ਮਸ਼ਹੂਰ ਅਦਾਕਾਰਾ ਦਾ ਦਿਹਾਂਤ, ਫ਼ਿਲਮ ਇੰਡਸਟਰੀ ''ਚ ਸੋਗ ਦੀ ਲਹਿਰ

Monday, Feb 03, 2025 - 04:05 PM (IST)

ਮਸ਼ਹੂਰ ਅਦਾਕਾਰਾ ਦਾ ਦਿਹਾਂਤ, ਫ਼ਿਲਮ ਇੰਡਸਟਰੀ ''ਚ ਸੋਗ ਦੀ ਲਹਿਰ

ਐਂਟਰਟੇਨਮੈਂਟ ਡੈਸਕ : ਨੈੱਟਫਲਿਕਸ ਦੀ ਵੈੱਬ ਸੀਰੀਜ਼ 'Meteor Garden' ਦੀ ਮਸ਼ਹੂਰ ਅਦਾਕਾਰਾ ਬਾਰਬੀ ਹਸੂ ਦਾ ਦਿਹਾਂਤ ਹੋ ਗਿਆ ਹੈ। ਤਾਈਵਾਨ ਅਦਾਕਾਰਾ ਨੇ 48 ਸਾਲ ਦੀ ਉਮਰ 'ਚ ਆਖਰੀ ਸਾਹ ਲਿਆ ਹੈ। ਉਸ ਦੀ ਮੌਤ ਦਾ ਕਾਰਨ ਨਮੂਨੀਆ ਦੱਸਿਆ ਜਾ ਰਿਹਾ ਹੈ। 

Farewell to an icon. Legendary Taiwanese actress and singer #BarbieHsu has passed away at the age of 48 due to pneumonia caused by influenza complications, while on a trip to Japan. Rest in peace Barbie Hsu (1976-2025). pic.twitter.com/DpESzTVDnJ

— Prestige Magazine (@Prestige_Mag) February 3, 2025

ਦੱਸ ਦੇਈਏ ਕਿ ਇੱਕ ਅਦਾਕਾਰਾ ਹੋਣ ਤੋਂ ਇਲਾਵਾ ਬਾਰਬੀ ਹਸੂ ਇੱਕ ਮਸ਼ਹੂਰ ਗਾਇਕਾ ਵੀ ਸੀ। ਕੋਰੀਆ ਹੇਰਾਲਡ ਦੇ ਅਨੁਸਾਰ, ਅਦਾਕਾਰਾ ਦੀ ਭੈਣ ਨੇ ਸੋਮਵਾਰ ਨੂੰ ਉਸ ਦੀ ਮੌਤ ਦੀ ਪੁਸ਼ਟੀ ਕੀਤੀ। ਇਹ ਵੀ ਕਿਹਾ ਜਾਂਦਾ ਹੈ ਕਿ ਬਾਰਬੀ ਹਸੂ ਆਪਣੇ ਪਰਿਵਾਰ ਨਾਲ ਜਾਪਾਨ ਦੀ ਯਾਤਰਾ 'ਤੇ ਸੀ। ਉਨ੍ਹਾਂ ਦੇ ਦਿਹਾਂਤ ਨਾਲ ਫ਼ਿਲਮ ਇੰਡਸਟਰੀ 'ਚ ਸੋਗ ਦੀ ਲਹਿਰ ਦੌੜ ਗਈ ਹੈ। ਪ੍ਰਸ਼ੰਸਕ ਸੋਸ਼ਲ ਮੀਡੀਆ ਰਾਹੀਂ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਰਹੇ ਹਨ।

ਇਹ ਵੀ ਪੜ੍ਹੋ- ਫ਼ਿਲਮ ਇੰਡਸਟਰੀ 'ਚ ਛਾਇਆ ਮਾਤਮ, ਪ੍ਰਸਿੱਧ ਅਦਾਕਾਰ ਦੀ ਹੋਈ ਮੌਤ

ਖ਼ਬਰਾਂ ਅਨੁਸਾਰ, ਬਾਰਬੀ ਹਸੂ ਦੀ ਭੈਣ ਡੀ ਹਸੂ ਨੇ ਇੱਕ ਬਿਆਨ ਰਾਹੀਂ ਆਪਣੀ ਭੈਣ ਦੀ ਮੌਤ ਦੀ ਖ਼ਬਰ ਸਾਂਝੀ ਕੀਤੀ। ਉਸ ਨੇ ਆਪਣੇ ਬਿਆਨ 'ਚ ਕਿਹਾ, ''ਸਾਡਾ ਪਰਿਵਾਰ ਚੰਦਰ ਨਵੇਂ ਸਾਲ ਦੌਰਾਨ ਛੁੱਟੀਆਂ ਦਾ ਆਨੰਦ ਲੈਣ ਲਈ ਜਪਾਨ ਆਇਆ ਸੀ। ਮੇਰੀ ਸਭ ਤੋਂ ਪਿਆਰੀ ਭੈਣ ਬਾਰਬੀ ਬਦਕਿਸਮਤੀ ਨਾਲ ਨਮੂਨੀਆ ਕਾਰਨ ਸਾਨੂੰ ਛੱਡ ਕੇ ਚਲੀ ਗਈ ਹੈ।

PunjabKesari

ਬਾਰਬੀ ਹਸੂ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਸ ਨੇ 2010 'ਚ ਚੀਨੀ ਕਾਰੋਬਾਰੀ ਵਾਂਗ ਜ਼ਿਆਓ ਫਾਈ ਨਾਲ ਵਿਆਹ ਕਰਵਾਇਆ ਸੀ। ਇਸ ਵਿਆਹ ਤੋਂ ਉਸ ਦੇ ਦੋ ਬੱਚੇ ਵੀ ਹਨ। ਹਾਲਾਂਕਿ, 2021 'ਚ ਆਪਣੇ ਪਹਿਲੇ ਵਿਆਹ ਤੋਂ ਬਾਅਦ ਬਾਰਬੀ ਨੇ ਮਾਰਚ 2022 'ਚ ਡੀਜੇ ਕੂ ਨਾਲ ਵਿਆਹ ਕਰਵਾ ਲਿਆ। ਡੀਜੇ ਕੂ ਦੱਖਣੀ ਕੋਰੀਆ ਦਾ ਇੱਕ ਮਸ਼ਹੂਰ ਸੰਗੀਤਕਾਰ ਹੈ ਅਤੇ ਕੇ-ਪੌਪ ਜੋੜੀ ਕਲੋਨ ਨਾਲ ਆਪਣੇ ਕੰਮ ਲਈ ਸਭ ਤੋਂ ਵੱਧ ਜਾਣਿਆ ਜਾਂਦਾ ਹੈ। ਬਾਰਬੀ ਹਸੂ ਨੇ ਆਪਣੇ ਗਾਇਕੀ ਕਰੀਅਰ ਦੀ ਸ਼ੁਰੂਆਤ 1994 'ਚ SOS ਗਰੁੱਪ ਨਾਲ ਕੀਤੀ ਸੀ। ਉਸ ਦੀ ਭੈਣ ਡੀ ਹਸੂ ਵੀ ਇਸ ਦਾ ਹਿੱਸਾ ਸੀ। ਬਾਰਬੀ ਨੂੰ ਚੀਨੀ ਟੀਵੀ ਸ਼ੋਅ ਮੀਟੀਓਰ ਗਾਰਡਨ ਤੋਂ ਬਹੁਤ ਪ੍ਰਸਿੱਧੀ ਮਿਲੀ। ਇਹ ਸ਼ੋਅ 2018 'ਚ ਨੈੱਟਫਲਿਕਸ 'ਤੇ ਸਟ੍ਰੀਮ ਕੀਤਾ ਗਿਆ ਸੀ। ਇਸ ਤੋਂ ਇਲਾਵਾ ਉਹ 'ਏ ਚਾਈਨੀਜ਼ ਘੋਸਟ ਸਟੋਰੀ', 'ਸੌਰੋਫੁੱਲ ਡਿਜ਼ਾਇਰ' ਅਤੇ 'ਬਾਰਬੀ ਰੀਨ ਆਫ ਅਸੈਸਿਨਜ਼' ਵਰਗੀਆਂ ਸੀਰੀਜ਼ ਅਤੇ ਫ਼ਿਲਮਾਂ ਦਾ ਹਿੱਸਾ ਰਹੀ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

sunita

Content Editor

Related News