ਦਿਲਜੀਤ ਦੋਸਾਂਝ ਨੂੰ ਲੈ ਕੇ ਬਦਲੇ ਕੰਗਨਾ ਰਣੌਤ ਦੇ ਸੁਰ, ਸ਼ੋਅ ਨੂੰ ਲੈ ਕੇ ਆਖੀ ਵੱਡੀ ਗੱਲ
Saturday, Dec 14, 2024 - 04:35 PM (IST)
ਐਂਟਰਟੇਨਮੈਂਟ ਡੈਸਕ : ਬਾਲੀਵੁੱਡ 'ਚ ਪੰਗਾ ਗਰਲ ਦੇ ਨਾਂ ਨਾਲ ਮਸ਼ਹੂਰ ਕੰਗਨਾ ਰਣੌਤ ਆਉਣ ਵਾਲੀ ਫ਼ਿਲਮ 'ਐਮਰਜੈਂਸੀ' ਨੂੰ ਲੈ ਕੇ ਸੁਰਖ਼ੀਆਂ 'ਚ ਹੈ। ਕੰਗਨਾ ਰਣੌਤ ਹਿਮਾਚਲ ਪ੍ਰਦੇਸ਼ ਦੀ ਮੰਡੀ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਹੈ। ਰਾਜਨੀਤੀ ਤੋਂ ਇਲਾਵਾ ਫਿਲਮੀ ਦੁਨੀਆ ਨਾਲ ਜੁੜੇ ਮੁੱਦਿਆਂ 'ਤੇ ਵੀ ਉਸ ਤੋਂ ਅਕਸਰ ਸਵਾਲ ਪੁੱਛੇ ਜਾਂਦੇ ਹਨ। ਇਨ੍ਹੀਂ ਦਿਨੀਂ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦਾ ਦਿਲ-ਲੂਮੀਨਾਤੀ ਦੌਰਾ ਸੁਰਖ਼ੀਆਂ 'ਚ ਹੈ। ਅੱਜ ਚੰਡੀਗੜ੍ਹ 'ਚ ਉਸ ਦਾ ਮਿਊਜਿਕ ਕੰਸਰਟ ਹੈ, ਜਿਸ 'ਚ ਉਹ ਸ਼ਰਾਬ ਅਤੇ ਡਰੱਗਸ ਨੂੰ ਉਤਸ਼ਾਹਿਤ ਕਰਨ ਵਾਲੇ ਗੀਤ ਨਹੀਂ ਗਾ ਸਕੇਗਾ। ਕੰਗਨਾ ਰਣੌਤ ਨੇ ਦਿਲਜੀਤ ਦੇ ਗੀਤਾਂ ਨੂੰ ਲੈ ਕੇ ਚੱਲ ਰਹੀ ਬਹਿਸ 'ਤੇ ਆਪਣਾ ਪੱਖ ਜ਼ਾਹਰ ਕੀਤਾ ਹੈ। ਨਿੱਜੀ ਚੈਨਲ ਨੂੰ ਦਿੱਤੇ ਇੰਟਰਵਿਊ 'ਚ ਕੰਗਨਾ ਨੇ ਦਿਲਜੀਤ ਦਾ ਬਚਾਅ ਕੀਤਾ। ਇਸ ਦੌਰਾਨ ਪੰਗਾ ਗਰਲ ਕੰਗਨਾ ਨੇ ਹਿਮਾਚਲ ਦੇ ਲੋਕ ਗੀਤਾਂ ਦੀ ਉਦਾਹਰਨ ਵੀ ਦਿੱਤੀ।
ਇਹ ਵੀ ਪੜ੍ਹੋ- ਰਿਹਾਅ ਮਗਰੋਂ ਅੱਲੂ ਅਰਜੁਨ ਨੇ ਕੀਤੀ ਪ੍ਰੈੱਸ ਕਾਨਫਰੰਸ, ਕੀਤੇ ਵੱਡੇ ਖ਼ੁਲਾਸੇ, ਛਿੜ ਗਏ ਚਰਚੇ
ਸ਼ਰਾਬ ਆਧਾਰਿਤ ਗੀਤਾਂ 'ਤੇ ਬੋਲੀ ਕੰਗਨਾ
ਫ਼ਿਲਮਾਂ ਅਤੇ ਗੀਤਾਂ ਵਿੱਚ ਸ਼ਰਾਬ ਤੇ ਡਰੱਗਸ ਨਾਲ ਸਬੰਧਤ ਦ੍ਰਿਸ਼ ਵਰਤੇ ਜਾਂਦੇ ਹਨ। ਪਿਛਲੇ ਕੁਝ ਦਿਨਾਂ ਤੋਂ ਦਿਲਜੀਤ ਨੂੰ ਪੰਜ ਤਾਰਾ ਵਰਗੇ ਗੀਤ ਨਾ ਗਾਉਣ ਦੀ ਹਦਾਇਤ ਦਿੱਤੀ ਜਾ ਰਹੀ ਹੈ। ਇਸ ਦੌਰਾਨ ਕੰਗਨਾ ਰਣੌਤ ਨੇ ਇਸ ਪੂਰੇ ਮਾਮਲੇ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ, ''ਹਰ ਕਲਾਕਾਰ ਦਾ ਵੱਖਰਾ ਢੰਗ ਹੁੰਦਾ ਹੈ, ਜੋ ਕਿਸੇ 'ਤੇ ਨਿਰਭਰ ਨਹੀਂ ਹੁੰਦਾ। ਹਿਮਾਚਲ ਲੋਕ ਸੰਗੀਤ 'ਚ ਕਈ ਤਰ੍ਹਾਂ ਦੇ ਗੀਤ ਗਾਏ ਜਾਂਦੇ ਹਨ, ਜਿਨ੍ਹਾਂ 'ਚ ਬਿਮਲਾ ਤੇ ਕੁੰਜੂ ਨਾਂ ਦੇ ਪਾਤਰ ਹਨ, ਜੋ ਨਾ ਪੀਣ ਦੀ ਗੱਲ ਕਰਦੇ ਹਨ। ਕਲਾ 'ਚ ਭਾਵਨਾਵਾਂ ਦੀ ਵਧੇਰੇ ਮਹੱਤਤਾ ਹੁੰਦੀ ਹੈ। ਹਰ ਕਿਸੇ ਦੀਆਂ ਆਪਣੀਆਂ ਭਾਵਨਾਵਾਂ ਹੁੰਦੀਆਂ ਹਨ।''
ਇਹ ਵੀ ਪੜ੍ਹੋ- ਇੰਦੌਰ 'ਚ ਦਿਲਜੀਤ ਦੇ ਸ਼ੋਅ ਨੂੰ ਲੈ ਕੇ ਹੋ ਗਈ ਲਾ ਲਾ ਲਾ ਲਾ...,ਸਿੱਖ ਭਾਈਚਾਰੇ ਨੇ ਪ੍ਰਗਟਾਈ ਚਿੰਤਾ
ਲੋਕਾਂ ਨੂੰ ਸਮਝਣੀ ਚਾਹੀਦੀ ਹੈ ਜ਼ਿੰਮੇਵਾਰੀ
ਕੰਗਨਾ ਨੇ ਆਪਣੇ ਬਿਆਨ ਦਾ ਅੰਤ ਇਹ ਕਹਿੰਦੇ ਹੋਏ ਕੀਤਾ, ''ਜਦੋਂ ਸ਼ਰਾਬ ਵਰਗੀਆਂ ਚੀਜ਼ਾਂ ਦੀ ਖਪਤ ਦੀ ਗੱਲ ਆਉਂਦੀ ਹੈ ਤਾਂ ਇਸ ਲਈ ਸਿਰਫ਼ ਸਰਕਾਰ ਜ਼ਿੰਮੇਵਾਰ ਨਹੀਂ ਹੈ। ਆਮ ਲੋਕਾਂ ਨੂੰ ਵੀ ਇਸ ਪ੍ਰਤੀ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ। ਕੰਗਨਾ ਨੇ ਇਹ ਵੀ ਕਿਹਾ ਕਿ ਤੁਸੀਂ ਗੀਤਾਂ ਜਾਂ ਫ਼ਿਲਮਾਂ ਤੋਂ ਸਭ ਕੁਝ ਹਟਾ ਦਿਓਗੇ ਪਰ ਕਿੰਨੇ ਸ਼ਰਾਬ ਮੁਕਤ ਸੂਬੇ ਹਨ, ਜਿੱਥੇ ਸ਼ਰਾਬ ਵਿਕਦੀ ਹੈ। ਉਸ ਦਾ ਕਹਿਣਾ ਹੈ ਕਿ ਲੋਕਾਂ ਦੀ ਜ਼ਿੰਮੇਵਾਰੀ ਬਾਰੇ ਵੀ ਕਦੇ-ਕਦਾਈਂ ਚਰਚਾ ਹੋਣੀ ਚਾਹੀਦੀ ਹੈ।''
ਕੰਗਨਾ ਰਣੌਤ ਦੇ ਆਉਣ ਵਾਲੇ ਪ੍ਰੋਜੈਕਟ ਦੀ ਗੱਲ ਕਰੀਏ ਤਾਂ ਉਸ ਦੀ ਫ਼ਿਲਮ 'ਐਮਰਜੈਂਸੀ' 17 ਜਨਵਰੀ ਨੂੰ ਰਿਲੀਜ਼ ਹੋਵੇਗੀ। ਇਸ 'ਚ ਅਦਾਕਾਰਾ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।