ਨਵੇਂ ਸਾਲ 'ਤੇ ਲੁਧਿਆਣਾ ਵਾਸੀਆਂ ਨੂੰ ਤੋਹਫ਼ਾ ਦੇਣਗੇ ਦਿਲਜੀਤ ਦੋਸਾਂਝ!
Monday, Dec 16, 2024 - 06:09 PM (IST)
ਐਂਟਰਟੇਨਮੈਂਟ ਡੈਸਕ- ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਆਪਣੇ ਮਿਊਜ਼ਿਕਲ ਟੂਰ ‘ਦਿਲ-ਲੁਮੀਨਾਟੀ’ ਨੂੰ ਲੈ ਕੇ ਕਾਫੀ ਚਰਚਾ ਹਨ। ਉਹ ਦੇਸ਼ ਦੇ ਚੋਣਵੇਂ ਸ਼ਹਿਰਾਂ ਵਿੱਚ ਲਾਈਵ ਸ਼ੋਅ ਰਾਹੀਂ ਪ੍ਰਸ਼ੰਸਕਾਂ ਦਾ ਮਨੋਰੰਜਨ ਕਰ ਰਹੇ ਹਨ। ਦਿਲਜੀਤ ਨੇ ਹਾਲ ਹੀ ਦੇ ਵਿੱਚ 14 ਦਸੰਬਰ ਨੂੰ ਚੰਡੀਗੜ੍ਹ ‘ਚ ਕਸੰਰਟ ਕੀਤਾ ਸੀ। ਇਸ ਦੌਰਾਨ ਦਰਸ਼ਕਾਂ ਦਾ ਭਾਰੀ ਇੱਕਠ ਦੇਖਣ ਨੂੰ ਮਿਲਿਆ।
ਅਜਿਹੀਆਂ ਖ਼ਬਰਾਂ ਹੁਣ ਸਾਹਮਣੇ ਆ ਰਹੀਆਂ ਹਨ ਕਿ ਦਿਲਜੀਤ ਦੋਸਾਂਝ ਹੋ ਸਕਦਾ ਹੈ ਕਿ 31 ਦਸੰਬਰ ਨੂੰ ਲੁਧਿਆਣਾ ‘ਚ ਪਰਫਾਰਮ ਕਰਨਗੇ। ਹਾਲਾਂਕਿ ਇਹ ਸਿਰਫ਼ ਚਰਚਾਵਾਂ ਹੀ ਹਨ। ਤੁਹਾਨੂੰ ਦੱਸ ਦੇਈਏ ਕਿ ਦਿਲਜੀਤ ਦੋਸਾਂਝ ਜਾਂ ਉਨ੍ਹਾਂ ਦੀ ਟੀਮ ਨੇ ਅਜਿਹੀ ਕੋਈ ਜਾਣਕਾਰੀ ਨਹੀਂ ਦਿੱਤੀ ਹੈ।
ਇਹ ਵੀ ਪੜ੍ਹੋ- 43 ਸਾਲਾਂ 'ਚ ਜੋੜੇ ਨੇ ਕੀਤਾ 12 ਵਾਰ ਵਿਆਹ ਤੇ ਤਲਾਕ,ਜਾਣੋ ਕੀ ਹੈ ਮਾਮਲਾ
ਦੱਸਣਯੋਗ ਹੈ ਕਿ ਦਿਲਜੀਤ ਦੋਸਾਂਝ ਦਾ ਚੰਡੀਗੜ੍ਹ ਤੋਂ ਬਾਅਦ ਹੁਣ ਅਗਲਾ ਕੰਸਰਟ 19 ਦਸੰਬਰ ਨੂੰ ਮੁੰਬਈ ਵਿੱਚ ਹੋਣਾ ਹੈ। ਉਹ 29 ਦਸੰਬਰ ਨੂੰ ਗੁਹਾਟੀ ਵਿੱਚ ਕੰਸਰਟ ਦੇ ਨਾਲ ਟੂਰ ਨੂੰ ਖਤਮ ਕਰਨਗੇ।
ਇਸ ਦੌਰਾਨ ਦਿਲਜੀਤ ਦੋਸਾਂਝ ਦਾ ਇੱਕ ਬਿਆਨ ਚਰਚਾ ਵਿੱਚ ਆਇਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਉਹ ਭਾਰਤ ਵਿੱਚ ਕੋਈ ਵੀ ਕੰਸਰਟ ਨਹੀਂ ਕਰਨਗੇ ਜਦੋਂ ਤੱਕ ਸਰਕਾਰ ਭਾਰਤ ਵਿੱਚ ਸੰਗੀਤ ਸਮਾਰੋਹਾਂ ਲਈ ਬੁਨਿਆਦੀ ਢਾਂਚੇ ਵਿੱਚ ਸੁਧਾਰ ਨਹੀਂ ਕਰਦੀ। ਦਿਲਜੀਤ ਨੇ ਸ਼ਨੀਵਾਰ ਰਾਤ ਨੂੰ ਚੰਡੀਗੜ੍ਹ ‘ਚ ਪਰਫਾਰਮ ਕਰਦੇ ਹੋਏ ਇਹ ਬਿਆਨ ਦਿੱਤਾ ਸੀ।
ਸੋਸ਼ਲ ਮੀਡੀਆ ‘ਤੇ ਦਿਲਜੀਤ ਦੋਸਾਂਝ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਸੰਗੀਤ ਸਮਾਰੋਹ ਦੌਰਾਨ ਸਟੇਜ ‘ਤੇ ਦਿਲਜੀਤ ਦੋਸਾਂਝ ਨੇ ਦੇਸ਼ ‘ਚ ਖਰਾਬ ਬੁਨਿਆਦੀ ਢਾਂਚੇ ‘ਤੇ ਆਪਣੀ ਨਿਰਾਸ਼ਾ ਪ੍ਰਗਟਾਈ। ਉਨ੍ਹਾਂ ਕਿਹਾ, ‘ਮੈਂ ਸਬੰਧਤ ਅਧਿਕਾਰੀਆਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਭਾਰਤ ਵਿੱਚ ਲਾਈਵ ਸ਼ੋਅ ਲਈ ਕੋਈ ਬੁਨਿਆਦੀ ਢਾਂਚਾ ਨਹੀਂ ਹੈ। ਇਹ ਬਹੁਤ ਸਾਰੇ ਲੋਕਾਂ ਨੂੰ ਰੁਜ਼ਗਾਰ ਵੀ ਪ੍ਰਦਾਨ ਕਰਦਾ ਹੈ। ਕਿਰਪਾ ਕਰਕੇ ਇਸ ਖੇਤਰ ਵੱਲ ਵੀ ਧਿਆਨ ਦਿਓ।
ਇਹ ਵੀ ਪੜ੍ਹੋ- ਸਰਦੀਆਂ 'ਚ ਜ਼ਰੂਰ ਖਾਓ 'ਪਪੀਤਾ', ਕੈਂਸਰ ਸਣੇ ਸਰੀਰ ਦੇ ਕਈ ਰੋਗ ਹੋਣਗੇ ਦੂਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।