ਬਾਲੀਵੁੱਡ ਇੰਡਸਟਰੀ ਤੋਂ ਆਈ ਮੰਦਭਾਗੀ ਖ਼ਬਰ; ਮਸ਼ਹੂਰ ਡਾਇਰੈਕਟਰ ਦੀ ਮਾਂ ਦਾ ਦੇਹਾਂਤ

Monday, Dec 29, 2025 - 03:25 PM (IST)

ਬਾਲੀਵੁੱਡ ਇੰਡਸਟਰੀ ਤੋਂ ਆਈ ਮੰਦਭਾਗੀ ਖ਼ਬਰ; ਮਸ਼ਹੂਰ ਡਾਇਰੈਕਟਰ ਦੀ ਮਾਂ ਦਾ ਦੇਹਾਂਤ

ਮੁੰਬਈ- ਬਾਲੀਵੁੱਡ ਦੇ ਜਾਣੇ-ਮਾਣੇ ਫਿਲਮ ਮੇਕਰ ਵਿਕਰਮਾਦਿੱਤਿਆ ਮੋਟਵਾਨੇ 'ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਸ਼ਨੀਵਾਰ ਨੂੰ ਉਨ੍ਹਾਂ ਦੀ ਮਾਂ ਦੀਪਾ ਮੋਟਵਾਨੇ ਦਾ ਦਿਹਾਂਤ ਹੋ ਗਿਆ ਹੈ। ਦੀਪਾ ਮੋਟਵਾਨੇ ਦੇ ਚਲੇ ਜਾਣ ਨਾਲ ਨਾ ਸਿਰਫ਼ ਉਨ੍ਹਾਂ ਦੇ ਪਰਿਵਾਰ ਨੂੰ ਸਦਮਾ ਲੱਗਿਆ ਹੈ, ਸਗੋਂ ਪੂਰੀ ਫਿਲਮ ਇੰਡਸਟਰੀ ਵੀ ਡੂੰਘੇ ਦੁੱਖ ਵਿੱਚ ਹੈ।
ਦੋ ਦਹਾਕਿਆਂ ਦਾ ਯਾਦਗਾਰ ਸਫ਼ਰ
ਦੀਪਾ ਮੋਟਵਾਨੇ ਫਿਲਮ ਇੰਡਸਟਰੀ ਦੀ ਇੱਕ ਬੇਹੱਦ ਪ੍ਰਤਿਭਾਸ਼ਾਲੀ ਨਿਰਮਾਤਾ ਸੀ, ਜਿਨ੍ਹਾਂ ਨੇ ਪਿਛਲੇ ਦੋ ਦਹਾਕਿਆਂ ਤੋਂ ਹਿੰਦੀ ਸਿਨੇਮਾ ਨੂੰ ਕਈ ਯਾਦਗਾਰ ਫਿਲਮਾਂ ਦਿੱਤੀਆਂ। ਉਨ੍ਹਾਂ ਦੇ ਕਰੀਅਰ ਨਾਲ ਜੁੜੀਆਂ ਕੁਝ ਅਹਿਮ ਗੱਲਾਂ: ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਫਿਲਮ 'ਲੀਲਾ' ਵਿੱਚ ਐਸੋਸੀਏਟ ਪ੍ਰੋਡਿਊਸਰ ਵਜੋਂ ਕੀਤੀ ਸੀ। ਸਾਲ 2010 ਵਿੱਚ ਆਈ ਫਿਲਮ 'ਉੜਾਨ' ਉਨ੍ਹਾਂ ਦੀ ਪਹਿਲੀ ਡਾਇਰੈਕਟੋਰੀਅਲ ਮੂਵੀ ਸੀ, ਜਿਸ ਵਿੱਚ ਉਨ੍ਹਾਂ ਨੇ ਆਪਣੇ ਬੇਟੇ ਵਿਕਰਮਾਦਿੱਤਿਆ ਨਾਲ ਕੰਮ ਕੀਤਾ ਅਤੇ ਕਈ ਫਿਲਮਫੇਅਰ ਐਵਾਰਡ ਜਿੱਤੇ। ਉਹ 'ਫੈਂਟਮ ਫਿਲਮਜ਼' ਵਿੱਚ ਐਗਜ਼ੀਕਿਊਟਿਵ ਪ੍ਰੋਡਿਊਸਰ ਰਹੀ ਅਤੇ 'ਲੁਟੇਰਾ', 'NH10', 'ਮਸਾਨ', 'ਟਰੈਪਡ' ਅਤੇ 'ਭਾਵੇਸ਼ ਜੋਸ਼ੀ ਸੁਪਰਹੀਰੋ' ਵਰਗੀਆਂ ਮਸ਼ਹੂਰ ਫਿਲਮਾਂ ਦਾ ਹਿੱਸਾ ਰਹੀ।
ਹਾਲ ਹੀ ਵਿੱਚ ਉਨ੍ਹਾਂ ਨੇ ਆਪਣੇ ਬੇਟੇ ਨਾਲ ਮਿਲ ਕੇ 'AK vs AK' ਅਤੇ 'ਜੁਬਲੀ' ਵਰਗੇ ਵੱਡੇ ਪ੍ਰੋਜੈਕਟ ਵੀ ਤਿਆਰ ਕੀਤੇ ਸਨ।


author

Aarti dhillon

Content Editor

Related News