''ਵਾਰ 2'' ਵੇਖ ਚੁੱਕੇ Fans ਨੂੰ ਰਿਤਿਕ ਤੇ ਐੱਨ.ਟੀ.ਆਰ. ਦੀ ਖਾਸ ਅਪੀਲ
Thursday, Aug 14, 2025 - 05:22 PM (IST)

ਮੁੰਬਈ (ਏਜੰਸੀ)- ਸੁਪਰਸਟਾਰ ਰਿਤਿਕ ਰੋਸ਼ਨ ਅਤੇ ਐੱਨ.ਟੀ.ਆਰ. ਨੇ ਇੱਕ ਵਿਸ਼ੇਸ਼ ਸੰਦੇਸ਼ ਜਾਰੀ ਕਰਕੇ ਪ੍ਰਸ਼ੰਸਕਾਂ, ਮੀਡੀਆ ਅਤੇ ਦਰਸ਼ਕਾਂ ਨੂੰ ਬੇਨਤੀ ਕੀਤੀ ਹੈ ਕਿ ਉਹ 'ਵਾਰ 2' ਦੀ ਕਹਾਣੀ ਦੇ ਮਹੱਤਵਪੂਰਨ ਮੋੜ, ਟਵਿਸਟ ਅਤੇ ਸਰਪ੍ਰਾਈਜ਼ ਨੂੰ ਸੋਸ਼ਲ ਮੀਡੀਆ ਜਾਂ ਕਿਸੇ ਵੀ ਜਨਤਕ ਪਲੇਟਫਾਰਮ 'ਤੇ ਸਾਂਝਾ ਨਾ ਕਰਨ, ਤਾਂ ਜੋ ਫਿਲਮ ਦਾ ਰੋਮਾਂਚ ਸਿਰਫ ਵੱਡੇ ਪਰਦੇ 'ਤੇ ਹੀ ਮਹਿਸੂਸ ਕੀਤਾ ਜਾ ਸਕੇ। ਅਯਾਨ ਮੁਖਰਜੀ ਦੁਆਰਾ ਨਿਰਦੇਸ਼ਤ 'ਵਾਰ 2' ਨੂੰ ਰਿਤਿਕ ਅਤੇ ਐੱਨ.ਟੀ.ਆਰ. ਨੇ 'ਬਹੁਤ ਪਿਆਰ ਅਤੇ ਜਨੂੰਨ' ਨਾਲ ਬਣਾਇਆ ਹੈ। ਦੋਵਾਂ ਦਾ ਕਹਿਣਾ ਹੈ ਕਿ ਇਹ ਇੱਕ ਸਿਨੇਮੈਟਿਕ ਸਪੈਕਟੇਕਲ ਹੈ ਜਿਸਦਾ ਅਨੁਭਵ ਸਿਰਫ ਸਿਨੇਮਾਘਰਾਂ ਵਿੱਚ ਹੀ ਹੋਣਾ ਚਾਹੀਦਾ ਹੈ।
ਰਿਤਿਕ ਰੋਸ਼ਨ ਨੇ ਕਿਹਾ, "ਵਾਰ 2 ਬਹੁਤ ਪਿਆਰ, ਸਮਾਂ ਅਤੇ ਜਨੂੰਨ ਨਾਲ ਬਣਾਈ ਗਈ ਹੈ। ਇਸ ਡ੍ਰਾਮੈਟਿਕ ਕਹਾਣੀ ਦੇ ਲਗਾਤਾਰ ਆਉਣ ਵਾਲੇ ਟਵਿਸਟ ਅਤੇ ਟਰਨਜ਼ ਨੂੰ ਥੀਏਟਰ ਵਿੱਚ ਆਪਣੀਆਂ ਅੱਖਾਂ ਦੇ ਸਾਹਮਣੇ ਦੇਖਣਾ ਹੀ ਇਸ ਦਾ ਅਸਲ ਅਨੁਭਵ ਹੈ। ਮੈਂ ਸਾਰੇ ਮੀਡੀਆ, ਦਰਸ਼ਕਾਂ, ਪ੍ਰਸ਼ੰਸਕਾਂ ਨੂੰ ਬੇਨਤੀ ਕਰਦਾ ਹਾਂ, ਕਿਰਪਾ ਕਰਕੇ ਕਿਸੇ ਵੀ ਕੀਮਤ 'ਤੇ ਸਾਡੇ ਸਪੋਇਲਰਾਂ ਦੀ ਰੱਖਿਆ ਕਰੋ।"
ਐੱਨ.ਟੀ.ਆਰ. ਨੇ ਕਿਹਾ, ''ਜਦੋਂ ਕੋਈ ਦਰਸ਼ਕ ਥੀਏਟਰ ਵਿੱਚ 'ਵਾਰ 2' ਦੇਖਣ ਆਏ, ਤਾਂ ਉਸਨੂੰ ਉਹੀ ਖੁਸ਼ੀ, ਉਤਸ਼ਾਹ ਅਤੇ ਮਨੋਰੰਜਨ ਮਹਿਸੂਸ ਹੋਵੇ ਜੋ ਤੁਸੀਂ ਇਸ ਨੂੰ ਪਹਿਲੀ ਵਾਰ ਦੇਖਦੇ ਹਏ ਮਹਿਸੂਸ ਕੀਤਾ ਸੀ। ਸਪੋਇਲਰ ਦਾ ਕੋਈ ਮਜ਼ਾ ਨਹੀਂ ਹੈ ਅਤੇ ਇਹ ਫਿਲਮ ਦੇਖਣ ਦੇ ਅਨੁਭਵ ਨੂੰ ਬਹੁਤ ਪ੍ਰਭਾਵਿਤ ਕਰਦੇ ਹਨ। ਸਾਨੂੰ ਬਹੁਤ ਸਾਰਾ ਪਿਆਰ ਦਿਓ ਅਤੇ 'ਵਾਰ 2' ਦੀ ਕਹਾਣੀ ਨੂੰ ਸਾਰਿਆਂ ਲਈ ਇੱਕ ਗੁਪਤ ਰਹਿਣ ਦਿਓ। ਅਸੀਂ ਤੁਹਾਡੇ 'ਤੇ ਭਰੋਸਾ ਕਰ ਰਹੇ ਹਾਂ।'' ਵਾਈ.ਆਰ.ਐੱਫ. ਸਪਾਈ ਯੂਨੀਵਰਸ ਦੀ ਇਹ ਫਿਲਮ ਅੱਜ ਦੁਨੀਆ ਭਰ ਵਿੱਚ ਹਿੰਦੀ, ਤਾਮਿਲ ਅਤੇ ਤੇਲਗੂ ਵਿੱਚ ਰਿਲੀਜ਼ ਹੋ ਗਈ ਹੈ।