ਦਿਸ਼ਾ ਪਾਟਨੀ ਦੀਆਂ ਬਲੈਕ ਡਰੈੱਸ ’ਚ ਅਦਾਵਾਂ ਦੇਖ ਹਰ ਕੋਈ ਹੋਇਆ ਦੀਵਾਨਾ

Saturday, Jun 12, 2021 - 05:22 PM (IST)

ਦਿਸ਼ਾ ਪਾਟਨੀ ਦੀਆਂ ਬਲੈਕ ਡਰੈੱਸ ’ਚ ਅਦਾਵਾਂ ਦੇਖ ਹਰ ਕੋਈ ਹੋਇਆ ਦੀਵਾਨਾ

ਮੁੰਬਈ (ਬਿਊਰੋ)– ਅਦਾਕਾਰਾ ਦਿਸ਼ਾ ਪਾਟਨੀ ਆਪਣੇ ਬੋਲਡ ਤੇ ਹੌਟ ਲੁੱਕ ਕਾਰਨ ਸੋਸ਼ਲ ਮੀਡੀਆ ’ਤੇ ਸੁਰਖ਼ੀਆਂ ’ਚ ਬਣੀ ਰਹਿੰਦੀ ਹੈ। ਉਹ ਅਕਸਰ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ’ਤੇ ਸਾਂਝੀਆਂ ਕਰਦੀ ਰਹਿੰਦੀ ਹੈ। ਇਸ ਦੌਰਾਨ ਉਸ ਦੀ ਇਕ ਤਸਵੀਰ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ, ਜਿਸ ’ਚ ਉਹ ਆਪਣਾ ਮੋਬਾਇਲ ਫੋਨ ਚਲਾਉਂਦੀ ਦਿਖਾਈ ਦੇ ਰਹੀ ਹੈ। ਤਸਵੀਰਾਂ ਅਦਾਕਾਰਾ ਨੇ ਆਪਣੇ ਅਧਿਕਾਰਕ ਇੰਸਟਾਗ੍ਰਾਮ ਅਕਾਊਂਟ ’ਤੇ ਸਾਂਝੀਆਂ ਕੀਤੀਆਂ ਹਨ।

ਇਨ੍ਹਾਂ ਤਸਵੀਰਾਂ ’ਚ ਉਹ ਬਲੈਕ ਡਰੈੱਸ ’ਚ ਬੇਹੱਦ ਖੂਬਸੂਰਤ ਲੱਗ ਰਹੀ ਹੈ। ਅਦਾਕਾਰਾ ਦੀਆਂ ਤਸਵੀਰਾਂ ਨੂੰ ਸੋਸ਼ਲ ਮੀਡੀਆ ’ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ। ਤਸਵੀਰਾਂ ਨੂੰ ਹੁਣ ਤੱਕ ਇੰਸਟਾਗ੍ਰਾਮ ’ਤੇ 11 ਲੱਖ ਤੋਂ ਵੱਧ ਲੋਕਾਂ ਨੇ ਪਸੰਦ ਕੀਤਾ ਹੈ। ਪ੍ਰਸ਼ੰਸਕ ਕੁਮੈਂਟਸ ਕਰਕੇ ਆਪਣੀ ਪ੍ਰਤੀਕਿਰਿਆ ਵੀ ਦੇ ਰਹੇ ਹਨ। ਤਸਵੀਰਾਂ ਨੂੰ ਵੇਖਦਿਆਂ ਇਹ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਦਿਸ਼ਾ ਪਾਟਨੀ ਇਕ ਰੈਸਟੋਰੈਂਟ ’ਚ ਬੈਠੀ ਹੈ।

 
 
 
 
 
 
 
 
 
 
 
 
 
 
 
 

A post shared by disha patani (paatni) (@dishapatani)

ਨਾਲ ਹੀ ਉਹ ਆਪਣਾ ਮੋਬਾਇਲ ਚੈੱਕ ਕਰਦੀ ਦਿਖਾਈ ਦੇ ਰਹੀ ਹੈ। ਇਸ ਤੋਂ ਪਹਿਲਾਂ ਉਸ ਨੇ ਸੋਸ਼ਲ ਮੀਡੀਆ ’ਤੇ ਆਪਣੀ ਇਕ ਤਸਵੀਰ ਸਾਂਝੀ ਕੀਤੀ ਸੀ, ਜਿਸ ’ਚ ਉਹ ਸਮੁੰਦਰ ’ਚ ਖੜ੍ਹੀ ਹੋਣ ਦਾ ਆਨੰਦ ਲੈਂਦੀ ਦਿਖਾਈ ਦੇ ਰਹੀ ਹੈ। ਇਸ ਤਸਵੀਰ ’ਚ ਉਸ ਦਾ ਚਿਹਰਾ ਦਿਖਾਈ ਨਹੀਂ ਦੇ ਰਿਹਾ ਹੈ ਪਰ ਤਸਵੀਰ ’ਚ ਉਸ ਦੀ ਫਿੱਟ ਬਾਡੀ ਦਿਖਾਈ ਦੇ ਰਹੀ ਹੈ।

 
 
 
 
 
 
 
 
 
 
 
 
 
 
 
 

A post shared by disha patani (paatni) (@dishapatani)

ਹਾਲ ਹੀ ’ਚ ਮੁੰਬਈ ਪੁਲਸ ਨੇ ਅਦਾਕਾਰਾ ਦਿਸ਼ਾ ਪਾਟਨੀ ਤੇ ਅਦਾਕਾਰ ਟਾਈਗਰ ਸ਼ਰਾਫ ਖ਼ਿਲਾਫ਼ ਤਾਲਾਬੰਦੀ ਦੀ ਉਲੰਘਣਾ ਕਰਨ ਦੇ ਦੋਸ਼ ’ਚ ਐੱਫ. ਆਈ. ਆਰ. ਦਰਜ ਕੀਤੀ ਸੀ। ਪੁਲਸ ਅਨੁਸਾਰ ਦੋਵੇਂ ਕਾਰ ’ਚ ਬਿਨਾਂ ਕੰਮ ਤੋਂ ਘੁੰਮ ਰਹੇ ਸਨ, ਜਿਸ ਕਾਰਨ ਪੁਲਸ ਨੇ ਦੋਵਾਂ ਖ਼ਿਲਾਫ਼ ਕੇਸ ਦਰਜ ਕੀਤਾ ਸੀ।

ਕੰਮਕਾਜ ਦੀ ਗੱਲ ਕਰੀਏ ਤਾਂ ਉਹ ਜਲਦ ਹੀ ਫ਼ਿਲਮ ‘ਏਕ ਵਿਲੇਨ ਰਿਟਰਨਜ਼’ ’ਚ ਨਜ਼ਰ ਆਵੇਗੀ। ਇਸ ਫ਼ਿਲਮ ’ਚ ਉਸ ਨਾਲ ਅਦਾਕਾਰ ਜੌਨ ਅਬ੍ਰਾਹਮ, ਅਰਜੁਨ ਕਪੂਰ ਤੇ ਅਦਾਕਾਰਾ ਤਾਰਾ ਸੁਤਾਰੀਆ ਅਹਿਮ ਭੂਮਿਕਾਵਾਂ ’ਚ ਨਜ਼ਰ ਆਉਣ ਵਾਲੇ ਹਨ। ਇਹ ਫ਼ਿਲਮ ਮੋਹਿਤ ਸੂਰੀ ਦੀ ਐਕਸ਼ਨ ਥ੍ਰਿਲਰ ਫ਼ਿਲਮ ‘ਏਕ ਵਿਲੇਨ’ ਦਾ ਸੀਕੁਅਲ ਹੈ, ਜੋ ਸਾਲ 2014 ’ਚ ਰਿਲੀਜ਼ ਹੋਈ ਸੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News