ਮਨੋਰੰਜਨ ਇੰਡਸਟਰੀ ''ਚ ਸੋਗ ਦੀ ਲਹਿਰ, ਹੁਣ ਇਸ ਮਸ਼ਹੂਰ ਅਦਾਕਾਰਾ ਨੇ ਛੱਡੀ ਦੁਨੀਆ
Monday, Oct 27, 2025 - 10:27 AM (IST)
ਲਾਸ ਏਂਜਲਸ (ਏਜੰਸੀ)- ਹਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਜੂਨ ਲਾਕਹਾਰਟ (June Lockhart), ਜਿਨ੍ਹਾਂ ਨੇ ਟੈਲੀਵਿਜ਼ਨ ਸੀਰੀਜ਼ “Lassie” ਅਤੇ “Lost In Space” ਵਿੱਚ ਪਿਆਰ ਅਤੇ ਮਮਤਾ ਭਰੀ ਮਾਂ ਦਾ ਕਿਰਦਾਰ ਨਿਭਾ ਕੇ ਲੱਖਾਂ ਦਰਸ਼ਕਾਂ ਦੇ ਦਿਲ ਜਿੱਤੇ, ਦਾ 100 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਉਹ ਸੈਂਟਾ ਮੋਨਿਕਾ, ਕੈਲੀਫੋਰਨੀਆ ਵਿਚ ਆਪਣੇ ਘਰ ’ਚ ਕੁਦਰਤੀ ਕਾਰਨਾਂ ਨਾਲ ਦੁਨੀਆ ਛੱਡ ਗਈ। ਪਰਿਵਾਰਕ ਬੁਲਾਰੇ ਲਾਇਲ ਗ੍ਰੈਗਰੀ ਨੇ ਦੱਸਿਆ ਕਿ ਉਹ ਅਖੀਰਲੇ ਸਮੇਂ ਤੱਕ ਖੁਸ਼ ਤੇ ਸਰਗਰਮ ਰਹੀ।
ਇਹ ਵੀ ਪੜ੍ਹੋ: ਮਸ਼ਹੂਰ ਗਾਇਕ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ ! ਮੰਗੀ 15 ਲੱਖ ਰੁਪਏ ਦੀ ਫਿਰੌਤੀ

ਜੂਨ ਲਾਕਹਾਰਟ, ਪ੍ਰਸਿੱਧ ਅਦਾਕਾਰ ਜੀਨ ਲਾਕਹਾਰਟ ਦੀ ਧੀ ਸr। ਉਨ੍ਹਾਂ ਨੇ 1958 ਤੋਂ 1964 ਤੱਕ CBS ਦੀ ਸੀਰੀਜ਼ “Lassie” ਵਿੱਚ ਰੂਥ ਮਾਰਟਿਨ ਦਾ ਕਿਰਦਾਰ ਨਿਭਾਇਆ — ਇੱਕ ਐਸੀ ਮਾਂ ਜੋ ਅਨਾਥ ਟਿਮੀ ਨੂੰ ਪਾਲਦੀ ਹੈ। ਇਸ ਤੋਂ ਬਾਅਦ, 1965 ਤੋਂ 1968 ਤੱਕ ਉਨ੍ਹਾਂ ਨੇ “Lost In Space” ਵਿੱਚ ਮੌਰੀਨ ਰੌਬਿਨਸਨ ਦਾ ਕਿਰਦਾਰ ਨਿਭਾ ਕੇ ਪ੍ਰਸ਼ੰਸਕਾਂ ਦੇ ਦਿਲਾਂ ਵਿੱਚ ਅਮਿੱਟ ਛਾਪ ਛੱਡੀ।
ਜੂਨ ਲਾਕਹਾਰਟ 1938 ਦੀ ਫ਼ਿਲਮ “A Christmas Carol” ਵਿੱਚ ਪਹਿਲੀ ਵਾਰ ਸਕਰੀਨ ‘ਤੇ ਨਜ਼ਰ ਆਈ। ਬਾਅਦ ਵਿੱਚ ਉਹ ਕਈ ਫ਼ਿਲਮਾਂ ਅਤੇ ਟੀਵੀ ਸ਼ੋਅਜ਼ ਦਾ ਹਿੱਸਾ ਬਣੀ, ਜਿਵੇਂ “Petticoat Junction,” “General Hospital,” “Knots Landing” ਅਤੇ “The Colbys.”
ਜੂਨ ਲਾਕਹਾਰਟ ਨੇ ਦੋ ਵਿਆਹ ਕੀਤੇ ਸਨ ਤੇ ਦੋ ਧੀਆਂ ਦੀ ਮਾਂ ਸੀ। ਆਪਣੀ ਪੂਰੀ ਜ਼ਿੰਦਗੀ ਦੌਰਾਨ ਉਹ ਆਪਣੇ ਪ੍ਰਸਿੱਧ ਕਿਰਦਾਰ “Lassie” ਨਾਲ ਜੁੜੀ ਰਹੀ। ਇੱਕ ਇੰਟਰਵਿਊ ਵਿਚ ਉਨ੍ਹਾਂ ਨੇ ਕਿਹਾ ਸੀ, “ਜੇ ਮੇਰੇ ਪੂਰੇ ਕਰੀਅਰ ਵਿੱਚ ਇਕੋ ਭੂਮਿਕਾ ਹੈ ਜਿਸ ਲਈ ਲੋਕ ਮੈਨੂੰ ਯਾਦ ਕਰਦੇ ਹਨ, ਤਾਂ ਇਹ ਵੱਡੀ ਖੁਸ਼ਕਿਸਮਤੀ ਹੈ — ਬਹੁਤ ਸਾਰੇ ਐਕਟਰਜ਼ ਨੂੰ ਇਹ ਮੌਕਾ ਨਹੀਂ ਮਿਲਦਾ।”
