ਹਾਲੀਵੁੱਡ ''ਚ ਪਸਰਿਆ ਮਾਤਮ, ਘਰ ''ਚੋਂ ਮਿਲੀ ਮਸ਼ਹੂਰ ਅਦਾਕਾਰਾ ਦੀ ਲਾਸ਼; ਕੀਤੇ ਸਨ 4 ਵਿਆਹ
Monday, Dec 29, 2025 - 11:06 AM (IST)
ਲਾਸ ਏਂਜਲਸ (ਏਜੰਸੀ)- ਫਰਾਂਸ ਦੀ ਦਿੱਗਜ ਅਦਾਕਾਰਾ ਅਤੇ ਸੱਭਿਆਚਾਰਕ ਆਈਕਨ ਬ੍ਰਿਜਿਟ ਬਾਰਡੋ (Brigitte Bardot) ਦਾ 91 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ਇਸ ਖ਼ਬਰ ਦੀ ਘੋਸ਼ਣਾ ਉਨ੍ਹਾਂ ਦੀ ਫਾਊਂਡੇਸ਼ਨ ਵੱਲੋਂ ਕੀਤੀ ਗਈ ਹੈ। ਫਾਊਂਡੇਸ਼ਨ ਨੇ ਉਨ੍ਹਾਂ ਨੂੰ ਇੱਕ ਅਜਿਹੀ ਬੇਮਿਸਾਲ ਔਰਤ ਵਜੋਂ ਯਾਦ ਕੀਤਾ ਜਿਸ ਨੇ ਜਾਨਵਰਾਂ ਦੇ ਹੱਕਾਂ ਲਈ ਆਪਣਾ ਸਭ ਕੁਝ ਕੁਰਬਾਨ ਕਰ ਦਿੱਤਾ। ਮੀਡੀਆ ਰਿਪੋਰਟਾਂ ਮੁਤਾਬਕ ਉਹ ਦੱਖਣੀ ਫਰਾਂਸ ਵਿੱਚ ਆਪਣੇ ਘਰ ਵਿੱਚ ਮ੍ਰਿਤਕ ਪਾਈ ਗਈ, ਹਾਲਾਂਕਿ ਉਨ੍ਹਾਂ ਦੀ ਮੌਤ ਦੇ ਅਸਲ ਕਾਰਨ ਦਾ ਅਜੇ ਤੱਕ ਖੁਲਾਸਾ ਨਹੀਂ ਹੋਇਆ ਹੈ।
ਇਹ ਵੀ ਪੜ੍ਹੋ: ਐਕਟਿੰਗ ਛੱਡ Fulltime ਸਿਆਸਤਦਾਨ ਬਣਨਗੇ ਵਿਜੇ; ਇਸ ਦਿਨ ਰਿਲੀਜ਼ ਹੋਵੇਗੀ ਆਖਰੀ ਫਿਲਮ

ਇੱਕ ਸੱਭਿਆਚਾਰਕ ਅਤੇ ਫੈਸ਼ਨ ਆਈਕਨ ਵਜੋਂ ਪਛਾਣ
ਬ੍ਰਿਜਿਟ ਬਾਰਡੋ, ਜਿਨ੍ਹਾਂ ਨੂੰ ਫਰਾਂਸ ਵਿੱਚ ਸਿਰਫ਼ ਉਨ੍ਹਾਂ ਦੇ ਨਾਮ ਦੇ ਪਹਿਲੇ ਅੱਖਰਾਂ 'B.B.' ਵਜੋਂ ਜਾਣਿਆ ਜਾਂਦਾ ਸੀ, 1950 ਅਤੇ 60 ਦੇ ਦਹਾਕੇ ਵਿੱਚ ਇੱਕ ਵਿਸ਼ਵਵਿਆਪੀ ਪ੍ਰਤੀਕ ਬਣ ਕੇ ਉਭਰੀ ਸੀ। ਉਨ੍ਹਾਂ ਨੇ ਅਮਰੀਕਾ ਵਿੱਚ ਵਿਦੇਸ਼ੀ ਫਿਲਮਾਂ ਨੂੰ ਉਸ ਸਮੇਂ ਪ੍ਰਸਿੱਧ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ, ਜਦੋਂ ਹਾਲੀਵੁੱਡ ਫਿਲਮਾਂ ਵਿਚ ਸੈਂਸਰਸ਼ਿਪ ਕਾਰਨ ਸੈਕਸ 'ਤੇ ਖ਼ੁੱਲ ਕੇ ਗੱਲ ਕਰਨਾ ਮਨਾ ਸੀ। 1961 ਵਿੱਚ 'ਲਾਈਫ ਮੈਗਜ਼ੀਨ' ਨੇ ਲਿਖਿਆ ਸੀ ਕਿ ਹਰ ਪਾਸੇ ਕੁੜੀਆਂ ਬਾਰਡੋ ਵਰਗੇ ਵਾਲਾਂ ਦਾ ਸਟਾਈਲ ਅਤੇ ਕੱਪੜੇ ਪਹਿਨ ਕੇ ਉਨ੍ਹਾਂ ਵਰਗੀ ਆਜ਼ਾਦ ਰੂਹ ਬਣਨਾ ਚਾਹੁੰਦੀਆਂ ਸਨ। ਉਨ੍ਹਾਂ ਦੇ ਸੁਨਹਿਰੀ ਵਾਲਾਂ ਅਤੇ ਖਾਸ ਫੈਸ਼ਨ ਸਟਾਈਲ ਨੂੰ ਜੇਨ ਫੋਂਡਾ ਵਰਗੀਆਂ ਅਦਾਕਾਰਾਂ ਅਤੇ ਕੇਟ ਮੌਸ ਵਰਗੀਆਂ ਮਾਡਲਾਂ ਨੇ ਵੀ ਅਪਣਾਇਆ।
ਇਹ ਵੀ ਪੜ੍ਹੋ: ਅਦਾਕਾਰ ਨੂੰ ਵੇਖਣ ਲਈ ਆਈ ਭੀੜ 'ਚ ਅਚਾਨਕ ਮਚ ਗਈ ਭਾਜੜ, ਕਈ ਜਣੇ ਜ਼ਖ਼ਮੀ

ਫਿਲਮੀ ਦੁਨੀਆ ਤੋਂ ਜਾਨਵਰਾਂ ਦੀ ਸੇਵਾ ਤੱਕ ਦਾ ਸਫ਼ਰ
ਬਾਰਡੋ ਨੇ ਆਪਣੀ ਪ੍ਰਸਿੱਧੀ ਦੇ ਸਿਖਰ 'ਤੇ, ਸਿਰਫ਼ 39 ਸਾਲ ਦੀ ਉਮਰ ਵਿੱਚ (1973 ਵਿੱਚ) ਫਿਲਮਾਂ ਤੋਂ ਸੰਨਿਆਸ ਲੈ ਲਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਜਨਤਕ ਪਛਾਣ ਨੂੰ ਜਾਨਵਰਾਂ ਦੀ ਭਲਾਈ ਲਈ ਵਰਤਿਆ। 1987 ਵਿੱਚ ਆਪਣੀ ਯਾਦਗਾਰੀ ਵਸਤੂਆਂ ਦੀ ਨਿਲਾਮੀ ਦੌਰਾਨ ਉਨ੍ਹਾਂ ਨੇ ਇੱਕ ਬਹੁਤ ਹੀ ਭਾਵੁਕ ਗੱਲ ਕਹੀ ਸੀ: "ਮੈਂ ਆਪਣੀ ਸੁੰਦਰਤਾ ਅਤੇ ਜਵਾਨੀ ਮਰਦਾਂ ਨੂੰ ਦਿੱਤੀ, ਅਤੇ ਹੁਣ ਮੈਂ ਆਪਣੀ ਸਿਆਣਪ ਅਤੇ ਅਨੁਭਵ, ਜੋ ਮੇਰੇ ਕੋਲ ਸਭ ਤੋਂ ਵਧੀਆ ਹੈ, ਜਾਨਵਰਾਂ ਨੂੰ ਦੇ ਰਹੀ ਹਾਂ"।
ਇਹ ਵੀ ਪੜ੍ਹੋ: ਅਦਾਕਾਰਾ ਰਕੁਲ ਪ੍ਰੀਤ ਸਿੰਘ ਦੀਆਂ ਵਧੀਆਂ ਮੁਸ਼ਕਲਾਂ, ਭਰਾ ਨੂੰ ਫੜਨ ਲਈ ਪੁਲਸ ਥਾਂ-ਥਾਂ ਕਰ ਰਹੀ ਛਾਪੇਮਾਰੀ

ਨਿੱਜੀ ਜ਼ਿੰਦਗੀ ਅਤੇ Affair
ਬ੍ਰਿਜਿਟ ਬਾਰਡੋ ਆਪਣੀ ਪੇਸ਼ੇਵਰ ਜ਼ਿੰਦਗੀ ਦੇ ਨਾਲ-ਨਾਲ ਆਪਣੀ ਨਿੱਜੀ ਜ਼ਿੰਦਗੀ ਲਈ ਵੀ ਹਮੇਸ਼ਾ ਸੁਰਖੀਆਂ ਵਿੱਚ ਰਹੀ। ਉਨ੍ਹਾਂ ਨੇ 4 ਵਿਆਹ ਕੀਤੇ ਅਤੇ ਉਨ੍ਹਾਂ ਦੇ ਲਗਭਗ 17 Affairs ਰਹੇ ਸਨ। ਇੱਕ ਇੰਟਰਵਿਊ ਦੌਰਾਨ ਉਨ੍ਹਾਂ ਨੇ ਖੁਦ ਕਬੂਲਿਆ ਸੀ ਕਿ ਉਹ ਹਮੇਸ਼ਾ 'ਜਨੂੰਨ' ਦੀ ਤਲਾਸ਼ ਵਿੱਚ ਰਹਿੰਦੀ ਸੀ।
