ਹਾਲੀਵੁੱਡ ਫਿਲਮ ''ਚ ਕੰਮ ਨਹੀਂ ਕਰਨਾ ਚਾਹੁੰਦੇ ਹਨ ਅਕਸ਼ੈ

Friday, May 27, 2016 - 03:24 PM (IST)

 ਹਾਲੀਵੁੱਡ ਫਿਲਮ ''ਚ ਕੰਮ ਨਹੀਂ ਕਰਨਾ ਚਾਹੁੰਦੇ ਹਨ ਅਕਸ਼ੈ

ਨਵੀਂ ਦਿੱਲੀ—ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਕਸ਼ੈ ਕੁਮਾਰ ਹਾਲੀਵੁੱਡ ਫਿਲਮ ''ਚ ਕੰਮ ਨਹੀਂ ਕਰਨਾ ਚਾਹੁੰਦੇ ਹਨ। ਬਾਲੀਵੁੱਡ ਦੇ ਕਈ ਸਿਤਾਰੇ ਜਿਹੜੇ ਹਾਲੀਵੁੱਡ ''ਚ ਕੰਮ ਕਰਨ ਲਈ ਪਿਆਸੇ ਹਨ ਅਤੇ ਅਕਸ਼ੈ ਕੁਮਾਰ ਦਾ ਕਹਿਣਾ ਹੈ ਕਿ ਉਹ ਹਾਲੀਵੁੱਡ ਫਿਲਮ ''ਚ ਕੰਮ ਨਹੀਂ ਕਰਨੀ ਚਾਹੁੰਦੇ ਹਨ। ਉਨ੍ਹਾਂ ਨੇ ਕਿਹਾ ਹਾਲੀਵੁੱਡ ਫਿਲਮਾਂ ''ਚ ਉਨ੍ਹਾਂ ਦੀ ਕੋਈ ਦਿਲਚਸਪੀ ਨਹੀਂ ਹੈ।
ਜ਼ਿਕਰਯੋਗ ਹੈ ਕਿ ਅਕਸ਼ੈ ਦਾ ਕਹਿਣਾ ਹੈ ਕਿ ਉਹ ਇੱਕ ਤਾਮਿਲ ਫਿਲਮ ਕਰ ਰਹੇ ਹਨ। ਪੰਜਾਬੀ ਫਿਲਮਾਂ ''ਚ ਵੀ ਕੰਮ ਕਰ ਰਿਹਾ ਹਾਂ। ਹਾਲੀਵੁੱਡ ''ਚ ਕੀ ਰੱਖਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮੈਂ ਪੱਛਮ ਤੋਂ ਦੱਖਣ ਵੱਲ ਨਹੀਂ ਜਾ ਸਕਦਾ। ਦੁਨੀਆਂ ਭਰ ਦੇ ਕਲਾਕਾਰ  ਭਾਰਤੀ ਫਿਲਮਾਂ ''ਚ ਆ ਕੇ ਕੰਮ ਕਰ ਰਹੇ ਹਨ ਅਤੇ ਮੈਂ ਬਾਹਰ ਕਿਉਂ ਜਾਵਾ।'''' ਅਕਸ਼ੈ ਕੁਮਾਰ ਦੀ ਫਿਲਮ ''ਹਾਊਸਫੁੱਲ-3'' 3 ਜੂਨ ਨੂੰ ਰਿਲੀਜ਼ ਹੋਣ ਵਾਲੀ ਹੈ।


Related News