ਮਸ਼ਹੂਰ ਅਦਾਕਾਰ ਨੂੰ 2 ਕਾਰਾਂ ਨੇ ਕੁਚਲਿਆ ! ਹੋਈ ਦਰਦਨਾਕ ਮੌਤ

Thursday, Sep 11, 2025 - 01:26 PM (IST)

ਮਸ਼ਹੂਰ ਅਦਾਕਾਰ ਨੂੰ 2 ਕਾਰਾਂ ਨੇ ਕੁਚਲਿਆ ! ਹੋਈ ਦਰਦਨਾਕ ਮੌਤ

ਐਂਟਰਟੇਨਮੈਂਟ ਡੈਸਕ- ਬਾਲੀਵੁੱਡ ਵਿੱਚ ਆਪਣੇ ਖੁੰਖਾਰ ਖਲਨਾਇਕ ਦੇ ਕਿਰਦਾਰ ਨਾਲ ਪਛਾਣ ਬਣਾਉਣ ਵਾਲੇ ਮਹਾਵੀਰ ਸ਼ਾਹ ਨੇ ਸਿਰਫ਼ 23 ਸਾਲ ਦੇ ਕਰੀਅਰ ਵਿੱਚ 90 ਤੋਂ ਵੱਧ ਫ਼ਿਲਮਾਂ ਵਿੱਚ ਅਦਾਕਾਰੀ ਕੀਤੀ। ਉਨ੍ਹਾਂ ਦੀਆਂ ਬਿਲੌਰੀਆਂ ਅੱਖਾਂ ਅਤੇ ਖੌਫ਼ਨਾਕ ਹਾਸੇ ਨੇ ਉਨ੍ਹਾਂ ਨੂੰ ਦਰਸ਼ਕਾਂ ਦੇ ਦਿਲਾਂ ਵਿੱਚ ਅਲੱਗ ਥਾਂ ਦਿੱਤੀ। ਪਰ 31 ਅਗਸਤ 2000 ਨੂੰ ਮਹਾਵੀਰ ਸ਼ਾਹ ਦੀ ਜ਼ਿੰਦਗੀ ਅਚਾਨਕ ਖ਼ਤਮ ਹੋ ਗਈ। ਉਹ ਆਪਣੇ ਪਰਿਵਾਰ ਨਾਲ ਅਮਰੀਕਾ ਗਏ ਹੋਏ ਸਨ ਜਦੋਂ ਸ਼ਿਕਾਗੋ ਰੋਡ ’ਤੇ ਇਕ ਭਿਆਨਕ ਸੜਕ ਹਾਦਸੇ ਵਿੱਚ ਮਾਰੇ ਗਏ। 

ਇਹ ਵੀ ਪੜ੍ਹੋ: ਕੁਆਰੀ ਮਾਂ ਬਣੀ ਮਸ਼ਹੂਰ ਸਿੰਗਰ, ਪੁੱਤਰ ਨੂੰ ਦਿੱਤਾ ਜਨਮ

PunjabKesari

ਪਹਿਲਾਂ ਇੱਕ ਕਾਰ ਦੀ ਟੱਕਰ ਨਾਲ ਉਹ ਜ਼ਖ਼ਮੀ ਹੋਏ ਅਤੇ ਫਿਰ ਜਦੋਂ ਉਹ ਆਪਣੀ ਪਤਨੀ ਅਤੇ ਬੱਚਿਆਂ ਨੂੰ ਦੇਖਣ ਲਈ ਜ਼ਖ਼ਮੀ ਹਾਲਤ ਵਿਚ ਅੱਗੇ ਵਧੇ ਤਾਂ ਇਕ ਹੋਰ ਤੇਜ਼ ਰਫ਼ਤਾਰ ਕਾਰ ਨੇ ਉਨ੍ਹਾਂ ਨੂੰ ਕੁਚਲ ਦਿੱਤਾ, ਜਿਸ ਨਾਲ ਅਦਾਕਾਰ ਦੀ ਜ਼ਿੰਦਗੀ 'ਤੇ ਅਚਾਨਕ ਬਰੇਕ ਲੱਗ ਗਈ। ਉਹਨਾਂ ਦੀਆਂ ਬਿਲੌਰੀਆਂ ਅੱਖਾਂ ਅਤੇ ਖੁੰਖਾਰ ਖਲਨਾਇਕ ਦੇ ਕਿਰਦਾਰ ਵਿੱਚ ਛੱਡੀ ਛਾਪ ਹਮੇਸ਼ਾ ਦਰਸ਼ਕਾਂ ਨੂੰ ਯਾਦ ਰਹੇਗੀ।

ਇਹ ਵੀ ਪੜ੍ਹੋ: ਮਸ਼ਹੂਰ ਸੋਸ਼ਲ ਮੀਡੀਆ ਇਨਫਲੂਐਂਸਰ ਦੀ 'ਨਿੱਜੀ ਵੀਡੀਓ' ਲੀਕ

ਦੱਸ ਦੇਈਏ ਕਿ ਮਹਾਵੀਰ ਸ਼ਾਹ ਤਿਰੰਗਾ’ (1992), ‘ਤੇਜ਼ਾਬ’ (1988), ‘ਜੁੜਵਾ’ (1997), ‘ਬੜੇ ਮਿਆਂ ਛੋਟੇ ਮਿਆਂ’ (1998), ‘ਮਹਿੰਦੀ’ (1998) ਵਰਗੀਆਂ ਫ਼ਿਲਮਾਂ ਨਾਲ ਚਰਚਾ ਵਿੱਚ ਰਹੇ। 1977 ਵਿੱਚ ਫ਼ਿਲਮ ‘ਅਬ ਕਿਆ ਹੋਗਾ’ ਨਾਲ ਡੈਬਿਊ ਕਰਨ ਵਾਲੇ ਮਹਾਵੀਰ ਸ਼ਾਹ ਨੇ ਡਰਾਈਵਰ ਤੋਂ ਲੈ ਕੇ ਗੁੰਡੇ, ਬੇਇਮਾਨ ਪੁਲਸ ਅਧਿਕਾਰੀ ਅਤੇ ਵਕੀਲ ਤੱਕ ਦੇ ਕਈ ਕਿਰਦਾਰ ਨਿਭਾਏ। ਉਹ ਖ਼ਾਸ ਕਰਕੇ ਬੁਰੇ ਪੁਲਸ ਅਫਸਰ ਦੇ ਰੋਲ ਲਈ ਜਾਣੇ ਜਾਂਦੇ ਸਨ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

cherry

Content Editor

Related News