''ਫਾਲਤੂ'' ਦੀ ਰਿਲੀਜ਼ਿੰਗ ਤੋਂ ਪਹਿਲਾਂ ਸਟਾਰ ਪਲੱਸ ਨੇ ਜਾਰੀ ਕੀਤਾ ਸ਼ੋਅ ਦਾ ਇਕ ਹੋਰ ਨਵਾਂ ਪ੍ਰੋਮੋ

Monday, Oct 31, 2022 - 06:06 PM (IST)

''ਫਾਲਤੂ'' ਦੀ ਰਿਲੀਜ਼ਿੰਗ ਤੋਂ ਪਹਿਲਾਂ ਸਟਾਰ ਪਲੱਸ ਨੇ ਜਾਰੀ ਕੀਤਾ ਸ਼ੋਅ ਦਾ ਇਕ ਹੋਰ ਨਵਾਂ ਪ੍ਰੋਮੋ

ਮੁੰਬਈ (ਬਿਊਰੋ) - ਸਟਾਰ ਪਲੱਸ ਦਾ ਬਹੁਤ ਉਡੀਕਿਆ ਜਾਣ ਵਾਲਾ ਸ਼ੋਅ 'ਫਾਲਤੂ' ਆਪਣੀ ਰਿਲੀਜ਼ ਲਈ ਤਿਆਰ ਹੈ ਤੇ ਦਰਸ਼ਕ ਇਕ ਅਨਚਾਹੀ ਕੁੜੀ ਦੀ ਕਹਾਣੀ ਦੇਖਣ ਲਈ ਹੋਰ ਇੰਤਜ਼ਾਰ ਨਹੀਂ ਕਰ ਸਕਦੇ। ਸਟਾਰ ਪਲੱਸ ਨੇ ਸ਼ੋਅ ਦੇ ਮੈਗਾ ਰਿਲੀਜ਼ ਤੋਂ ਠੀਕ ਪਹਿਲਾਂ ਇਕ ਹੋਰ ਪ੍ਰੋਮੋ ਜਾਰੀ ਕੀਤਾ ਹੈ। ਉਂਝ ਹਰ ਪ੍ਰੋਮੋ ‘ਫਾਲਤੂ’ ਦੇ ਜੀਵਨ ਦੀ ਕਹਾਣੀ ਤੇ ਉਸ ਦੇ ਕਰਿਸ਼ਮੇ ਦਾ ਇਕ ਹੋਰ ਪਹਿਲੂ ਦਾ ਖ਼ੁਲਾਸਾ ਕਰ ਰਿਹਾ ਹੈ।

ਇਹ ਵੀ ਪੜ੍ਹੋ ਖ਼ਬਰ : ਸੋਸ਼ਲ ਮੀਡੀਆ ਪੋਸਟ ਨੂੰ ਲੈ ਕੇ ਕਸੂਤੇ ਫਸੇ ਗਾਇਕ ਗੈਰੀ ਸੰਧੂ, ਲੋਕਾਂ ਰੱਜ ਕੇ ਕੀਤਾ ਟਰੋਲ

ਇੱਥੋਂ ਤੱਕ ਕਿ ਸ਼ੋਅ ਦਾ ਨਵਾਂ ਪ੍ਰੋਮੋ, ਜੋ ਦਿਵਾਲੀ ’ਤੇ ਰੌਸ਼ਨੀ ਪਾਉਂਦਾ ਹੈ, ਇਹ ਦਰਸਾਉਂਦਾ ਹੈ ਕਿ ‘ਫਾਲਤੂ’ ਕਿੰਨੀ ਵਿਅੰਗਮਈ ਹੈ ਅਤੇ ਇਹ ਯਕੀਨੀ ਤੌਰ ’ਤੇ ਖੂਬ ਸਾਰੀ ਮਸਤੀ ਦਾ ਵਾਅਦਾ ਕਰਦਾ ਹੈ। ਅਸੀਂ ਨਿਹਾਰਿਕਾ ਚੌਕਸੀ ਤੇ ਆਕਾਸ਼ ਆਹੂਜਾ ਵੱਲੋਂ ਨਿਭਾਏ ਗਏ ਕਿਰਦਾਰਾਂ ਵਿਚਾਲੇ ਇਕ ਮਸਤੀ ਭਰਿਆ ਪਲ ਦੇਖ ਸਕਦੇ ਹਾਂ ਤੇ ਦੋਵਾਂ ਨੂੰ ਪਰਦੇ ’ਤੇ ਦੇਖਣਾ ਦਰਸ਼ਕਾਂ ਦੀਆਂ ਅੱਖਾਂ ਲਈ ਇਕ ਟ੍ਰੀਟ ਵਾਂਗ ਮਹਿਸੂਸ ਹੁੰਦਾ ਹੈ। ਉਨ੍ਹਾਂ ਦੀ ਕੈਮਿਸਟਰੀ ਦਿਲਚਸਪ, ਮਸਾਲਾ ਤੇ ਦੇਖਣ ਲਈ ਮਜ਼ੇਦਾਰ ਹੈ ਤੇ ਜਿਸ ਨੂੰ ਲੋਕ ਹੋਰ ਦੇਖਣਾ ਚਾਹੁਣਗੇ। ਫਾਲਤੂ ਦੀਆਂ ਆਸ਼ਾ ਭਰਪੂਰ ਇੱਛਾਵਾਂ ਉਸ ਦੀ ਜ਼ਿੰਦਗੀ ਦੀਆਂ ਰੁਕਾਵਟਾਂ ਨਾਲੋਂ ਵੱਡੀਆਂ ਹਨ ਤੇ ਇਹ ਲੜਕੀ ਆਪਣੇ ਸੁਫ਼ਨਿਆਂ ਨੂੰ ਸਾਕਾਰ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰ ਸਕਦੀ ਹੈ। ‘ਫਾਲਤੂ’ ਦਾ ਇਕ ਕ੍ਰਿਕਟਰ ਬਣਨ ਦਾ ਸੁਫ਼ਨਾ ਦੇਖਦੀ ਹੈ ਤੇ ਜ਼ਿੰਦਗੀ ’ਚ ਆਉਣ ਵਾਲੀਆਂ ਸਾਰੀਆਂ ਮੁਸ਼ਕਿਲਾਂ ਦੇ ਬਾਵਜੂਦ ਜੋ ਜ਼ਿੰਦਗੀ ’ਚ ਉਸ ਦੇ ਸਾਹਮਣੇ ਆਉਂਦੀਆਂ ਹਨ, ਉਹ ਖ਼ੁਦ ਨੂੰ ਆਪਣੇ ਪਰਿਵਾਰ ਦੇ ਸਾਹਮਣੇ ਲਾਇਕ ਸਾਬਤ ਕਰਨ ਲਈ ਉਹ ਆਪਣੇ ਸੁਫ਼ਨਿਆਂ ਦਾ ਪਿੱਛਾ ਕਰਦੀ ਹੈ।

ਇਹ ਵੀ ਪੜ੍ਹੋ ਖ਼ਬਰ : ਗਾਇਕਾ ਸੁਨੰਦਾ ਸ਼ਰਮਾ ਨੇ ਥਾਈਲੈਂਡ 'ਚ ਮਾਣਿਆ ਕੁਦਰਤੀ ਨਜ਼ਾਰਿਆਂ ਦਾ ਆਨੰਦ

ਜਦੋਂ ਤੋਂ ਨਿਰਮਾਤਾਵਾਂ ਨੇ ਆਪਣੇ ਆਉਣ ਵਾਲੇ ਸ਼ੋਅ ‘ਫਾਲਤੂ’ ਦਾ ਐਲਾਨ ਕੀਤਾ ਹੈ, ਦਰਸ਼ਕ ਸੱਚਮੁੱਚ ਕਹਾਣੀ ਨਾਲ ਜੁੜ ਗਏ ਹਨ ਤੇ ਸ਼ੋਅ ਦੇ ਰਿਲੀਜ਼ ਹੋਣ ਦਾ ਇੰਤਜ਼ਾਰ ਨਹੀਂ ਕਰ ਸਕਦੇ। ਅਜਿਹੇ ਮੁੱਦਿਆਂ ਨੂੰ ਸਾਹਮਣੇ ਲਿਆਉਣ ’ਚ ਸਭ ਤੋਂ ਅੱਗੇ ਹੁੰਦੇ ਹੋਏ ਸਟਾਰ ਪਲੱਸ ਦਾ ਨਵਾਂ ਸ਼ੋਅ ‘ਫਾਲਤੂ’ ਇਕ ਅਨੋਖੀ ਕਹਾਣੀ ਹੋਣ ਦਾ ਵਾਅਦਾ ਕਰਦਾ ਹੈ, ਜੋ ਇਕ ਲੜਕੀ ਦੀ ਤਾਕਤ ਬਾਰੇ ਸਮਾਜ ਨੂੰ ਇਕ ਬਹੁਤ ਮਜ਼ਬੂਤ ​​ਸੰਦੇਸ਼ ਦਿੰਦਾ ਹੈ। ਦਰਸ਼ਕ ਇਸ ਸ਼ੋਅ ਨੂੰ ਸਿਰਫ਼ ਸਟਾਰ ਪਲੱਸ ’ਤੇ ਦੇਖਣ ਲਈ ਬੇਸਬਰੀ ਨਾਲ ਉਡੀਕ ਕਰ ਰਹੇ ਹਨ ਤੇ ਹੁਣ ਜਦੋਂ ਸ਼ੋਅ ਦਾ ਪ੍ਰੋਮੋ ਸਾਹਮਣੇ ਆਇਆ ਹੈ, ਇਹ ਦੇਖਣਾ ਦਿਲਚਸਪ ਹੈ ਕਿ ‘ਫਾਲਤੂ’ ਦੀ ਕਹਾਣੀ ਕਿਵੇਂ ਸੁਲਝਦੀ ਹੈ ਅਤੇ ਅਸਲ ’ਚ ਉਸ ਨੂੰ ਕਿੱਥੇ ਲੈ ਕੇ ਜਾਂਦੀ ਹੈ।


ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ, ਕੁਮੈਂਟ ਰਾਹੀਂ ਜ਼ਰੂਰ ਸਾਂਝੀ ਕਰੋ।


author

sunita

Content Editor

Related News