''ਪੁਸ਼ਪਾ'' ਦੀ ਗ੍ਰਿਫਤਾਰੀ ''ਤੇ ਦੁਖੀ ਹੋਈ ''ਸ਼੍ਰੀਵੱਲੀ'', ਕਿਹਾ- ਬੇਕਸੂਰ ਹੈ ''ਸਾਮੀ''

Friday, Dec 13, 2024 - 08:50 PM (IST)

ਸਪੋਰਟਸ ਡੈਸਕ- ਅਦਾਕਾਰ ਅੱਲੂ ਅਰਜੁਨ ਦੀ ਗ੍ਰਿਫਤਾਰੀ ਨੇ ਸਭ ਨੂੰ ਹੈਰਾਨ ਕਰ ਦਿੱਤਾ। 4 ਦਸੰਬਰ ਨੂੰ ਹੈਦਰਾਬਾਦ ਦੇ ਸੰਧਿਆ ਥੀਏਟਰ ਵਿੱਚ ਭਗਦੜ ਕਾਰਨ ਇੱਕ ਔਰਤ ਦੀ ਮੌਤ ਹੋ ਗਈ ਸੀ। ਮਹਿਲਾ ਦੇ ਪਰਿਵਾਰ ਨੇ ਅੱਲੂ ਅਰਜੁਨ, ਉਸ ਦੀ ਸੁਰੱਖਿਆ ਟੀਮ ਅਤੇ ਥੀਏਟਰ ਪ੍ਰਬੰਧਕਾਂ ਦੇ ਖਿਲਾਫ ਮਾਮਲਾ ਦਰਜ ਕਰਵਾਇਆ ਸੀ। 13 ਦਸੰਬਰ ਦੀ ਸਵੇਰ ਅੱਲੂ ਅਰਜੁਨ ਨੂੰ ਹੈਦਰਾਬਾਦ ਪੁਲਸ ਨੇ ਇਸ ਮਾਮਲੇ ਤਹਿਤ ਗ੍ਰਿਫ਼ਤਾਰ ਕੀਤਾ ਸੀ। ਜਿਸ 'ਤੇ ਵਰੁਣ ਧਵਨ, ਨਾਨਾ ਪਾਟੇਕਰ, ਨਾਨੀ ਸਮੇਤ ਕਈ ਸਿਤਾਰਿਆਂ ਨੇ ਆਪਣੀ ਪ੍ਰਤੀਕਿਰਿਆ ਦਿੱਤੀ। ਅੱਲੂ ਅਰਜੁਨ ਦੀ ਗ੍ਰਿਫਤਾਰੀ 'ਤੇ 'ਪੁਸ਼ਪਾ 2' ਦੀ ਹੀਰੋਇਨ 'ਸ਼੍ਰੀਵੱਲੀ (ਰਸ਼ਮਿਕਾ ਮੰਦਾਨਾ) ਨੇ ਵੀ ਸੋਸ਼ਲ ਮੀਡੀਆ 'ਤੇ ਪੋਸਟ ਕਰਕੇ ਆਪਣੇ ਰਾਏ ਸਾਂਝੀ ਕੀਤੀ। 

ਰਸ਼ਮਿਕਾ ਮੰਦਾਨਾ ਨੇ ਟਵੀਟ 'ਤੇ ਅੱਲੂ ਅਰਜੁਨ ਦੀ ਗ੍ਰਿਫਤਾਰੀ 'ਤੇ ਹੈਰਾਨੀ ਜਤਾਈ। ਉਨ੍ਹਾਂ ਨੇ ਲਿਖਿਆ- 'ਮੈਂ ਜੋ ਦੇਖ ਰਹੀ ਹਾਂ ਉਸ 'ਤੇ ਯਕੀਨ ਨਹੀਂ ਹੋ ਰਿਹਾ। ਇਹ ਘਟਨਾ ਬਹੁਤ ਹੀ ਮੰਦਭਾਗੀ ਅਤੇ ਦੁਖਦਾਈ ਹੈ। ਹਾਲਾਂਕਿ, ਇਹ ਦੇਖ ਕੇ ਵੀ ਦੁੱਖ ਹੁੰਦਾ ਹੈ ਕਿ ਸਾਰਾ ਦੋਸ਼ ਇੱਕ ਵਿਅਕਤੀ 'ਤੇ ਮੜ੍ਹਿਆ ਜਾ ਰਿਹਾ ਹੈ। ਇਹ ਸਥਿਤੀ ਹੈਰਾਨ ਕਰਨ ਵਾਲੀ ਅਤੇ ਦਿਲ ਦਹਿਲਾਉਣ ਵਾਲੀ ਵੀ ਹੈ।

ਅੱਲੂ ਅਰਜੁਨ ਨੂੰ ਰਾਹਤ

ਗ੍ਰਿਫਤਾਰੀ ਤੋਂ ਬਾਅਦ ਅੱਲੂ ਅਰਜੁਨ ਨੂੰ ਮਾਮਲੇ ਦੀ ਸੁਣਵਾਈ ਲਈ ਹੇਠਲੀ ਅਦਾਲਤ 'ਚ ਲਿਜਾਇਆ ਗਿਆ। ਅਦਾਲਤ ਨੇ ਅਦਾਕਾਰ ਨੂੰ 14 ਦਿਨਾਂ ਦੇ ਰਿਮਾਂਡ 'ਤੇ ਭੇਜ ਦਿੱਤਾ ਸੀ। ਇਸ ਤੋਂ ਬਾਅਦ ਇਹ ਮਾਮਲਾ ਹਾਈ ਕੋਰਟ ਤੱਕ ਪਹੁੰਚ ਗਿਆ। ਹਾਈਕੋਰਟ 'ਚ ਸੁਣਵਾਈ ਤੋਂ ਬਾਅਦ ਅੱਲੂ ਅਰਜੁਨ ਨੂੰ ਜ਼ਮਾਨਤ ਮਿਲ ਗਈ ਹੈ। ਇਹ ਅੱਲੂ ਅਰਜੁਨ, ਉਨ੍ਹਾਂ ਦੇ ਪਰਿਵਾਰ, ਪ੍ਰਸ਼ੰਸਕਾਂ ਅਤੇ ਨਜ਼ਦੀਕੀਆਂ ਲਈ ਵੱਡੀ ਰਾਹਤ ਹੈ।


Rakesh

Content Editor

Related News