ਮਸ਼ਹੂਰ ਮਾਡਲ ਨੇ ਕੀਤੀ ਖੁਦਕੁਸ਼ੀ, 26 ਸਾਲ ਦੀ ਉਮਰ ''ਚ ਛੱਡ ਗਈ ਦੁਨੀਆ
Monday, Jul 14, 2025 - 01:26 PM (IST)

ਪੁਡੁਚੇਰੀ – ਮਸ਼ਹੂਰ ਮਾਡਲ ਸੈਨ ਰੇਚਲ ਗਾਂਧੀ (ਜਿਨ੍ਹਾਂ ਨੂੰ ਸ਼ੰਕਰ ਪ੍ਰਿਆ ਵਜੋਂ ਵੀ ਜਾਣਿਆ ਜਾਂਦਾ ਸੀ) ਨੇ ਸਿਰਫ 26 ਸਾਲ ਦੀ ਉਮਰ ਵਿੱਚ ਖੁਦਕੁਸ਼ੀ ਕਰਕੇ ਆਪਣੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ। ਉਨ੍ਹਾਂ ਨੇ ‘ਮਿਸ ਪੁਡੁਚੇਰੀ 2020’, ‘ਮਿਸ ਬੈਸਟ ਐਟੀਟਿਊਡ 2019’, ‘ਮਿਸ ਡਾਰਕ ਕਵੀਨ ਤਮਿਲਨਾਡੁ 2019’ ਅਤੇ ‘ਕਵੀਨ ਆਫ ਮਦਰਾਸ 2022-2023’ ਵਰਗੇ ਕਈ ਖਿਤਾਬ ਜਿੱਤੇ ਸਨ।
ਸੁਸਾਈਡ ਨੋਟ ’ਚ ਨਹੀਂ ਦੱਸਿਆ ਕਿਸੇ ਨੂੰ ਜ਼ਿੰਮੇਵਾਰ
ਸੈਨ ਰੇਚਲ ਦੇ ਘਰ ’ਚੋਂ ਪੁਲਸ ਨੂੰ ਇੱਕ ਸੁਸਾਈਡ ਨੋਟ ਮਿਲਿਆ ਹੈ, ਜਿਸ ’ਚ ਉਨ੍ਹਾਂ ਨੇ ਆਪਣੀ ਮੌਤ ਲਈ ਕਿਸੇ ਨੂੰ ਵੀ ਦੋਸ਼ੀ ਨਹੀਂ ਠਹਿਰਾਇਆ ਹੈ।
ਇਹ ਵੀ ਪੜ੍ਹੋ: ਮਸ਼ਹੂਰ ਅਦਾਕਾਰਾ ਨੇ ਦੁਨੀਆ ਨੂੰ ਕਿਹਾ ਅਲਵਿਦਾ, ਫ਼ਿਲਮੀ ਜਗਤ 'ਚ ਛਾਇਆ ਮਾਤਮ
ਮਨੋਵਿਗਿਆਨਿਕ ਤਣਾਅ ਅਤੇ ਕਰਜ਼ਾ ਬਣੇ ਕਾਰਨ
ਪੁਲਸ ਦੀ ਪੜਤਾਲ ਅਨੁਸਾਰ, ਮਾਡਲ ਵਿੱਤੀ ਸੰਕਟ, ਕੰਮ ਦੀ ਚਿੰਤਾ, ਅਤੇ ਕਿਡਨੀ ਦੀ ਬੀਮਾਰੀ ਨਾਲ ਪੀੜਤ ਸੀ। ਉਨ੍ਹਾਂ ਨੇ ਆਪਣੇ ਕੰਮ ਦੀ ਲੋੜ ਲਈ ਗਹਿਣੇ ਵੀ ਗਿਰਵੀ ਰੱਖ ਦਿੱਤੇ ਸਨ।
ਇਹ ਵੀ ਪੜ੍ਹੋ: ਇਸ ਸੁਪਰਸਟਾਰ ਨੇ 10 ਦਿਨਾਂ 'ਚ ਘਟਾਇਆ 10 ਕਿੱਲੋ ਭਾਰ, ਟ੍ਰਾਂਸਫਾਰਮੇਸ਼ਨ ਵੇਖ ਰਹਿ ਜਾਓਗੇ ਹੈਰਾਨ
ਬਲੱਡ ਪ੍ਰੈਸ਼ਰ ਦੀਆਂ ਗੋਲੀਆਂ ਖਾ ਕੇ ਕੀਤੀ ਖੁਦਕੁਸ਼ੀ
ਪੁਲਸ ਦੀ ਰਿਪੋਰਟ ਅਨੁਸਾਰ, ਸੈਨ ਨੇ ਆਪਣੇ ਘਰ ’ਚ ਬਲੱਡ ਪ੍ਰੈਸ਼ਰ ਦੀਆਂ ਵੱਡੀ ਮਾਤਰਾ ਵਿੱਚ ਗੋਲੀਆਂ ਖਾ ਕੇ ਖੁਦਕੁਸ਼ੀ ਕੀਤੀ। ਪਹਿਲਾਂ ਉਨ੍ਹਾਂ ਨੂੰ ਸਰਕਾਰੀ ਹਸਪਤਾਲ ਲਿਜਾਇਆ ਗਿਆ, ਫਿਰ ਜਵਾਹਰਲਾਲ ਪੋਸਟਗ੍ਰੈਜੂਏਟ ਮੈਡੀਕਲ ਇੰਸਟੀਚਿਊਟ (JIPMER) 'ਚ ਦਾਖਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ: ਮੌਤ ਤੋਂ ਪਹਿਲਾਂ ਕੀ ਬੋਲੀ ਸੀ ਮਸ਼ਹੂਰ ਅਦਾਕਾਰਾ, ਆਖਰੀ ਵੌਇਸ ਨੋਟ ਹੋਇਆ ਵਾਇਰਲ
ਸਹੁਰੇ ਪੱਖ 'ਤੇ ਵੀ ਸ਼ੱਕ, ਜਾਂਚ ਜਾਰੀ
ਹਾਲਾਂਕਿ ਸੁਸਾਈਡ ਨੋਟ ’ਚ ਕਿਸੇ ਦਾ ਨਾਂ ਨਹੀਂ, ਪਰ ਪੁਲਸ ਨੇ ਸੈਨ ਦੇ ਸਹੁਰੇ ਪਰਿਵਾਰ 'ਤੇ ਸ਼ੱਕ ਜਤਾਇਆ ਹੈ ਅਤੇ ਮਾਮਲੇ ਦੀ ਵਿਸਥਾਰ ਨਾਲ ਜਾਂਚ ਜਾਰੀ ਹੈ।
ਸੈਨ ਰੇਚਲ ਗਾਂਧੀ ਦੀ ਮੌਤ ਨੇ ਸਾਰਿਆਂ ਨੂੰ ਝੰਝੋੜ ਕੇ ਰੱਖ ਦਿੱਤਾ ਹੈ। ਉਹ ਇੱਕ ਐਸਾ ਚਿਹਰਾ ਸੀ, ਜਿਸਨੇ ਰੰਗ-ਰੂਪ ਦੀਆਂ ਬੈੜੀਆਂ ਨੂੰ ਤੋੜ ਕੇ ਮਾਡਲਿੰਗ ਦੀ ਦੁਨੀਆ ’ਚ ਆਪਣੀ ਪਛਾਣ ਬਣਾਈ।
ਇਹ ਵੀ ਪੜ੍ਹੋ: ਵੱਡੀ ਖ਼ਬਰ ; ਚਾਕੂ ਨਾਲ ਵਿੰਨ੍ਹ'ਤੀ ਮਸ਼ਹੂਰ ਅਦਾਕਾਰਾ, ਪਤੀ ਹੀ ਬਣਿਆ ਹੈਵਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8