ਹਨੀ ਸਿੰਘ ਦੀ ਪਤਨੀ ਹੁਣ ਸਹੁਰਿਆਂ ਘਰੋਂ ਚੁੱਕੇਗੀ ਆਪਣਾ ਸਾਮਾਨ, ਜਾਣੋ ਅਦਾਲਤ ਦਾ ਫ਼ੈਸਲਾ
Saturday, Sep 04, 2021 - 10:50 AM (IST)
ਮੁੰਬਈ (ਬਿਊਰੋ) : ਪੰਜਾਬੀ ਗਾਇਕ ਤੇ ਰੈਪਰ ਹਨੀ ਸਿੰਘ ਦੀ ਜ਼ਿੰਦਗੀ 'ਚ ਇੰਨੀਂ ਦਿਨੀਂ ਤੂਫਾਨ ਆਇਆ ਹੋਇਆ ਹੈ। ਇਕ ਤਾਜਾ ਰਿਪੋਰਟ ਮੁਤਾਬਕ, ਹੁਣ ਦਿੱਲੀ ਦੀ ਅਦਾਲਤ ਨੇ ਹਨੀ ਸਿੰਘ ਦੀ ਪਤਨੀ ਸ਼ਾਲਿਨੀ ਤਲਵਾੜ ਨੂੰ ਸਹੁਰੇ ਘਰ 'ਚੋਂ ਸਾਮਾਨ ਇਕੱਠਾ ਕਰਨ ਦੀ ਆਗਿਆ ਦੇ ਦਿੱਤੀ ਹੈ। ਇਸ ਦੇ ਨਾਲ ਹੀ ਕੋਰਟ ਨੇ ਹਨੀ ਸਿੰਘ ਦੇ ਪਰਿਵਾਰ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੀ ਗਲ਼ਤ ਬਿਆਨਬਾਜ਼ੀ ਨਾ ਕਰੇ।
ਇਹ ਵੀ ਖ਼ਬਰ ਪੜ੍ਹੋ - ਸਿਧਾਰਥ ਦੀ ਮੌਤ ਨਾਲ ਸ਼ਹਿਨਾਜ਼ ਦੇ ਚਿਹਰੇ ਤੋਂ ਉਡਿਆ ਨੂਰ, ਦੋਸਤਾਂ ਨੇ ਬਿਆਨ ਕੀਤਾ ਹਾਲ
ਸਹੁਰਿਆਂ ਦੇ ਘਰ 'ਚੋਂ ਆਪਣਾ ਸਾਮਾਨ ਸਮੇਟੇਗੀ ਸ਼ਾਲਿਨੀ
ਮੈਟਰੋਪੋਲੀਟਨ ਮੈਜਿਸਟਰੇਟ ਤਾਨੀਆ ਸਿੰਘ ਨੇ ਇੱਕ ਘੰਟੇ ਤੋਂ ਜ਼ਿਆਦਾ ਸਮੇਂ ਤੱਕ ਦੋਵਾਂ ਨਾਲ ਸਲਾਹ ਕੀਤੀ, ਜਿਸ ਤੋਂ ਬਾਅਦ ਉਸ ਨੇ ਹਨੀ ਸਿੰਘ ਦੀ ਪਤਨੀ ਸ਼ਾਲਿਨੀ ਤਲਵਾੜ ਨੂੰ ਦੋ ਸੁਰੱਖਿਆ ਗਾਰਡਾਂ ਦੀ ਮੌਜੂਦਗੀ 'ਚ ਆਪਣੇ ਸਹੁਰੇ ਘਰ ਤੋਂ ਆਪਣਾ ਸਾਮਾਨ ਇਕੱਠਾ ਕਰਨ ਦੀ ਇਜਾਜ਼ਤ ਦਿੱਤੀ। ਜੱਜ ਨੇ ਹਨੀ ਸਿੰਘ ਅਤੇ ਸ਼ਾਲਿਨੀ ਨੂੰ ਨਿਰਦੇਸ਼ ਦਿੱਤਾ ਕਿ ਉਹ "ਉਸ ਦਿਨ ਕਿਸੇ ਵੀ ਤਰ੍ਹਾਂ ਦੀ ਗਲ਼ਤ ਗੱਲਬਾਤ ਜਾਂ ਬਿਆਨਬਾਜ਼ੀ ਨਾ ਕਰਨ।"
ਇਹ ਵੀ ਖ਼ਬਰ ਪੜ੍ਹੋ - ਸਦਮੇ 'ਚ ਸ਼ਹਿਨਾਜ਼ ਗਿੱਲ, ਅੱਖਾਂ ਬੰਦ ਕਰਕੇ ਵੀ ਪਛਾਣ ਲੈਂਦੀ ਸੀ ਸਿਧਾਰਥ ਸ਼ੁਕਲਾ ਨੂੰ (ਵੇਖੋ ਵੀਡੀਓ)
ਹੋਵੇਗੀ ਪ੍ਰਕਿਰਿਆ ਦੀ ਰਿਕਾਰਡਿੰਗ
ਅਦਾਲਤ ਨੇ ਵਕੀਲਾਂ ਨੂੰ ਸਾਰੀ ਪ੍ਰਕਿਰਿਆ ਦੌਰਾਨ ਉਥੇ ਮੌਜੂਦ ਰਹਿਣ ਅਤੇ ਇਕੱਠੀ ਕੀਤੀਆਂ ਵਸਤੂਆਂ ਦੀ ਸੂਚੀ ਬਣਾਉਣ ਅਤੇ ਸਾਰੀ ਪ੍ਰਕਿਰਿਆ ਦੀ ਵੀਡੀਓਗ੍ਰਾਫੀ ਕਰਨ ਲਈ ਕਿਹਾ ਹੈ। ਅਦਾਲਤ ਨੇ ਕਿਹਾ, ''ਵਿਆਹ 'ਚ ਆਮ ਉਤਰਾਅ-ਚੜ੍ਹਾਅ ਹੁੰਦੇ ਹਨ, ਪਰ ਦੋਵਾਂ ਨੂੰ ਆਪਣੀਆਂ ਭਾਵਨਾਵਾਂ ਨੂੰ ਕਾਬੂ 'ਚ ਰੱਖਣਾ ਚਾਹੀਦਾ ਹੈ।'' ਇਸ ਮਾਮਲੇ 'ਤੇ ਅਗਲੀ ਸੁਣਵਾਈ 28 ਸਤੰਬਰ ਨੂੰ ਹੋਵੇਗੀ।
ਇਹ ਵੀ ਖ਼ਬਰ ਪੜ੍ਹੋ - ਸ਼ਹਿਨਾਜ਼ ਦੇ ਹੱਥਾਂ 'ਚ ਤੋੜਿਆ ਸੀ ਸਿਧਾਰਥ ਸ਼ੁਕਲਾ ਨੇ ਦਮ, ਸਾਹਮਣੇ ਆਇਆ ਦਿਲ ਨੂੰ ਝੰਜੋੜ ਦੇਣ ਵਾਲਾ ਬਿਆਨ
ਕੀ ਹੈ ਪੂਰਾ ਮਾਮਲਾ?
ਦੱਸਣਯੋਗ ਹੈ ਕਿ ਸ਼ਾਲਿਨੀ ਤਲਵਾੜ ਨੇ ਆਪਣੇ ਪਤੀ ਹਨੀ ਸਿੰਘ ਖ਼ਿਲਾਫ਼ ਘਰੇਲੂ ਹਿੰਸਾ ਦਾ ਮਾਮਲਾ ਦਰਜ ਕਰਵਾਇਆ ਹੈ ਅਤੇ ਹਰਜਾਨੇ ਵਜੋਂ 20 ਕਰੋੜ ਰੁਪਏ ਦੀ ਮੰਗ ਕੀਤੀ ਹੈ। ਹਰਦੀਸ਼ ਸਿੰਘ ਉਰਫ ਯੋ ਯੋ ਹਨੀ ਸਿੰਘ ਅਤੇ ਸ਼ਾਲਿਨੀ ਤਲਵਾੜ 23 ਜਨਵਰੀ 2011 ਨੂੰ ਵਿਆਹ ਦੇ ਬੰਧਨ 'ਚ ਬੱਝੇ ਸਨ। ਸ਼ਾਲਿਨੀ ਤਲਵਾੜ ਨੇ ਆਪਣੀ ਪਟੀਸ਼ਨ 'ਚ ਦੋਸ਼ ਲਾਇਆ ਹੈ ਕਿ ਹਨੀ ਸਿੰਘ ਨੇ ਪਿਛਲੇ 10 ਸਾਲਾਂ 'ਚ ਉਸ ਦਾ ਸਰੀਰਕ ਤਸ਼ੱਦਦ ਕੀਤਾ ਸੀ।