ਜਨਮਦਿਨ ਮੌਕੇ ਸ਼ਾਹਰੁਖ ਖ਼ਾਨ ਨੇ ਪ੍ਰਸ਼ੰਸਕਾਂ ਨੂੰ ਦਿੱਤਾ ਤੋਹਫ਼ਾ, ਰਿਲੀਜ਼ ਕੀਤਾ ਫ਼ਿਲਮ ‘ਡੰਕੀ’ ਦਾ ਟੀਜ਼ਰ

Thursday, Nov 02, 2023 - 01:19 PM (IST)

ਜਨਮਦਿਨ ਮੌਕੇ ਸ਼ਾਹਰੁਖ ਖ਼ਾਨ ਨੇ ਪ੍ਰਸ਼ੰਸਕਾਂ ਨੂੰ ਦਿੱਤਾ ਤੋਹਫ਼ਾ, ਰਿਲੀਜ਼ ਕੀਤਾ ਫ਼ਿਲਮ ‘ਡੰਕੀ’ ਦਾ ਟੀਜ਼ਰ

ਐਂਟਰਟੇਨਮੈਂਟ ਡੈਸਕ– ਬਾਲੀਵੁੱਡ ਦੇ ਕਿੰਗ ਖ਼ਾਨ ਯਾਨੀ ਕਿ ਸ਼ਾਹਰੁਖ ਖ਼ਾਨ ਅੱਜ 58 ਸਾਲਾਂ ਦੇ ਹੋ ਗਏ ਹਨ। ਆਪਣੇ ਜਨਮਦਿਨ ਮੌਕੇ ਸ਼ਾਹਰੁਖ ਖ਼ਾਨ ਨੇ ਆਪਣੇ ਪ੍ਰਸ਼ੰਸਕਾਂ ਨੂੰ ਵੱਡਾ ਤੋਹਫ਼ਾ ਦਿੱਤਾ ਹੈ। ਸ਼ਾਹਰੁਖ ਖ਼ਾਨ ਨੇ ਆਪਣੀ ਚਿਰਾਂ ਤੋਂ ਉਡੀਕੀ ਜਾ ਰਹੀ ਫ਼ਿਲਮ ‘ਡੰਕੀ’ ਦਾ ਟੀਜ਼ਰ ਰਿਲੀਜ਼ ਕਰ ਦਿੱਤਾ ਹੈ।

‘ਡੰਕੀ’ ਦੇ ਟੀਜ਼ਰ ਨੂੰ ਡਰਾਪ 1 ਦਾ ਨਾਂ ਦਿੱਤਾ ਗਿਆ ਹੈ, ਜੋ ਸ਼ਾਹਰੁਖ ਖ਼ਾਨ ਦੀ ਹਰ ਨਵੀਂ ਫ਼ਿਲਮ ਨਾਲ ਟੀਜ਼ਰ ਨੂੰ ਨਵੇਂ ਨਾਂ ਨਾਲ ਰਿਲੀਜ਼ ਕਰਨ ਦੀ ਖ਼ਾਸੀਅਤ ਨੂੰ ਦਰਸਾਉਂਦਾ ਹੈ।

ਇਹ ਖ਼ਬਰ ਵੀ ਪੜ੍ਹੋ : 6000 ਕਰੋੜ ਦੀ ਜਾਇਦਾਦ ਤੇ 200 ਕਰੋੜ ਦਾ ਘਰ, ਸ਼ਾਹਰੁਖ ਖ਼ਾਨ ਨੂੰ ਇੰਝ ਹੀ ਨਹੀਂ ਕਹਿੰਦੇ ਕਿੰਗ ਖ਼ਾਨ

ਟੀਜ਼ਰ ਤੋਂ ਪਤਾ ਲੱਗਦਾ ਹੈ ਕਿ ਫ਼ਿਲਮ ਦਾ ਬੈਕਗਰਾਊਂਡ ਪੰਜਾਬ ਦਾ ਰੱਖਿਆ ਗਿਆ ਹੈ। ‘ਡੰਕੀ’ ਤੋਂ ਭਾਵ ‘ਡੌਂਕੀ’ ਤੋਂ ਹੈ, ਜਿਸ ’ਚ ਭਾਰਤ ਤੋਂ ਲੋਕ ਗੈਰ-ਕਾਨੂੰਨੀ ਢੰਗ ਨਾਲ ਬਾਹਰਲੇ ਮੁਲਕਾਂ ’ਚ ਜਾਂਦੇ ਹਨ ਤੇ ਆਪਣੀ ਜਾਨ ਨੂੰ ਮੌਤ ਦੇ ਮੂੰਹ ’ਚ ਪਾਉਂਦੇ ਹਨ।

ਸ਼ਾਹਰੁਖ ਖ਼ਾਨ ਨਾਲ ਇਸ ਫ਼ਿਲਮ ’ਚ ਤਾਪਸੀ ਪਨੂੰ, ਬੋਮਨ ਈਰਾਨੀ ਤੇ ਵਿੱਕੀ ਕੌਸ਼ਲ ਵਰਗੇ ਕਲਾਕਾਰ ਨਜ਼ਰ ਆਉਣ ਵਾਲੇ ਹਨ। ਇਸ ਫ਼ਿਲਮ ਨੂੰ ਮਸ਼ਹੂਰ ਡਾਇਰੈਕਟਰ ਰਾਜਕੁਮਾਰ ਹਿਰਾਨੀ ਨੇ ਡਾਇਰੈਕਟ ਕੀਤਾ ਹੈ।

ਫ਼ਿਲਮ ਜੀਓ ਸਟੂਡੀਓਜ਼, ਰੈੱਡ ਚਿੱਲੀਜ਼ ਐਂਟਰਟੇਨਮੈਂਟ ਤੇ ਰਾਜਕੁਮਾਰੀ ਹਿਰਾਨੀ ਫ਼ਿਲਮਜ਼ ਵਲੋਂ ਪੇਸ਼ ਕੀਤੀ ਜਾ ਰਹੀ ਹੈ, ਜੋ ਦੁਨੀਆ ਭਰ ’ਚ 21 ਦਸੰਬਰ ਨੂੰ ਕ੍ਰਿਸਮਸ ਮੌਕੇ ਰਿਲੀਜ਼ ਹੋਣ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਤੁਹਾਨੂੰ ‘ਡੰਕੀ’ ਦਾ ਟੀਜ਼ਰ ਕਿਵੇਂ ਦਾ ਲੱਗਾ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News