੀ ਮੈਂ 3-4 ਰਿਲੇਸ਼ਨਸ਼ਿਪ ‘ਚ ਸੀ ਪਰ ਕਿਸੇ ਨੇ ਇਸ ਵੱਲ ਧਿਆਨ ਨਹੀਂ ਦਿੱਤਾ। 

ਇਹ ਖ਼ਬਰ ਵੀ ਪੜ੍ਹੋ ਅਦਾਲਤ 'ਚ ਕੰਗਨਾ ਦੀ 'ਐਮਰਜੈਂਸੀ', ਨਵੇਂ ਹੁਕਮਾਂ ਨੇ ਵਧਾਈ ਚਿੰਤਾ

ਇਹ ਸੀ ਧੋਨੀ ਦਾ ਪਹਿਲਾ ਪਿਆਰ
ਦੱਸ ਦੇਈਏ ਕਿ ਧੋਨੀ ਅਤੇ ਰਾਏ ਲਕਸ਼ਮੀ ਨੂੰ ਕਈ ਵਾਰ ਇਕੱਠੇ ਦੇਖਿਆ ਜਾ ਚੁੱਕਾ ਹੈ। ਕਿਹਾ ਜਾਂਦਾ ਹੈ ਕਿ ਧੋਨੀ ਦਾ ਪਹਿਲਾ ਪਿਆਰ ਪ੍ਰਿਅੰਕਾ ਝਾਅ ਨਾਂ ਦੀ ਕੁੜੀ ਸੀ, ਜਿਸ ਦੀ ਹਾਦਸੇ 'ਚ ਮੌਤ ਹੋ ਗਈ। ਫਿਲਹਾਲ ਧੋਨੀ ਆਪਣੀ ਪਤਨੀ ਸਾਕਸ਼ੀ ਨਾਲ ਕਾਫੀ ਖੁਸ਼ ਹਨ। ਸਾਕਸ਼ੀ ਅਕਸਰ ਧੋਨੀ ਦਾ ਸਮਰਥਨ ਕਰਨ ਲਈ ਮੈਦਾਨ ‘ਤੇ ਆਉਂਦੀ ਹੈ। ਧੋਨੀ ਦੀ ਇੱਕ ਬੇਟੀ ਵੀ ਹੈ, ਜਿਸ ਦਾ ਨਾਂ ਜ਼ੀਵਾ ਹੈ। ਜੀਵਾ ਵੀ ਆਪਣੇ ਪਿਤਾ ਦਾ ਸਾਥ ਦੇਣ ਲਈ ਸਟੇਡੀਅਮ ਆਉਂਦੀ ਹੈ।

ਇਹ ਖ਼ਬਰ ਵੀ ਪੜ੍ਹੋ  ਆਈਫਾ ਐਵਾਰਡ 'ਚ ਗੂੰਜਿਆ ਕਰਨ ਔਜਲਾ ਦਾ ਨਾਂ, ਮਿਲਿਆ ਇਹ ਖ਼ਾਸ ਸਨਮਾਨ

15 ਦੀ ਉਮਰ 'ਚ ਕੀਤਾ ਫ਼ਿਲਮੀ ਸਫ਼ਰ ਸ਼ੁਰੂ
ਦੱਸਣਯੋਗ ਹੈ ਕਿ ਰਾਏ ਲਕਸ਼ਮੀ ਸਾਊਥ ਫ਼ਿਲਮਾਂ 'ਚ ਕੰਮ ਕਰਨ ਲਈ ਜਾਣੀ ਜਾਂਦੀ ਹੈ। ਉਸ ਨੇ 15 ਸਾਲ ਦੀ ਉਮਰ 'ਚ ਫ਼ਿਲਮਾਂ 'ਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਲਕਸ਼ਮੀ ਨੇ ਕਈ ਹਿੱਟ ਫ਼ਿਲਮਾਂ ਵੀ ਦਿੱਤੀਆਂ ਹਨ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News