ਟੈਕਸੀ ਡਰਾਈਵਰ ਨੂੰ ਅਦਾਕਾਰਾ ਨਾਲ ਗੰਦੀ ਹਰਕਤ ਕਰਨੀ ਮਹਿੰਗੀ ਪਈ, ਹੋਇਆ ਇਹ ਹਸ਼ਰ
Wednesday, Sep 16, 2020 - 05:06 PM (IST)

ਮੁੰਬਈ (ਬਿਊਰੋ) — ਅਦਾਕਾਰਾ ਤੇ ਸਾਂਸਦ ਮਿਮੀ ਚੱਕਰਵਤੀ ਇੰਨ੍ਹੀਂ ਦਿਨੀਂ ਕਾਫ਼ੀ ਚਰਚਾ 'ਚ ਹੈ। ਮਿਮੀ ਚੱਕਰਵਰਤੀ ਆਪਣੇ ਨਾਲ ਹੋਈ ਇੱਕ ਘਟਨਾ ਕਰਕੇ ਸੋਸ਼ਲ ਮੀਡੀਆ 'ਤੇ ਖ਼ੂਬ ਸੁਰਖੀਆਂ ਬਟੋਰ ਰਹੀ ਹੈ। ਮਿਮੀ ਚੱਕਰਵਰਤੀ ਨੇ ਦੱਸਿਆ ਕਿ ਇੱਕ ਟੈਕਸੀ ਡਰਾਈਵਰ ਨੇ ਉਸ ਨਾਲ ਗੰਦੀ ਹਰਕਤ ਕੀਤੀ, ਜਿਹੜੀ ਕਿ ਡਰਾਈਵਰ ਨੂੰ ਕਾਫ਼ੀ ਭਾਰੀ ਪਈ। ਮਿਮੀ ਚੱਕਰਵਰਤੀ ਆਪਣੀ ਕਾਰ 'ਚ ਜਾ ਰਹੀ ਸੀ, ਇਸੇ ਦੌਰਾਨ ਟੈਕਸੀ ਚਾਲਕ ਉਸ ਨੂੰ ਦੇਖ ਕੇ ਗੰਦੇ ਇਸ਼ਾਰੇ ਕਰਨ ਲੱਗਾ।
ਪੁਲਸ ਮੁਤਾਬਿਕ, ਮਿਮੀ ਚੱਕਰਵਤੀ ਬੱਲੀਗੰਜ ਇਲਾਕੇ 'ਚ ਆਪਣੀ ਕਾਰ 'ਚ ਜਾ ਰਹੀ ਸੀ। ਇਸੇ ਦੌਰਾਨ ਟੈਕਸੀ ਚਾਲਕ ਨੇ ਉਸ ਨੂੰ ਵੇਖ ਕੇ ਗੰਦੇ ਇਸ਼ਾਰੇ ਕੀਤੇ, ਪਹਿਲਾਂ ਤਾਂ ਮਿਮੀ ਨੇ ਇਸ ਸਭ ਨੂੰ ਨਜ਼ਰ ਅੰਦਾਜ਼ ਕਰ ਦਿੱਤਾ ਪਰ ਹੱਦ ਉਦੋਂ ਹੋ ਗਈ ਜਦੋਂ ਉਸ ਨੇ ਮਿਮੀ ਚੱਕਰਵਰਤੀ 'ਤੇ ਗਲਤ ਟਿੱਪਣੀ ਕੀਤੀ। ਇਸ ਤੋਂ ਬਾਅਦ ਮਿਮੀ ਨੇ ਉਸ ਦਾ ਪਿੱਛਾ ਕੀਤਾ ਤੇ ਉਸ ਨੂੰ ਫੜ੍ਹ ਲਿਆ। ਇਸ ਦੌਰਾਨ ਲੋਕਾਂ ਦੀ ਭੀੜ ਵੀ ਇੱਕਠੀ ਹੋ ਗਈ। ਪੁਲਸ ਨੇ ਟੈਕਸੀ ਡਰਾਈਵਰ ਖ਼ਿਲਾਫ਼ ਕਈ ਧਰਾਵਾਂ ਤਹਿਤ ਮਾਮਲਾ ਦਰਜ਼ ਕੀਤਾ ਹੈ। ਪੁਲਸ ਮੁਤਾਬਿਕ ਫੜ੍ਹੇ ਗਏ ਮੁਲਜ਼ਮ ਦੀ ਪਛਾਣ ਲਕਸ਼ਮਣ ਯਾਦਵ ਦੇ ਤੌਰ 'ਤੇ ਹੋਈ ਹੈ।