ਅਦਾਕਾਰਾ ਅੰਜਨਾ ਸਿੰਘ ਦਾ ਵੱਡਾ ਧਮਾਕਾ; ਇੱਕੋ ਸਾਲ ''ਚ 25 ਫਿਲਮਾਂ ਦੀ ਸ਼ੂਟਿੰਗ ਕਰਕੇ ਬਣਾਇਆ ਨਵਾਂ ਰਿਕਾਰਡ

Saturday, Jan 03, 2026 - 03:56 PM (IST)

ਅਦਾਕਾਰਾ ਅੰਜਨਾ ਸਿੰਘ ਦਾ ਵੱਡਾ ਧਮਾਕਾ; ਇੱਕੋ ਸਾਲ ''ਚ 25 ਫਿਲਮਾਂ ਦੀ ਸ਼ੂਟਿੰਗ ਕਰਕੇ ਬਣਾਇਆ ਨਵਾਂ ਰਿਕਾਰਡ

ਮੁੰਬਈ (ਏਜੰਸੀ)- ਭੋਜਪੁਰੀ ਸਿਨੇਮਾ ਦੀ ਦਿੱਗਜ ਅਦਾਕਾਰਾ ਅੰਜਨਾ ਸਿੰਘ ਨੇ ਸਾਲ 2025 ਵਿੱਚ ਇੱਕ ਅਜਿਹਾ ਕੀਰਤੀਮਾਨ ਸਥਾਪਿਤ ਕੀਤਾ ਹੈ, ਜਿਸ ਨੂੰ ਤੋੜਨਾ ਕਿਸੇ ਵੀ ਮੁੱਖ ਧਾਰਾ ਦੀ ਅਦਾਕਾਰਾ ਲਈ ਬਹੁਤ ਮੁਸ਼ਕਲ ਹੋਵੇਗਾ। ਅੰਜਨਾ ਸਿੰਘ ਨੇ ਸਾਲ 2025 ਦੌਰਾਨ ਰਿਕਾਰਡ 25 ਫਿਲਮਾਂ ਦੀ ਸ਼ੂਟਿੰਗ ਮੁਕੰਮਲ ਕੀਤੀ ਹੈ। ਆਪਣੀ ਮਿਹਨਤ ਅਤੇ ਨਿਰੰਤਰਤਾ ਦੇ ਦਮ 'ਤੇ ਉਨ੍ਹਾਂ ਨੇ ਖੁਦ ਨੂੰ ਇਸ ਸਾਲ ਦੀ ਸਰਵੋਤਮ ਅਦਾਕਾਰਾ ਵਜੋਂ ਸਥਾਪਿਤ ਕਰ ਲਿਆ ਹੈ।

'TRP ਕਵੀਨ' ਬਣ ਕੇ ਉੱਭਰੀ ਅੰਜਨਾ 

ਸਾਲ 2025 ਵਿੱਚ ਅੰਜਨਾ ਸਿੰਘ ਦੀਆਂ 11 ਫਿਲਮਾਂ ਰਿਲੀਜ਼ ਹੋਈਆਂ, ਜਿਨ੍ਹਾਂ ਵਿੱਚ 'ਛਪਰਾ ਵਾਲੀ ਸਿਵਾਨ ਵਾਲੀ', ਛੋਟਕੀ ਦੀਦੀ ਬੜਕੀ ਦੀਦੀ, 'ਜੈ ਮਾਂ ਵਿੰਧਿਆਵਾਸਿਨੀ 2', 'ਬਿਟੀਆ ਰਾਣੀ ਬੜੀ ਸਿਆਣੀ', 'ਬੜਕੀ ਭਾਬੀ', 'ਮਾਸੂਮ ਹਾਊਸ ਵਾਈਫ', 'ਆਪਨ ਕਹਾਵੇ ਵਾਲਾ ਕੇ ਬਾ', ਸਾਸ ਬਹੂ ਕੀ ਪਾਠਸ਼ਾਲਾ', ਜੈ ਮਾਂ ਸ਼ੀਤਲਾ ਅਤੇ 'ਬੇਲਨ ਵਾਲੀ ਬਹੂ' ਵਰਗੀਆਂ ਫਿਲਮਾਂ ਸ਼ਾਮਲ ਹਨ। ਕਿਸੇ ਸਮੇਂ ਸਿਨੇਮਾ ਹਾਲਾਂ ਵਿੱਚ 'ਹੌਟ ਕੇਕ' ਕਹੀ ਜਾਣ ਵਾਲੀ ਅੰਜਨਾ ਹੁਣ ਟੀਵੀ ਪਲੇਟਫਾਰਮਾਂ 'ਤੇ 'TRP ਕਵੀਨ' ਬਣ ਚੁੱਕੀ ਹੈ। ਜਿਸ ਦੌਰ ਵਿੱਚ ਟੀਵੀ ਚੈਨਲ ਰੇਟਿੰਗ ਲਈ ਸੰਘਰਸ਼ ਕਰ ਰਹੇ ਹਨ, ਉੱਥੇ ਅੰਜਨਾ ਦੀਆਂ ਫਿਲਮਾਂ ਸ਼ਾਨਦਾਰ ਪ੍ਰਦਰਸ਼ਨ ਕਰ ਰਹੀਆਂ ਹਨ, ਜਿਸ ਕਾਰਨ ਉਹ ਹੁਣ ਔਰਤਾਂ ਦੀ ਵੀ ਪਹਿਲੀ ਪਸੰਦ ਬਣ ਗਈ ਹੈ। ਹਾਲ ਹੀ ਵਿਚ ਅੰਜਨਾ ਸਿੰਘ ਨੂੰ ਅਯੁੱਧਿਆ ਸਿਨੇ ਐਵਾਰਡ 2025 ਵਿੱਚ ਫਿਲਮ 'ਛੋਟਕੀ ਦੀਦੀ ਬੜਕੀ ਦੀਦੀ' ਲਈ ਸਰਵੋਤਮ ਅਦਾਕਾਰਾ (ਸਮੀਖਿਅਕ) ਦੇ ਪੁਰਸਕਾਰ ਨਾਲ ਨਿਵਾਜਿਆ ਗਿਆ ਸੀ। ਅਕਤੂਬਰ 2023 ਤੋਂ ਬਾਅਦ ਉਨ੍ਹਾਂ ਦੇ ਕਰੀਅਰ ਨੇ ਅਜਿਹੀ ਰਫ਼ਤਾਰ ਫੜੀ ਕਿ ਉਨ੍ਹਾਂ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ। 

ਅੰਜਨਾ ਸਿੰਘ ਦਾ ਸਫ਼ਰ ਕਿਸੇ ਫਿਲਮੀ ਕਹਾਣੀ ਤੋਂ ਘੱਟ ਨਹੀਂ ਰਿਹਾ। ਆਪਣੇ ਕਰੀਅਰ ਦੀ ਸ਼ੁਰੂਆਤ ਵਿੱਚ ਹੀ ਉਨ੍ਹਾਂ ਨੇ ਪਹਿਲੀ ਫਿਲਮ ਖ਼ਤਮ ਹੋਣ ਤੋਂ ਪਹਿਲਾਂ ਹੀ 10 ਹੋਰ ਫਿਲਮਾਂ ਸਾਈਨ ਕਰ ਲਈਆਂ ਸਨ। ਅੱਜ ਉਹ ਭੋਜਪੁਰੀ ਸਿਨੇਮਾ ਦਾ ਇੱਕ ਮਜ਼ਬੂਤ ਥੰਮ੍ਹ ਬਣ ਕੇ ਉੱਭਰੀ ਹੈ।
 


author

cherry

Content Editor

Related News