ਡਰੱਗ ਕੇਸ: ਨਹੀਂ ਘੱਟ ਰਹੀਆਂ ਅਰਜੁਨ ਰਾਮਪਾਲ ਦੀਆਂ ਮੁਸ਼ਕਿਲਾਂ, NCB ਨੇ ਭੇਜਿਆ ਭੈਣ ਨੂੰ ਸੰਮਨ

Wednesday, Jan 06, 2021 - 11:16 AM (IST)

ਡਰੱਗ ਕੇਸ: ਨਹੀਂ ਘੱਟ ਰਹੀਆਂ ਅਰਜੁਨ ਰਾਮਪਾਲ ਦੀਆਂ ਮੁਸ਼ਕਿਲਾਂ, NCB ਨੇ ਭੇਜਿਆ ਭੈਣ ਨੂੰ ਸੰਮਨ

ਮੁੰਬਈ: ਬਾਲੀਵੁੱਡ ਡਰੱਗ ਮਾਮਲੇ ’ਚ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਰਜੁਨ ਰਾਮਪਾਲ ਦੀਆਂ ਮੁਸ਼ਕਿਲਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਐੱਨ.ਸੀ.ਬੀ ਨੇ ਹੁਣ ਇਸ ਮਾਮਲੇ ’ਚ ਅਰਜੁਨ ਰਾਮਪਾਲ ਦੀ ਭੈਣ ਕੋਮਲ ਰਾਮਪਾਲ ਨੂੰ ਸੰਮਨ ਭੇਜਿਆ ਹੈ। ਉਨ੍ਹਾਂ ਨੂੰ ਅੱਜ ਭਾਵ ਬੁੱਧਵਾਰ ਨੂੰ 11 ਵਜੇ ਤਲਬ ਕੀਤਾ ਗਿਆ ਹੈ। 

PunjabKesari
ਇਸ ਬਾਰੇ ’ਚ ਜਾਣਕਾਰੀ ਦਿੰਦੇ ਹੋਏ ਐੱਨ.ਸੀ.ਬੀ. ਦੇ ਇਕ ਅਧਿਕਾਰੀ ਨੇ ਦੱਸਿਆ ਕਿ ਡਰੱਗ ਕੇਸ ’ਚ ਕਨੈਕਸ਼ਨ ਨੂੰ ਲੈ ਕੇ ਜਾਂਚ ਏਜੰਸੀ ਨੇ ਅਰਜੁਨ ਰਾਮਪਾਲ ਦੀ ਭੈਣ ਨੂੰ ਅੱਜ ਸੰਮਨ ਕੀਤਾ ਹੈ। ਦੱਸ ਦੇਈਏ ਕਿ ਐੱਨ.ਸੀ.ਬੀ. ਹਾਲੇ ਤੱਕ ਅਰਜੁਨ ਰਾਮਪਾਲ ਤੋਂ ਦੋ ਵਾਰ ਪੁੱਛਗਿੱਛ ਕਰ ਚੁੱਕੀ ਹੈ। ਇਸ ਤੋਂ ਇਲਾਵਾ ਉਨ੍ਹਾਂ ਦੀ ਪ੍ਰੇਮਿਕਾ ਗੈਰਬੀਏਲਾ ਤੋਂ ਵੀ ਪੁੱਛਗਿੱਛ ਹੋਈ ਸੀ। ਬੀਤੀ ਨਵੰਬਰ ਮਹੀਨੇ ’ਚ ਅਰਜੁਨ ਰਾਮਪਾਲ ਦੇ ਘਰ ’ਤੇ ਐੱਨ.ਸੀ.ਬੀ. ਨੇ ਛਾਪੇਮਾਰੀ ਕੀਤੀ ਸੀ ਜਿਥੇ ਏਜੰਸੀ ਨੂੰ ਐੱਨ.ਜੀ.ਪੀ.ਐੱਸ. ਐਕਟ ਦੇ ਤਹਿਤ ਪ੍ਰਤੀਬੰਧਿਤ ਦਵਾਈਆਂ ਮਿਲੀਆਂ ਸਨ।

PunjabKesari
ਏਜੰਸੀ ਨੇ ਕਿਹਾ ਕਿ ਅਦਾਕਾਰ ਨੇ ਆਪਣੇ ਇਕ ਰਿਸ਼ਤੇਦਾਰ ਦੇ ਰਾਹੀਂ ਗੈਰ-ਕਾਨੂੰਨੀ ਤਰੀਕੇ ਨਾਲ ਉਸ ਦਵਾਈ ਲਈ ਜਿਸ ਪਿ੍ਰਸਕ੍ਰਿਪਸ਼ਨ (ਬੈਕਡੇਟੇਡ ਪਿ੍ਰਸਕ੍ਰਿਪਸ਼ਨ) ਦੀ ਵਰਤੋਂ ਕੀਤੀ ਸੀ ਉਸ ਦੀ ਤਰੀਕ ਖ਼ਤਮ ਹੋ ਗਈ ਸੀ। ਉੱਧਰ ਅਰਜੁਨ ਰਾਮਪਾਲ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਐੱਨ.ਸੀ.ਬੀ. ਨੂੰ ਇਕ ਵਿਸ਼ੇਸ਼ ਦਰਦ ਰੋਕੂ ਦਵਾਈ ਦੇ ਪਿ੍ਰਸਕ੍ਰਿਪਸ਼ਨ ਨੂੰ ਵੀ ਸੌਂਪ ਦਿੱਤਾ। ਉਹ ਉਨ੍ਹਾਂ ਨੂੰ ਦਿੱਲੀ ਦੇ ਮਨੋਚਕਿਸਤਕ ਡਾਕਟਰ ਵੱਲੋਂ ਜਾਰੀ ਕੀਤਾ ਗਿਆ ਸੀ। ਉਨ੍ਹਾਂ ਨੇ ਕਿਸੇ ਵੀ ਤਰ੍ਹਾਂ ਦਾ ਡਰੱਗ ਲੈਣ ਤੋਂ ਮਨ੍ਹਾ ਕੀਤਾ ਸੀ।


author

Aarti dhillon

Content Editor

Related News