ਖੂਬਸੂਰਤ ਦਿਸਣ ਦੀ ਚਾਹਤ ਪਈ ਭਾਰੀ ; 38 ਸਾਲਾ ਮਸ਼ਹੂਰ ਸੋਸ਼ਲ ਮੀਡੀਆ Influencer ਦੀ ਮੌਤ

Wednesday, Jan 07, 2026 - 10:20 AM (IST)

ਖੂਬਸੂਰਤ ਦਿਸਣ ਦੀ ਚਾਹਤ ਪਈ ਭਾਰੀ ; 38 ਸਾਲਾ ਮਸ਼ਹੂਰ ਸੋਸ਼ਲ ਮੀਡੀਆ Influencer ਦੀ ਮੌਤ

ਮਾਸਕੋ - ਸੋਸ਼ਲ ਮੀਡੀਆ ਦੀ ਦੁਨੀਆ ਤੋਂ ਇੱਕ ਬੇਹੱਦ ਦੁਖਦਾਈ ਖਬਰ ਸਾਹਮਣੇ ਆਈ ਹੈ, ਜਿੱਥੇ ਇਟਲੀ ਦੀ ਮਸ਼ਹੂਰ ਸੋਸ਼ਲ ਮੀਡੀਆ ਇਨਫਲੂਐਂਸਰ ਯੂਲੀਆ ਬੁਰਤਸੇਵਾ (Yulia Burtseva) ਦੀ ਰੂਸ ਵਿੱਚ ਕਾਸਮੈਟਿਕ ਸਰਜਰੀ ਕਰਵਾਉਂਦੇ ਸਮੇਂ ਮੌਤ ਹੋ ਗਈ। ਇਸ ਘਟਨਾ ਨੇ ਇੱਕ ਵਾਰ ਫਿਰ ਸੁੰਦਰਤਾ ਲਈ ਕਰਵਾਏ ਜਾਣ ਵਾਲੇ ਜੋਖਮ ਭਰੇ ਆਪ੍ਰੇਸ਼ਨਾਂ ਅਤੇ ਸਰੀਰ ਨਾਲ ਕੀਤੇ ਜਾਣ ਵਾਲੇ ਪ੍ਰਯੋਗਾਂ ਦੀ ਸੁਰੱਖਿਆ 'ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ।

ਇਹ ਵੀ ਪੜ੍ਹੋ: ਮਸ਼ਹੂਰ ਗਾਇਕਾ ਦੀ ਵਿਗੜੀ ਸਿਹਤ, ਹਸਪਤਾਲ ਦੇ ਬੈੱਡ ਤੋਂ ਸਾਹਮਣੇ ਆਈ ਵੀਡੀਓ

PunjabKesari

ਕੌਣ ਸੀ ਯੂਲੀਆ ਬੁਰਤਸੇਵਾ? 

38 ਸਾਲਾ ਯੂਲੀਆ ਇਟਲੀ ਦੇ ਨੇਪਲਜ਼ ਦੀ ਰਹਿਣ ਵਾਲੀ ਸੀ ਅਤੇ ਇੰਸਟਾਗ੍ਰਾਮ 'ਤੇ ਉਸਦੇ ਲਗਭਗ 70,000 ਫਾਲੋਅਰਜ਼ ਸਨ। ਉਹ ਅਕਸਰ ਆਪਣੇ ਪਤੀ ਜਿਊਸੇਪ ਅਤੇ ਛੋਟੀ ਬੇਟੀ ਨਾਲ ਆਪਣੀ ਜੀਵਨਸ਼ੈਲੀ ਅਤੇ ਸਿਹਤ ਨਾਲ ਸਬੰਧਤ ਵੀਡੀਓਜ਼ ਸਾਂਝੀਆਂ ਕਰਦੀ ਰਹਿੰਦੀ ਸੀ। ਪ੍ਰਸ਼ੰਸਕਾਂ ਵਿੱਚ ਉਹ ਇੱਕ ਖੁਸ਼ਮਿਜ਼ਾਜ ਮਾਂ ਅਤੇ ਫਿਟਨੈਸ ਪ੍ਰਤੀ ਜਾਗਰੂਕ ਮਹਿਲਾ ਵਜੋਂ ਜਾਣੀ ਜਾਂਦੀ ਸੀ।

ਇਹ ਵੀ ਪੜ੍ਹੋ: 'ਡਰਾਈਵਰ' ਬਣਨਾ ਚਾਹੁੰਦਾ ਸੀ ਇਹ ਦਿੱਗਜ ਅਦਾਕਾਰ ! ਢਾਬੇ 'ਤੇ ਕੰਮ ਕਰਨ ਤੋਂ ਲੈ ਕੇ ਇੰਝ ਰਿਹਾ ਹਾਲੀਵੁੱਡ ਤੱਕ ਦਾ ਸਫ਼ਰ

PunjabKesari

ਸੁੰਦਰਤਾ ਦੀ ਭਾਲ ਵਿੱਚ ਇਟਲੀ ਤੋਂ ਰੂਸ ਤੱਕ ਦਾ ਸਫ਼ਰ 

ਯੂਲੀਆ ਆਪਣੇ ਸਰੀਰਕ ਬਣਤਰ ਨੂੰ ਹੋਰ ਆਕਰਸ਼ਕ ਬਣਾਉਣ ਲਈ ਇੱਕ ਵਿਸ਼ੇਸ਼ ਸਰਜਰੀ ਕਰਵਾਉਣਾ ਚਾਹੁੰਦੀ ਸੀ, ਜਿਸ ਲਈ ਉਸਨੇ ਰੂਸ ਦੀ ਰਾਜਧਾਨੀ ਮਾਸਕੋ ਦੀ ਚੋਣ ਕੀਤੀ। 4 ਜਨਵਰੀ ਨੂੰ ਮਾਸਕੋ ਪਹੁੰਚਣ ਤੋਂ ਬਾਅਦ ਉਸਨੇ ਸੋਸ਼ਲ ਮੀਡੀਆ 'ਤੇ ਕੁਝ ਵੀਡੀਓਜ਼ ਵੀ ਸਾਂਝੀਆਂ ਕੀਤੀਆਂ ਸਨ, ਜਿਸ ਵਿੱਚ ਉਹ ਕਾਫੀ ਉਤਸ਼ਾਹਿਤ ਦਿਖਾਈ ਦੇ ਰਹੀ ਸੀ।ਰਿਪੋਰਟਾਂ ਅਨੁਸਾਰ, ਉਸਨੇ ਆਪਣੇ ਨਿਚਲੇ ਹਿੱਸੇ (Buttocks) ਨੂੰ ਸੁਡੌਲ ਬਣਾਉਣ ਲਈ ਸਰਜਰੀ ਕਰਵਾਈ ਸੀ।

ਇਹ ਵੀ ਪੜ੍ਹੋ: ਕੈਂਸਰ ਨਾਲ ਜੂਝ ਰਹੀ ਹਿਨਾ ਖਾਨ ਦੀ ਵਿਗੜੀ ਸਿਹਤ, ਸਾਹ ਲੈਣ 'ਚ ਹੋ ਰਹੀ ਤਕਲੀਫ

ਕਿਵੇਂ ਹੋਈ ਮੌਤ? 

ਸਰਜਰੀ ਦੀ ਪ੍ਰਕਿਰਿਆ ਦੌਰਾਨ ਯੂਲੀਆ ਦੀ ਹਾਲਤ ਅਚਾਨਕ ਵਿਗੜਨ ਲੱਗੀ। ਡਾਕਟਰਾਂ ਮੁਤਾਬਕ ਉਸ ਨੂੰ 'ਐਨਾਫਾਈਲੈਕਟਿਕ ਸ਼ੌਕ' (Anaphylactic Shock) ਲੱਗਾ। ਇਹ ਐਨਸਥੀਸੀਆ ਜਾਂ ਦਵਾਈਆਂ ਕਾਰਨ ਹੋਣ ਵਾਲੀ ਇੱਕ ਗੰਭੀਰ ਅਤੇ ਜਾਨਲੇਵਾ ਐਲਰਜੀ ਪ੍ਰਤੀਕਿਰਿਆ ਹੈ। ਇਸ ਸਥਿਤੀ ਵਿੱਚ ਮਰੀਜ਼ ਦਾ ਬਲੱਡ ਪ੍ਰੈਸ਼ਰ ਤੇਜ਼ੀ ਨਾਲ ਡਿੱਗ ਜਾਂਦਾ ਹੈ, ਸਰੀਰ ਵਿੱਚ ਸੋਜ ਆ ਜਾਂਦੀ ਹੈ ਅਤੇ ਸਾਹ ਲੈਣ ਵਿੱਚ ਭਾਰੀ ਦਿੱਕਤ ਹੁੰਦੀ ਹੈ। ਹਸਪਤਾਲ ਲਿਜਾਣ ਦੇ ਬਾਵਜੂਦ ਡਾਕਟਰ ਉਸਦੀ ਜਾਨ ਨਹੀਂ ਬਚਾ ਸਕੇ। ਫਿਲਹਾਲ ਰੂਸੀ ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਕੀ ਕਲੀਨਿਕ ਵਿੱਚ ਲੋੜੀਂਦੀਆਂ ਐਮਰਜੈਂਸੀ ਸਹੂਲਤਾਂ ਸਨ ਅਤੇ ਕੀ ਸਰਜਰੀ ਤੋਂ ਪਹਿਲਾਂ ਜ਼ਰੂਰੀ ਐਲਰਜੀ ਟੈਸਟ ਕੀਤੇ ਗਏ ਸਨ।

ਇਹ ਵੀ ਪੜ੍ਹੋ: 'ਦਿ ਕੇਰਲਾ ਸਟੋਰੀ-2' ਦੀ ਰਿਲੀਜ਼ ਡੇਟ ਆਈ ਸਾਹਮਣੇ ! ਇਸ ਦਿਨ ਸਿਨੇਮਾਘਰਾਂ 'ਚ ਦੇਵੇਗੀ ਦਸਤਕ


author

cherry

Content Editor

Related News