ਮਰਡਰ ਮਿਸਟਰੀ ਦੇ ਨਾਲ ਹੀ ਪਰਿਵਾਰਕ ਰਿਸ਼ਤਿਆਂ ’ਤੇ ਜ਼ੋਰ ਦਿੰਦੀ ਹੈ ‘ਕੋਹਰਾ’: ਸੁਦੀਪ ਸ਼ਰਮਾ

Friday, Jul 14, 2023 - 12:43 PM (IST)

ਮਰਡਰ ਮਿਸਟਰੀ ਦੇ ਨਾਲ ਹੀ ਪਰਿਵਾਰਕ ਰਿਸ਼ਤਿਆਂ ’ਤੇ ਜ਼ੋਰ ਦਿੰਦੀ ਹੈ ‘ਕੋਹਰਾ’: ਸੁਦੀਪ ਸ਼ਰਮਾ

ਬਰੂਣ ਸੋਬਤੀ ਅਤੇ ਹਰਲੀਨ ਸੇਠੀ ਛੇਤੀ ਹੀ ਵੈੱਬ ਸੀਰੀਜ਼ ‘ਕੋਹਰਾ’ ਵਿਚ ਨਜ਼ਰ ਆਉਣ ਵਾਲੇ ਹਨ। ਇਹ ਇਕ ਇਨਵੈਸਟੀਗੇਸ਼ਨ ਡਰਾਮਾ ਸੀਰੀਜ਼ ਹੈ, ਜੋ 15 ਜੁਲਾਈ ਤੋਂ ਨੈੱਟਫ਼ਲਿਕਸ ’ਤੇ ਸਟ੍ਰੀਮ ਹੋਣ ਵਾਲੀ ਹੈ। ਇਸ ਨੂੰ ਸੁਦੀਪ ਸ਼ਰਮਾ ਨੇ ਡਾਇਰੈਕਟ ਕੀਤਾ ਹੈ। ਇਸ ਵਿਚ ਸੁਵਿੰਦਰ ਵਿੱਕੀ ਅਹਿਮ ਭੂਮਿਕਾ ਵਿਚ ਨਜ਼ਰ ਆਉਣਗੇ। ਸ਼ੋਅ ਦੀ ਕਹਾਣੀ ਪੰਜਾਬ ਦੇ ਪੇਂਡੂ ਇਲਾਕੇ ਵਿਚ ਵਿਆਹ ਤੋਂ ਠੀਕ ਪਹਿਲਾਂ ਇਕ ਐੱਨ. ਆਰ. ਆਈ. ਦੇ ਮਰਡਰ ਦੀ ਹੈ। ‘ਕੋਹਰਾ’ ਦੇ ਟ੍ਰੇਲਰ ਨੂੰ ਦਰਸ਼ਕਾਂ ਦਾ ਚੰਗਾ ਰਿਸਪਾਂਸ ਮਿਲਿਆ ਹੈ। ‘ਕੋਹਰਾ’ ਦੀ ਸਟਾਰਕਾਸਟ ਐਕਟਰ ਬਰੂਣ ਸੋਬਤੀ, ਹਰਲੀਨ ਸੇਠੀ, ਸੁਵਿੰਦਰ ਵਿੱਕੀ ਅਤੇ ਡਾਇਰੈਕਟਰ ਸੁਦੀਪ ਸ਼ਰਮਾ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗ ਬਾਣੀ/ਹਿੰਦ ਸਮਾਚਾਰ ਨਾਲ ਖਾਸ ਗੱਲਬਾਤ ਕੀਤੀ।

ਹਰਲੀਨ ਸੇਠੀ :

ਕੀ ਤੁਸੀਂ ਆਪਣੇ ਪਿਤਾ ਨੂੰ ਇਸ ਕਿਰਦਾਰ ਵਿਚ ਮਹਿਸੂਸ ਕੀਤਾ?
ਮੇਰਾ ਆਪਣੇ ਪਿਤਾ ਦੇ ਨਾਲ ਬਹੁਤ ਖੂਬਸੂਰਤ ਅਤੇ ਫ੍ਰੈਂਡਲੀ ਰਿਸ਼ਤਾ ਹੈ ਪਰ ਇਸ ਸੀਰੀਜ਼ ਵਿਚ ਮੇਰੇ ਕਿਰਦਾਰ ਦਾ ਰਿਸ਼ਤਾ ਮੇਰੇ ਪਿਤਾ ਤੋਂ ਬਿਲਕੁਲ ਵੱਖ ਹੈ। ਜੋ ਮੇਰੀ ਰਿਅਲ ਲਾਈਫ਼ ਤੋਂ ਹਟ ਕੇ ਹੈ। ਮੈਂ ਆਪਣੇ ਕੁੱਝ ਦੋਸਤਾਂ ਨਾਲ ਗੱਲ ਕੀਤੀ, ਜਿਨ੍ਹਾਂ ਦਾ ਰਿਸ਼ਤਾ ਆਪਣੇ ਪਿਤਾ ਦੇ ਨਾਲ ਨਿਮਰਤ (ਹਰਲੀਨ ਦਾ ਕਿਰਦਾਰ) ਦੀ ਤਰ੍ਹਾਂ ਹੈ। ਜਿਨ੍ਹਾਂ ਦੇ ਉਨ੍ਹਾਂ ਦੇ ਪਿਤਾ ਦੇ ਨਾਲ ਰਿਸ਼ਤੇ ਚੰਗੇ ਨਹੀਂ ਹਨ, ਜਿਨ੍ਹਾਂ ਨੇ ਪਿਤਾ ਦੇ ਨਾਲ ਰਿਸ਼ਤੇ ਖ਼ਰਾਬ ਹੋਣ ਤੋਂ ਬਾਅਦ ਜੋ ਕਦਮ ਚੁੱਕੇ, ਅਜਿਹੇ ਲੋਕਾਂ ਨਾਲ ਮੈਂ ਗੱਲ ਕੀਤੀ ਅਤੇ ਉਹ ਪੁਆਇੰਟਸ ਮੈਂ ਇਸ ਕਿਰਦਾਰ ਲਈ ਰੱਖੇ। ਮੈਂ ਅਜਿਹੇ ਕਈ ਦੋਸਤਾਂ ਨੂੰ ਮੈਸੇਜ ਕੀਤੇ ਕਿ ਮੈਂ ਅਜਿਹਾ ਕਰੈਕਟਰ ਪਲੇਅ ਕਰ ਰਹੀ ਹਾਂ ਤਾਂ ਕੀ ਤੁਸੀਂ ਮੇਰੀ ਕੁੱਝ ਮਦਦ ਕਰੋਗੇ, ਜਿਨ੍ਹਾਂ ਵਿਚੋਂ ਕਿਸੇ ਨੇ ਜਵਾਬ ਦਿੱਤਾ ਤਾਂ ਕਿਸੇ ਨੇ ਮੈਸੇਜ ਵੇਖਿਆ ਵੀ ਨਹੀਂ।

ਕੀ ‘ਕੋਹਰਾ’ ਦੇਖਣ ਤੋਂ ਬਾਅਦ ਲੋਕਾਂ ਦੀ ਜ਼ਿੰਦਗੀ ਤੋਂ ਉਨ੍ਹਾਂ ਦੇ ਰਿਸ਼ਤਿਆਂ ’ਤੇ ਪਿਆ ਕੋਹਰਾ ਹਟ ਸਕੇਗਾ?
ਹਟੇਗਾ ਜਾਂ ਨਹੀਂ, ਇਸ ਬਾਰੇ ਤਾਂ ਪਤਾ ਨਹੀਂ ਪਰ ਇਸ ਤੋਂ ਬਹੁਤ ਕੁੱਝ ਸਿੱਖਣ ਨੂੰ ਜ਼ਰੂਰ ਮਿਲੇਗਾ। ਕਾਫ਼ੀ ਕਿਰਦਾਰਾਂ ਨਾਲ ਤੁਸੀਂ ਰਿਲੇਟ ਕਰ ਸਕੋਗੇ। ਤੁਹਾਨੂੰ ਕਈ ਰਿਸ਼ਤਿਆਂ ਬਾਰੇ ਚੀਜ਼ਾਂ ਸਮਝ ਆਉਣਗੀਆਂ। ਚਾਹੇ ਉਹ ਮਾਂ-ਬਾਪ ਅਤੇ ਬੱਚਿਆਂ ਦਾ ਹੀ ਕਿਉਂ ਨਾ ਹੋਵੇ। ਕਈ ਵਾਰ ਅਜਿਹਾ ਹੁੰਦਾ ਹੈ, ਤੁਸੀ ਆਪਣੇ ਮਾਪਿਆਂ ਕਾਰਨ ਉਹ ਨਹੀਂ ਕਰ ਸਕਦੇ ਹੋ, ਜੋ ਤੁਸੀਂ ਅਸਲ ਵਿਚ ਕਰਨਾ ਚਾਹੁੰਦੇ ਹੋ। ਫਿਰ ਤੁਸੀਂ ਕੁੱਝ ਗਲਤ ਕਰ ਬੈਠਦੇ ਹੋ। ਅਜਿਹੀਆਂ ਬਹੁਤ ਸਾਰੀਆਂ ਚੀਜ਼ਾਂ ਹਨ, ਜੋ ਇਸ ਸ਼ੋਅ ਕਾਰਨ ਸਮਝ ਆਉਣਗੀਆਂ ਅਤੇ ਕੋਹਰਾ ਸਾਫ਼ ਹੋਵੇਗਾ।

ਸੁਦੀਪ ਸ਼ਰਮਾ (ਡਾਇਰੈਕਟਰ)

ਕੋਹਰਾ ਕੀ ਹੈ, ਇਸ ਦੇ ਬਾਰੇ ਦੱਸੋ।
ਸਭ ਤੋਂ ਪਹਿਲੀ ਗੱਲ ਮੈਂ ਇਹ ਦੱਸਣਾ ਚਾਹਾਂਗਾ ਕਿ ਇਹ ਕੋਈ ਮਰਡਰ ਮਿਸਟਰੀ ਨਹੀਂ ਹੈ। ਇਹ ਉਨ੍ਹਾਂ ਕਿਰਦਾਰਾਂ ਬਾਰੇ ਹੈ, ਜੋ ਇਸ ਸਥਿਤੀ ਵਿਚ ਫਸੇ ਹਨ। ਓਨਾ ਹੀ ਉਨ੍ਹਾਂ ਰਿਸ਼ਤਿਆਂ ਬਾਰੇ ਹੈ, ਜੋ ਇਸ ਨਾਲ ਜੂਝ ਰਹੇ ਹਨ, ਤਾਂ ਮੇਰੇ ਲਈ ਇਹ ਜਿੰਨਾ ਪਰਿਵਾਰਕ ਡਰਾਮਾ ਹੈ, ਓਨਾ ਹੀ ਮਰਡਰ ਮਿਸਟਰੀ ਹੈ। ਜੇਕਰ ਤੁਸੀਂ ਉਸ ਨਜ਼ਰੀਏ ਨਾਲ ਵੇਖੋ ਤਾਂ ਇਸ ਨੂੰ ਬਹੁਤ ਇੰਜੁਆਏ ਕਰੋਗੇ। ਇਸ ਵਿਚ ਤੁਸੀਂ ਕਿਰਦਾਰਾਂ ਨਾਲ ਜੁੜ ਜਾਓਗੇ ਅਤੇ ਉਨ੍ਹਾਂ ਰਾਹੀਂ ਫਿਰ ਤੁਸੀਂ ਕਹਾਣੀ ਵਿਚ ਅੱਗੇ ਵਧੋਗੇ।

ਕੋਹਰਾ ਲਈ ਐਕਟਰਾਂ ਨੂੰ ਕਿਵੇਂ ਚੁਣਿਆ?
ਸਾਡੇ ਜੋ ਕਾਸਟਿੰਗ ਡਾਇਰੈਕਟਰ ਹਨ, ਨਿਕਿਤਾ ਗਰੋਵਰ, ਇਸ ਵਿਚ ਉਨ੍ਹਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ। ਜਿਵੇਂ ਬਰੂਣ ਹਨ, ਇਹ ਇਕ ਜਾਣਿਆ-ਪਹਿਚਾਣਿਆ ਨਾਂ ਹੈ। ਇਨ੍ਹਾਂ ਦਾ ਕੰਮ ਮੈਂ ਪਹਿਲਾਂ ਵੇਖਿਆ ਹੋਇਆ ਸੀ, ਉਦੋਂ ਤੋਂ ਮੈਂ ਇਨ੍ਹਾਂ ਦੇ ਨਾਲ ਕੰਮ ਕਰਨਾ ਚਾਹੁੰਦਾ ਸੀ। ਜਦੋਂ ਅਸੀ ਇਹ ਸ਼ੋਅ ਲਿਖ ਰਹੇ ਸੀ, ਉਦੋਂ ਮੇਰੇ ਦਿਮਾਗ ਵਿਚ ਬਰੂਣ ਦਾ ਨਾਂ ਚੱਲ ਰਿਹਾ ਸੀ। ਮੈਨੂੰ ਲੱਗਾ ਕਿ ਇਸ ਕਿਰਦਾਰ ਲਈ ਇਹ ਬਹੁਤ ਠੀਕ ਰਹਿਣਗੇ। ਉਵੇਂ ਹੀ ਸੁਵਿੰਦਰ ਭਾਜੀ ਦਾ ਵੀ ਸੀ। ਉਨ੍ਹਾਂ ਦੇ ਨਾਲ ਵੀ ਮੈਂ ਪਹਿਲਾਂ ਕੰਮ ਕੀਤਾ ਹੋਇਆ ਹੈ, ਤਾਂ ਉਨ੍ਹਾਂ ਦਾ ਨ ਵੀ ਮੇਰੇ ਦਿਮਾਗ ਵਿਚ ਸੀ ਪਰ ਬਾਕੀ ਐਕਟਰਾਂ ਦੀ ਕਾਸਟਿੰਗ ਵਿਚ ਨਿਕਿਤਾ ਨੇ ਆਪਣਾ ਯੋਗਦਾਨ ਦਿੱਤਾ। ਉਨ੍ਹਾਂ ਨੇ ਪੰਜਾਬ ਜਾ ਕੇ ਉਨ੍ਹਾਂ ਥੀਏਟਰ ਕਲਾਕਾਰਾਂ ਨੂੰ ਕੱਢਿਆ ਹੈ, ਜਿਨ੍ਹਾਂ ਨੂੰ ਪਹਿਲਾਂ ਕਦੇ ਨਹੀਂ ਵੇਖਿਆ ਗਿਆ। ਉੱਥੇ ਹੀ, ਹਰਲੀਨ ਦੀ ਗੱਲ ਕਰੀਏ ਤਾਂ ਇਨ੍ਹਾਂ ਦਾ ਮੇਰੇ ਕੋਲ ਆਡੀਸ਼ਨ ਆਇਆ ਸੀ, ਨਿਕਿਤਾ ਹੀ ਇਨ੍ਹਾਂ ਦਾ ਨਾਂ ਲੱਭ ਕੇ ਲਿਆਏ ਸਨ। ਇਨ੍ਹਾਂ ਦਾ ਆਡੀਸ਼ਨ ਇੰਨਾ ਜ਼ਿਆਦਾ ਚੰਗਾ ਸੀ ਕਿ ਦੂਜੇ ਨਾਂ ’ਤੇ ਅਸੀਂ ਧਿਆਨ ਹੀ ਨਹੀਂ ਦਿੱਤਾ।


ਬਰੂਣ ਸੋਬਤੀ :

ਕੋਹਰਾ ਵਿਚ ਨਿਭਾਏ ਆਪਣੇ ਕਿਰਦਾਰ ਬਾਰੇ ਕੁੱਝ ਦੱਸੋ।
ਇਸ ਕਿਰਦਾਰ ਦੇ ਬਹੁਤ ਸਾਰੇ ਰੰਗ ਹਨ, ਜੋ ਇਸ ਸੀਰੀਜ਼ ਵਿਚ ਦੇਖਣ ਨੂੰ ਮਿਲਣਗੇ । ਸਭ ਤੋਂ ਪਹਿਲਾਂ ਤਾਂ ਮੈਨੂੰ ਲੱਗਾ ਸੀ ਕਿ ਇਹ ਬਹੁਤ ਔਖਾ ਹੋਵੇਗਾ ਪਰ ਜਦੋਂ ਕੰਮ ਸ਼ੁਰੂ ਕੀਤਾ ਤਾਂ ਕਾਫ਼ੀ ਮਜ਼ਾ ਆਇਆ। ਜਿਵੇਂ ਕਿ ਮੈਂ ਇਸ ਵਿਚ ਇਕ ਪੁਲਸ ਅਫ਼ਸਰ ਦੇ ਕਿਰਦਾਰ ਵਿਚ ਹਾਂ, ਜਿਸ ਦੀ ਪਰਸਨਲ ਲਾਈਫ਼ ਵਿਚ ਬਹੁਤ ਸਾਰੀਆਂ ਚੀਜ਼ਾਂ ਹੋਈਆਂ ਹਨ ਪਰ ਲੋਕ ਇਸ ਨਾਲ ਕਨੈਕਟ ਕਰ ਸਕਣ ਕਿਉਂਕਿ ਉਨ੍ਹਾਂ ਨੂੰ ਸਮਝ ਆਏ ਕਿ ਇਹ ਜੋ ਕਰ ਰਿਹਾ ਹੈ ਉਹ ਗਲਤ ਹੈ ਪਰ ਇਨਸਾਨ ਗਲਤ ਨਹੀਂ ਹੈ। ਮੇਰੇ ਲਈ ਇਹ ਕਿਰਦਾਰ ਨਿਭਾਉਣਾ ਕਾਫ਼ੀ ਖੁਸ਼ਕਿਸਮਤੀ ਭਰਿਆ ਰਿਹਾ।

ਸੁਵਿੰਦਰ ਵਿੱਕੀ:

ਸੀਰੀਜ਼ ਵਿਚ ਤੁਹਾਡਾ ਕਿਸ ਤਰ੍ਹਾਂ ਦਾ ਕਿਰਦਾਰ ਹੈ?
ਇਸ ਵਿਚ ਇਕ ਪੁਲਸ ਵਾਲੇ ਦਾ ਰੋਲ ਅਦਾ ਕਰ ਰਿਹਾ ਹਾਂ, ਜੋ ਇਕ ਆਮ ਇਨਸਾਨ ਤੋਂ ਨਿਕਲਿਆ ਕਿਰਦਾਰ ਹੈ। ਕਮਜ਼ੋਰੀਆਂ ਤਾਂ ਹਰ ਇਨਸਾਨ ਦੀਆਂ ਹੁੰਦੀਆਂ ਹਨ, ਉਵੇਂ ਹੀ ਇਸ ਦੀਆਂ ਵੀ ਹਨ ਅਤੇ ਚੰਗਿਆਈਆਂ ਵੀ ਹਨ। ਉਹ ਇਕ ਆਮ ਕਰੈਕਟਰ ਹੈ। ਇਕ ਪੁਲਸ ਵਾਲਾ ਹੈ, ਜੋ ਆਪਣੀ ਜ਼ਿੰਮੇਵਾਰੀ ਘਰ ’ਚ ਅਤੇ ਆਪਣੇ ਪੁਲਸ ਡਿਪਾਰਟਮੈਂਟ ਵਿਚ ਨਿਭਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਕਈ ਵਾਰ ਤੁਹਾਨੂੰ ਨਿਰਾਸ਼ਾ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਉਵੇਂ ਹੀ ਇਸ ਕਿਰਦਾਰ ਨੂੰ ਵੀ ਕਰਨਾ ਪੈ ਰਿਹਾ ਹੈ। ਮੈਨੂੰ ਇਹ ਕਿਰਦਾਰ ਕਰਨ ਵਿਚ ਬਹੁਤ ਮਜ਼ਾ ਆਇਆ।

ਤੁਹਾਨੂੰ ਇਹ ਕਿਰਦਾਰ ਕਿਵੇਂ ਆਫ਼ਰ ਹੋਇਆ ਅਤੇ ਤੁਸੀਂ ਕਿਸ ਕਾਰਨ ਇਸ ਲਈ ਹਾਂ ਕੀਤੀ?
ਇਸ ਕਿਰਦਾਰ ਨੂੰ ਮਨ੍ਹਾ ਕਰਨ ਦੀ ਕੋਈ ਵਜ੍ਹਾ ਤਾਂ ਸੀ ਹੀ ਨਹੀਂ। ਸਭ ਤੋਂ ਪਹਿਲਾਂ ਮੈਨੂੰ ਸੁਦੀਪ ਜੀ (ਡਾਇਰੈਕਟਰ) ਦਾ ਫ਼ੋਨ ਆਇਆ। ਸਾਨੂੰ ਤਾਂ ਪਤਾ ਸੀ ਕਿ ਸੁਦੀਪ ਸ਼ਰਮਾ ਕੌਣ ਹਨ। ਉਨ੍ਹਾਂ ਦੀਆਂ ਕਈ ਵੈੱਬ ਸੀਰੀਜ਼ ਵੇਖੀਆਂ ਹੋਈਆਂ ਸਨ ਅਤੇ ਉਨ੍ਹਾਂ ਬਾਰੇ ਕਾਫ਼ੀ ਸੁਣਿਆ ਸੀ ਕਿ ਉਹ ਬਹੁਤ ਚੰਗੇ ਰਾਈਟਰ ਹੈ। ਸਭ ਤੋਂ ਪਹਿਲਾ ਫ਼ੋਨ ਉਨ੍ਹਾਂ ਦਾ ਮੇਰੇ ਕੋਲ ਹੀ ਆਇਆ ਸੀ ਅਤੇ ਮੈਨੂੰ ਕਿਹਾ ਗਿਆ ਸੀ ਕਿ ਤੁਸੀਂ ਆ ਕੇ ਮਿਲੋ। ਇਹ ਮੇਰੀ ਖੁਸ਼ਕਿਸਮਤੀ ਸੀ ਕਿ ਉਨ੍ਹਾਂ ਨੇ ਸਭ ਤੋਂ ਪਹਿਲਾਂ ਮੇਰੇ ’ਤੇ ਭਰੋਸਾ ਦਿਖਾਇਆ।

ਇਕ ਕਲਾਕਾਰ ਦੇ ਰੂਪ ਵਿਚ ‘ਕੋਹਰਾ’ ਦੀ ਸਕ੍ਰਿਪਟ ਵਿਚ ਤੁਹਾਨੂੰ ਅਜਿਹਾ ਕੀ ਲੱਗਾ, ਜਿਸ ਨੇ ਤੁਹਾਨੂੰ ਇਸ ਨਾਲ ਬੰਨ੍ਹਿਆ ਹੋਵੇ?
ਜਦੋਂ ਸਭ ਤੋਂ ਪਹਿਲਾਂ ਮੈਂ ਸਕ੍ਰਿਪਟ ਪੜ੍ਹੀ ਤਾਂ ਮੈਨੂੰ ਲੱਗਾ ਕਿ ਇਹ ਕੀ ਹੈ? ਕਿਉਂਕਿ ਇਸ ਤਰ੍ਹਾਂ ਦੇ ਇਨਵੈਸਟੀਗੇਟਿੰਗ ਡਰਾਮੇ ਵਿਚ ਪਹਿਲੀ ਵਾਰ ਰੋਲ ਕਰ ਰਿਹਾ ਸੀ। ਹਾਂ, ਪੁਲਸ ਵਾਲੇ ਕਿਰਦਾਰ ਮੈਂ ਕਾਫ਼ੀ ਕੀਤੇ ਹਨ ਪਰ ਉਹ ਵੱਖ ਸਨ ਅਤੇ ਇਹ ਕਿਰਦਾਰ ਅਜਿਹਾ ਸੀ ਕਿ ਜਿਵੇਂ ਤੁਸੀ ਹਨ੍ਹੇਰੇ ਵਿਚ ਤੀਰ ਚਲਾ ਰਹੇ ਹੋ। ਮੈਨੂੰ ਸੱਚ ਵਿਚ ਸਮਝ ਨਹੀਂ ਆ ਰਿਹਾ ਸੀ। ਕੋਈ ਵੀ ਚੀਜ਼ ਮੇਰੀ ਪਕੜ ਵਿਚ ਨਹੀਂ ਆ ਰਹੀ ਸੀ। ਮੈਂ ਬਹੁਤ ਜ਼ਿਆਦਾ ਇਸ ਵਿਚ ਵੜਨ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਮੈਂ ਵੜ ਨਹੀਂ ਪਾ ਰਿਹਾ ਸੀ। ਫਿਰ ਆਪਣੇ ਆਪ ਦਿਮਾਗ ਵਿਚ ਆਇਆ ਕਿ ਜੇਕਰ ਇਸ ਵਿਚ ਜ਼ਿਆਦਾ ਜਾਵਾਂਗਾ ਤਾਂ ਉੱਥੇ ਕੀ ਕਰਾਂਗਾ। ਮੈਨੂੰ ਇਹੀ ਚਾਹੀਦਾ ਸੀ। ਜੋ ਉਸ ਦੀ ਰਾਈਟਿੰਗ ਸੀ, ਲਿਖੀਆਂ ਹੋਈਆਂ ਚੀਜ਼ਾਂ ਸਨ, ਉੱਥੇ ਹੀ ਇੰਨੀਆਂ ਇੰਟਰਸਟਿੰਗ ਸਨ ਕਿ ਅਜਿਹਾ ਲੱਗ ਰਿਹਾ ਸੀ ਕਿ ਮੈਨੂੰ ਇਹ ਵੀ ਜਾਣਨਾ ਹੈ, ਉਹ ਵੀ ਜਾਣਨਾ ਹੈ। ਹੁਣ ਇਸ ਤੋਂ ਬਾਅਦ ਕੀ ਹੋਵੇਗਾ, ਬਸ ਇਹੀ ਇਸਦੀ ਖਾਸੀਅਤ ਸੀ।

ਅਜਿਹਾ ਕਿਹੜਾ ਕਿਰਦਾਰ ਹੋਵੇਗਾ, ਜੋ ਤੁਸੀਂ ਚਾਹੁੰਦੇ ਹੋ ਕਿ ਤੁਹਾਨੂੰ ਆਫ਼ਰ ਹੋਵੇ ਅਤੇ ਤੁਸੀਂ ਉਸ ਨੂੰ ਨਿਭਾਓ?
ਅਜੇ ਮੈਂ ਅਜਿਹਾ ਤਾਂ ਕੁੱਝ ਸੋਚਿਆ ਨਹੀਂ ਹੈ। ਮੈਨੂੰ ਰੀਅਲ ਲਾਈਫ਼ ਵਾਲੇ ਕਰੈਕਟਰ ਬਹੁਤ ਪਸੰਦ ਹਨ। ਜਿਸ ਵਿਚ ਤੁਹਾਡੀ ਪੂਰੀ ਸ਼ਮੂਲੀਅਤ ਹੋਵੇ, ਤਾਂ ਉਸ ਤਰ੍ਹਾਂ ਦੇ ਕਿਰਦਾਰਾਂ ਨੂੰ ਕਰਨ ਵਿਚ ਮੈਨੂੰ ਮਜ਼ਾ ਆਉਂਦਾ ਹੈ। ਮੈਨੂੰ ਲੱਗਦਾ ਹੈ ਕਿ ਕਿਸੇ ਨੂੰ ਲੱਭ ਕੇ ਲਿਆਉਣਾ, ਮੈਂ ਆਪਣੇ ਤੋਂ ਹੀ ਕੋਸ਼ਿਸ਼ ਕਰਦਾ ਹਾਂ ਕਿ ਮੇਰੇ ਅੰਦਰ ਜੋ ਵੀ ਕਿਰਦਾਰ ਹਨ, ਗਾਲਿਬ ਨੂੰ ਹੀ ਸੁਵਿੰਦਰ ਵਿਚ ਦੇਖਾਂ ਜਾਂ ਬਲਬੀਰ ਨੂੰ ਹੀ ਸੁਵਿੰਦਰ ਦੇ ਅੰਦਰੋਂ ਕੱਢਾਂ। ਭਾਵ ਕੁਲ ਮਿਲਾ ਕੇ ਕਹਾਂ ਤਾਂ ਮੈਨੂੰ ਚੈਲੇਂਜਿੰਗ ਰੋਲ ਕਰਨਾ ਪਸੰਦ ਹੈ।
 


author

sunita

Content Editor

Related News