ਪ੍ਰਸਿੱਧ ਅਦਾਕਾਰਾ ਕਰਿਸ਼ਮਾ ਕਪੂਰ ਨੇ ਬ੍ਰਹਮਾਕੁਮਾਰੀਜ਼ ਨੂੰ ਕੀਤਾ ਸਨਮਾਨਿਤ

Thursday, Oct 24, 2024 - 04:19 PM (IST)

ਅਬੋਹਰ (ਸੁਨੀਲ) : ਪ੍ਰਸਿੱਧ ਅਦਾਕਾਰਾ ਕਰਿਸ਼ਮਾ ਕਪੂਰ ਨੇ ਭਾਰਤ ਦੇ ਪ੍ਰਾਚੀਨ ਰਾਜਯੋਗ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਬ੍ਰਹਮਾਕੁਮਾਰੀਜ਼ ਨੂੰ ਮੁੰਬਈ ਦੇ ਜਿੰਗਰ ਹੋਟਲ ਵਿਖੇ ਆਯੋਜਿਤ ਐਵਾਰਡ ਸਮਾਰੋਹ ਵਿੱਚ ਆਈਕਨ ਆਫ ਇੰਡੀਆ ਐਵਾਰਡ ਨਾਲ ਸਨਮਾਨਿਤ ਕੀਤਾ।

ਇਹ ਖ਼ਬਰ ਵੀ ਪੜ੍ਹੋ - ਅਦਾਕਾਰਾ ਹਿਨਾ ਖ਼ਾਨ ਦੀ ਪੋਸਟ ਵਾਇਰਲ, ਲਿਖਿਆ- 'ਆਖਰੀ ਦਿਨ...'

ਕਰਿਸ਼ਮਾ ਨੇ ਬਾਣੇਰ ਸੇਵਾਕੇਂਦਰ ਇੰਚਾਰਜ ਬ੍ਰਹਮਾਕੁਮਾਰੀ ਡਾ. ਤ੍ਰਿਵੇਣੀ ਅਤੇ 183 ਵਿਸ਼ਵ ਰਿਕਾਰਡ ਬਣਾਉਣ ਵਾਲੇ ਪਹਿਲੇ ਭਾਰਤੀ ਪ੍ਰਜਾਪਿਤਾ ਬ੍ਰਹਮਾਕੁਮਾਰੀ ਈਸ਼ਵਰਿਆ ਵਿਸ਼ਵਵਿਦਿਆਲਿਆ ਦੇ ਮੈਡੀਟੇਸ਼ਨ ਇੰਸਟਰਕਟਰ ਡਾ. ਦੀਪਕ ਹਰਕੇ ਨੂੰ ਆਈਕਨ ਆਫ ਇੰਡੀਆ ਐਵਾਰਡ ਪ੍ਰਦਾਨ ਕੀਤਾ। ਇਸ ਮੌਕੇ ਪ੍ਰਸਿੱਧ ਮੋਟੀਵੇਸ਼ਨਲ ਸਪੀਕਰ ਬ੍ਰਹਮਾਕੁਮਾਰੀ ਕ੍ਰਿਨਾ ਦੀਦੀ ਮੌਜੂਦ ਸਨ।

ਇਹ ਖ਼ਬਰ ਵੀ ਪੜ੍ਹੋ - ਸਲਮਾਨ ਖ਼ਾਨ ਦਾ ਵੱਡਾ ਕਦਮ, ਕਲੇਸ਼ ਤੋਂ ਬਚਣ ਲਈ ਰੱਖੀ ਚੈੱਕਬੁੱਕ

ਕ੍ਰਿਨਾ ਦੀਦੀ ਨੇ ਅਭਿਨੇਤਰੀ ਕਰਿਸ਼ਮਾ ਕਪੂਰ ਨੂੰ ਸੰਸਥਾ ਦੀਆਂ ਗਤੀਵਿਧੀਆਂ ਬਾਰੇ ਜਾਣੂ ਕਰਵਾਇਆ ਅਤੇ ਉਨ੍ਹਾਂ ਨੂੰ ਇਲਾਹੀ ਤੋਹਫ਼ਾ ਦਿੱਤਾ ਅਤੇ ਸੰਸਥਾ ਦੇ ਅੰਤਰਰਾਸ਼ਟਰੀ ਹੈੱਡਕੁਆਰਟਰ ਮਾਊਂਟ ਆਬੂ ਵਿਖੇ ਆਉਣ ਦਾ ਸੱਦਾ ਦਿੱਤਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


sunita

Content Editor

Related News