ਦਿਲਜੀਤ 'ਤੇ ਗਲਤ ਕੁਮੈਂਟ ਕਰਨ ਵਾਲੇ ਨੂੰ ਅਦਨਾਨ ਸਾਮੀ ਨੇ ਦਿੱਤਾ ਤਗੜਾ ਜਵਾਬ

Thursday, Oct 31, 2024 - 03:43 PM (IST)

ਮੁੰਬਈ- ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਆਪਣੇ 'ਦਿਲ-ਲੁਮੀਨਾਟੀ ਟੂਰ' ਕਾਰਨ ਸੁਰਖੀਆਂ 'ਚ ਹਨ। ਹਾਲ ਹੀ 'ਚ ਦਿੱਲੀ 'ਚ ਹੋਏ ਉਨ੍ਹਾਂ ਦੇ ਸ਼ੋਅ ਨੂੰ ਲੈ ਕੇ ਪ੍ਰਸ਼ੰਸਕਾਂ 'ਚ ਜ਼ਬਰਦਸਤ ਉਤਸ਼ਾਹ ਦੇਖਣ ਨੂੰ ਮਿਲਿਆ। ਉਨ੍ਹਾਂ ਦਾ ਇਹ ਸੰਗੀਤ ਸ਼ੋਅ ਭਾਰਤ ਦੇ ਇਤਿਹਾਸ 'ਚ ਸਭ ਤੋਂ ਸਫਲ ਅਤੇ ਸਭ ਤੋਂ ਵੱਧ ਵਿਕਣ ਵਾਲਾ ਸੰਗੀਤ ਸ਼ੋਅ ਬਣ ਗਿਆ ਹੈ। ਇਸ 'ਚ ਸ਼ੋਅ ਦੌਰਾਨ ਦਿਲਜੀਤ ਨੇ ਆਪਣੀ ਜੈਕੇਟ ਇਕ ਪ੍ਰਸ਼ੰਸਕ ਨੂੰ ਗਿਫਟ ਕੀਤੀ ਸੀ, ਜਿਸ ਦਾ ਵੀਡੀਓ ਵੀ ਵਾਇਰਲ ਹੋਇਆ ਸੀ। ਇਸ 'ਤੇ ਬ੍ਰਿਟਿਸ਼ ਅਮਰੀਕੀ ਪ੍ਰਭਾਵਕ ਐਂਡਰਿਊ ਟੇਟ ਨੇ ਨਸਲੀ ਟਿੱਪਣੀ ਕੀਤੀ ਹੈ, ਜਿਸ ਕਾਰਨ ਪ੍ਰਸ਼ੰਸਕ ਕਾਫੀ ਨਾਰਾਜ਼ ਹਨ।

ਇਹ ਖ਼ਬਰ ਵੀ ਪੜ੍ਹੋ -Diwali 'ਤੇ ਪ੍ਰਿੰਤੀ ਜ਼ਿੰਟਾ ਨੇ ਗੁਆਂਢੀਆਂ ਘਰ ਚਲਾ ਦਿੱਤਾ ਬੰਬ, ਹੋਈ ਕੁੱਟਮਾਰ

ਬ੍ਰਿਟਿਸ਼-ਅਮਰੀਕੀ ਪ੍ਰਭਾਵਕ ਐਂਡਰਿਊ ਟੇਟ ਅਕਸਰ ਆਪਣੀਆਂ ਵਿਵਾਦਿਤ ਟਿੱਪਣੀਆਂ ਲਈ ਸੁਰਖੀਆਂ ਵਿੱਚ ਰਹਿੰਦਾ ਹੈ। ਦਿਲਜੀਤ ਦੋਸਾਂਝ 'ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਨੇ ਆਪਣੀ ਵੀਡੀਓ ਸ਼ੇਅਰ ਕੀਤੀ, ਜਿਸ 'ਚ ਪੰਜਾਬੀ ਗਾਇਕ ਫੈਨਜ਼ ਨੂੰ ਆਪਣੀ ਜੈਕੇਟ ਦਿੰਦੇ ਹੋਏ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਐਂਡਰਿਊ ਟੇਟ ਨੇ ਇੱਕ ਨਸਲੀ ਟਿੱਪਣੀ ਕੀਤੀ ਅਤੇ ਲਿਖਿਆ, "ਸ਼ਰਤ ਲਗਾ ਲਓ ਇਸ 'ਚ ਕੜੀ ਦੀ ਬਦਬੂ ਆ ਰਹੀ ਹੈ।" ਇਸ ਟਿੱਪਣੀ ਨੂੰ ਲੈ ਕੇ ਅਦਨਾਨ ਸਾਮੀ ਨੇ ਉਨ੍ਹਾਂ ਨੂੰ ਵੀ ਨਿਸ਼ਾਨੇ 'ਤੇ ਲਿਆ ਹੈ।

 

 

ਅਦਨਾਨ ਸਾਮੀ ਨੇ ਐਂਡਰਿਊ ਟੇਟ ਦੀ ਕੀਤੀ ਆਲੋਚਨਾ 
ਕਿਸੇ ਹੋਰ ਭਾਰਤੀ ਵਾਂਗ ਅਦਨਾਨ ਸਾਮੀ ਨੂੰ ਵੀ ਦਿਲਜੀਤ ਬਾਰੇ ਐਂਡਰਿਊ ਦੀ ਨਸਲਵਾਦੀ ਟਿੱਪਣੀ ਪਸੰਦ ਨਹੀਂ ਆਈ। ਉਨ੍ਹਾਂ ਨੇ ਇੱਕ ਸੋਸ਼ਲ ਮੀਡੀਆ ਪੋਸਟ ਸ਼ੇਅਰ ਕੀਤੀ ਹੈ ਜਿਸ ਵਿੱਚ ਅਮਰੀਕੀ ਪ੍ਰਭਾਵਕ ਦੀ ਆਲੋਚਨਾ ਕੀਤੀ ਗਈ ਹੈ। ਐਂਡਰਿਊ ਦੇ ਟਵੀਟ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ, "ਗਲਤ, ਇਸ ਵਿੱਚ 'ਪਿਆਰ' ਦੀ ਖੁਸ਼ਬੂ ਆ ਰਹੀ ਸੀ ਅਤੇ ਸਭ ਤੋਂ ਵਧੀਆ ਗੱਲ ਇਹ ਸੀ ਕਿ ਦਰਸ਼ਕਾਂ 'ਚ ਕੋਈ ਵੀ ਬਲਾਤਕਾਰੀ ਜਾਂ ਬਾਲ ਤਸਕਰ ਨਹੀਂ ਸੀ।" ਜਿਸ ਤਰ੍ਹਾਂ ਤੁਹਾਡੇ 'ਤੇ ਦੋਸ਼ ਲਗਾਏ ਗਏ ਹਨ ਅਤੇ ਜਿਸ ਦੇ ਲਈ ਤੁਹਾਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ। ਯਕੀਨਨ ਗੰਦਗੀ ਵਰਗੀ ਬਦਬੂ ਆਉਂਦੀ ਹੈ, ਇਸ ਲਈ ਚੁੱਪ ਰਹੋ।"

 

 
 
 
 
 
 
 
 
 
 
 
 
 
 
 
 

A post shared by ADNAN SAMI (@adnansamiworld)

 

ਇਹ ਖ਼ਬਰ ਵੀ ਪੜ੍ਹੋ -ਇੱਥੋਂ ਦੀ ਸਰਕਾਰ ਨੇ ਫ਼ਿਲਮ ਸਿੰਘਮ ਅਗੇਨ ਅਤੇ Bhool Bhulaiyaa 3 'ਤੇ ਲਗਾਈ ਪਾਬੰਦੀ

ਤੁਹਾਨੂੰ ਦੱਸ ਦੇਈਏ ਕਿ ਦਿਲਜੀਤ ਦੋਸਾਂਝ ਨੇ ਹਾਲ ਹੀ 'ਚ 'ਦਿਲ-ਲੁਮਿਨਾਟੀ ਟੂਰ' ਦਾ ਭਾਰਤ 'ਚ ਸ਼ੁਰੂ ਕੀਤਾ ਹੈ। ਇਸ ਤਹਿਤ ਉਨ੍ਹਾਂ ਨੇ 26 ਅਤੇ 27 ਅਕਤੂਬਰ ਨੂੰ ਦਿੱਲੀ 'ਚ ਪ੍ਰਦਰਸ਼ਨ ਕੀਤਾ। ਇਸ ਕੰਸਰਟ ਤੋਂ ਸਾਹਮਣੇ ਆਈਆਂ ਝਲਕੀਆਂ 'ਚ ਉਸ ਪ੍ਰਤੀ ਜਨੂੰਨ ਸਾਫ ਦੇਖਿਆ ਜਾ ਸਕਦਾ ਹੈ। ਹੁਣ ਉਨ੍ਹਾਂ ਦੇ ਭਾਰਤੀ ਦੌਰੇ ਦਾ ਅਗਲਾ ਸੰਗੀਤ ਸਮਾਰੋਹ 3 ਨਵੰਬਰ ਨੂੰ ਜੈਪੁਰ 'ਚ ਹੋਣ ਜਾ ਰਿਹਾ ਹੈ। ਉਹ ਆਪਣੇ 10-ਸ਼ਹਿਰਾਂ ਦੇ ਦੌਰੇ 'ਤੇ ਹਨ, ਜੋ ਕਿ 29 ਦਸੰਬਰ ਨੂੰ ਗੁਹਾਟੀ ਵਿੱਚ ਇੱਕ ਸ਼ਾਨਦਾਰ ਫਿਨਾਲੇ ਨਾਲ ਸਮਾਪਤ ਹੋਵੇਗਾ। ਹਾਲਾਂਕਿ ਇਸ ਤੋਂ ਪਹਿਲਾਂ ਉਹ ਹੈਦਰਾਬਾਦ, ਅਹਿਮਦਾਬਾਦ, ਲਖਨਊ, ਪੁਣੇ, ਕੋਲਕਾਤਾ ਆਦਿ ਥਾਵਾਂ 'ਤੇ ਪਰਫਾਰਮ ਕਰਨਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 


Priyanka

Content Editor

Related News