ਪੈਸੇ ਲੈਣ ਮਗਰੋਂ ਵੀ ਪ੍ਰੋਗਰਾਮ ''ਚ ਨਹੀਂ ਗਿਆ ''ਟਾਰਜ਼ਨ'' ਫੇਮ ਅਦਾਕਾਰ, ਹੰਗਾਮੇ ਮਗਰੋਂ ਪੁਲਸ ਚੁੱਕ ਕੇ ਲੈ ਗਈ ਥਾਣੇ
Monday, Oct 13, 2025 - 01:58 PM (IST)

ਐਂਟਰਟੇਨਮੈਂਟ ਡੈਸਕ- ਫਿਲਮ ਅਦਾਕਾਰ ਹੇਮੰਤ ਬਿਰਜੇ ਉੱਤੇ ਉੱਤਰ ਪ੍ਰਦੇਸ਼ ਦੇ ਸ਼ਹਿਰ ਅਲੀਗੜ੍ਹ ਵਿੱਚ 12 ਅਕਤੂਬਰ 2025 ਨੂੰ ਹੋਏ ਮਹਾਰਿਸ਼ੀ ਵਾਲਮਿਕੀ ਮਹਾਉਤਸਵ ਦੌਰਾਨ ਹੋਟਲ ਵਿੱਚ ਸ਼ਰਾਬ ਪੀਣ ਅਤੇ ਪ੍ਰੋਗਰਾਮ ਵਿੱਚ ਸ਼ਾਮਲ ਨਾ ਹੋਣ ਦੇ ਦੋਸ਼ ਲੱਗੇ ਹਨ।
ਇਹ ਵੀ ਪੜ੍ਹੋ: Youtuber ਅਰਮਾਨ ਮਲਿਕ ਦੀ ਦੂਜੀ ਪਤਨੀ ਕ੍ਰਿਤਿਕਾ ਨਾਲ ਵੀਡੀਓ ਵਾਇਰਲ ! ਪੂਲ 'ਚ ਸ਼ਰੇਆਮ ਹੋਏ ਰੋਮਾਂਟਿਕ
ਆਯੋਜਕਾਂ ਦੇ ਮੁਤਾਬਕ, ਹੇਮੰਤ ਬਿਰਜੇ ਨੇ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ₹90,000 ਦੀ ਰਕਮ ਮੰਗੀ ਸੀ ਪਰ ਪ੍ਰੋਗਰਾਮ ਵਿੱਚ ਹਾਜ਼ਰੀ ਨਹੀਂ ਦਿੱਤੀ। ਜਦੋਂ ਆਯੋਜਕ ਹੋਟਲ ਪੁੱਜੇ, ਤਾਂ ਉਨ੍ਹਾਂ ਅਤੇ ਬਿਰਜੇ ਵਿਚਕਾਰ ਬਹਿਸਬਾਜ਼ੀ ਹੋ ਗਈ। ਆਯੋਜਕਾਂ ਨੇ ਉਨ੍ਹਾਂ ਉੱਤੇ ਸ਼ਰਾਬ ਪੀ ਕੇ ਇਤਰਾਜ਼ਯੋਗ ਭਾਸ਼ਾ ਵਕਤਣ ਅਤੇ ਧਮਕੀਆਂ ਦੇਣ ਦਾ ਦੋਸ਼ ਵੀ ਲਗਾਇਆ। ਹੰਗਾਮੇ ਦੀ ਖ਼ਬਰ ਮਿਲਣ ‘ਤੇ ਪੁਲਸ ਮੌਕੇ 'ਤੇ ਪੁੱਜੀ ਅਤੇ ਹੇਮੰਤ ਬਿਰਜੇ ਅਤੇ ਉਨ੍ਹਾਂ ਦੇ ਤਿੰਨ ਸਾਥੀਆਂ ਨੂੰ ਨਸ਼ੇ ਦੀ ਹਾਲਤ ਵਿੱਚ ਥਾਣੇ ਲੈ ਗਈ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਉਨ੍ਹਾਂ ਨੂੰ ਮੈਡੀਕਲ ਟੈਸਟ ਲਈ ਭੇਜਣ ਦੀ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਮਸ਼ਹੂਰ ਅਦਾਕਾਰ ਨੇ ਚੋਣਾਂ ਲੜਨ ਤੋਂ ਕੀਤਾ ਇਨਕਾਰ, ਹੁਣ ਪਤਨੀ ਉਤਰੇਗੀ ਮੈਦਾਨ 'ਚ
ਆਯੋਜਕਾਂ ਮੁਤਾਬਕ ਉਨ੍ਹਾਂ ਨੇ ਹੇਮੰਤ ਬਿਰਜੇ ਨੂੰ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ₹90,000 ਦੀ ਰਕਮ ਦਿੱਤੀ ਸੀ, ਜਿਸ ਵਿੱਚ ਫਲਾਈਟ ਟਿਕਟਾਂ ਅਤੇ ਹੋਟਲ ਖਰਚੇ ਸ਼ਾਮਲ ਸਨ। ਪਰ ਪ੍ਰੋਗਰਾਮ ਵਿੱਚ ਸ਼ਾਮਲ ਨਾ ਹੋਣ ਅਤੇ ਹੋਟਲ ਵਿੱਚ ਸ਼ਰਾਬ ਪੀਣ ਦੇ ਦੋਸ਼ਾਂ ਦੇ ਬਾਅਦ, ਆਯੋਜਕਾਂ ਨੇ ਇਹ ਰਕਮ ਵਾਪਸ ਕਰਨ ਦੀ ਮੰਗ ਕੀਤੀ। ਹੇਮੰਤ ਬਿਰਜੇ ਨੇ ₹50,000 ਵਾਪਸ ਕਰਨ ਦੀ ਸਹਿਮਤੀ ਦਿੱਤੀ, ਪਰ ਆਯੋਜਕਾਂ ਨੇ ਪੂਰੀ ਰਕਮ ਦੀ ਮੰਗ ਕੀਤੀ, ਜਿਸ ਕਾਰਨ ਹੰਗਾਮਾ ਵਧ ਗਿਆ।
ਇਹ ਵੀ ਪੜ੍ਹੋ: ਗਾਇਕ ਰਾਜਵੀਰ ਜਵੰਦਾ ਦੇ ਸਸਕਾਰ ਮੌਕੇ ਬਾਣੀ ਸੰਧੂ ਦਾ ਫੋਨ ਵੀ ਹੋਇਆ ਚੋਰੀ
ਦੱਸ ਦੇਈਏ ਕਿ ਹੇਮੰਤ ਬਿਰਜੇ ਨੇ ਆਪਣੇ ਅਦਾਕਾਰੀ ਕਰੀਅਰ ਦੀ ਸ਼ੁਰੂਆਤ 1985 ਦੀ ਫਿਲਮ "ਐਡਵੈਂਚਰਜ਼ ਆਫ਼ ਟਾਰਜ਼ਨ" ਵਿੱਚ ਟਾਰਜ਼ਨ ਦੀ ਭੂਮਿਕਾ ਨਾਲ ਕੀਤੀ। ਇਸ ਫਿਲਮ ਤੋਂ ਬਾਅਦ, ਉਹ "ਇੰਡੀਅਨ ਟਾਰਜ਼ਨ" ਵਜੋਂ ਜਾਣੇ ਜਾਣ ਲੱਗੇ। ਉਹ ਕਈ ਹੋਰ ਫਿਲਮਾਂ ਵਿੱਚ ਵੀ ਨਜ਼ਰ ਆਏ, ਪਰ "ਐਡਵੈਂਚਰਜ਼ ਆਫ਼ ਟਾਰਜ਼ਨ" ਨੇ ਉਨ੍ਹਾਂ ਨੂੰ ਰਾਤੋ-ਰਾਤ ਸਟਾਰ ਬਣਾ ਦਿੱਤਾ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8