ਰਾਸ਼ਟਰੀ ਪੁਰਸਕਾਰ ਜੇਤੂ ਨਿਰਦੇਸ਼ਕ ਓਮ ਰਾਉਤ ਨੇ ਆਚਾਰਿਆ ਅਵਦੇਸ਼ਾਨੰਦ ਗਿਰੀ ਦਾ ਲਿਆ ਆਸ਼ੀਰਵਾਦ
Monday, Apr 17, 2023 - 11:45 AM (IST)
ਮੁੰਬਈ (ਬਿਊਰੋ) : ਜੂਨਾ ਅਖਾੜੇ ਦੇ ਆਚਾਰੀਆ ਮਹਾਮੰਡਲੇਸ਼ਵਰ ਅਵਦੇਸ਼ਾਨੰਦ ਗਿਰੀ ਮਹਾਰਾਜ ਇਕ ਮਹਾਨ ਸੰਤ, ਵਿਦਵਾਨ, ਪ੍ਰੇਰਣਾਦਾਇਕ ਬੁਲਾਰੇ ਤੇ ਹਜ਼ਾਰਾਂ ਲੋਕਾਂ ਦੇ ਗੁਰੂ ਤੇ ਕਰੋੜਾਂ ਲੋਕਾਂ ਲਈ ਪ੍ਰੇਰਨਾ ਸ੍ਰੋਤ ਹਨ। ਨਿਰਦੇਸ਼ਕ ਓਮ ਰਾਉਤ ਨੇ ਹਾਲ ਹੀ ’ਚ ਆਚਾਰੀਆ ਮਹਾਮੰਡਲੇਸ਼ਵਰ ਸਵਾਮੀ ਅਵਦੇਸ਼ਾਨੰਦ ਗਿਰੀ ਮਹਾਰਾਜ ਨਾਲ ਫ਼ਿਲਮ ‘ਆਦਿਪੁਰਸ਼’ ਲਈ ਅਸ਼ੀਰਵਾਦ ਲੈਣ ਲਈ ਹਰਿਦੁਆਰ ’ਚ ਮੁਲਾਕਾਤ ਕੀਤੀ।
ਓਮ ਕਹਿੰਦੇ ਹਨ, ‘‘ਹਰਿਹਰ ਆਸ਼ਰਮ, ਹਰਿਦੁਆਰ ’ਚ ਆਚਾਰੀਆ ਮਹਾਮੰਡਲੇਸ਼ਵਰ ਸਵਾਮੀ ਅਵਦੇਸ਼ਾਨੰਦ ਗਿਰੀ ਮਹਾਰਾਜ ਨਾਲ ਕੁਝ ਸਮਾਂ ਬਿਤਾਉਣ ਦਾ ਸੁਭਾਗ ਮਿਲਿਆ। ਇਸ ਦੌਰਾਨ ਉਨ੍ਹਾਂ ਨੂੰ ਹਿੰਦਵੀ ਸਵਰਾਜ ਦੇ ਮੋਢੀ ਛਤਰਪਤੀ ਸ਼ਿਵਾਜੀ ਮਹਾਰਾਜ ਦੀ ਮੂਰਤੀ ਭੇਟ ਕੀਤੀ ਗਈ। ਆਗਾਮੀ ਫ਼ਿਲਮ ‘ਆਦਿਪੁਰਸ਼’ ਲਈ ਉਨ੍ਹਾਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ।’’
ਟੀ-ਸੀਰੀਜ਼, ਭੂਸ਼ਣ ਕੁਮਾਰ ਤੇ ਕ੍ਰਿਸ਼ਨ ਕੁਮਾਰ, ਓਮ ਰਾਉਤ, ਪ੍ਰਸਾਦ ਸੁਤਾਰ ਤੇ ਰੈਟ੍ਰੋਫਾਈਲਜ਼ ਦੇ ਰਾਜੇਸ਼ ਨਾਇਰ ਦੁਆਰਾ ਨਿਰਮਿਤ, ਓਮ ਰਾਉਤ ਦੁਆਰਾ ਨਿਰਦੇਸ਼ਿਤ ‘ਆਦਿਪੁਰਸ਼’ 16 ਜੂਨ ਨੂੰ ਵਿਸ਼ਵ ਪੱਧਰ ’ਤੇ ਰਿਲੀਜ਼ ਹੋਵੇਗੀ।
ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਰਾਹੀਂ ਸਾਡੇ ਨਾਲ ਜ਼ਰੂਰ ਸਾਂਝੀ ਕਰੋ।