ਕੰਗਨਾ ਰਣੌਤ ਦਾ ਵੱਡਾ ਬਿਆਨ, ਕਿਹਾ-99 ਫੀਸਦ ਪੁਰਸ਼ ਹੀ ਗਲਤ

Wednesday, Dec 11, 2024 - 06:09 PM (IST)

ਨਵੀਂ ਦਿੱਲੀ- ਬੈਂਗਲੁਰੂ ਏਆਈ ਇੰਜੀਨੀਅਰ ਅਤੁਲ ਸੁਭਾਸ਼ ਦੀ ਖੁਦਕੁਸ਼ੀ ਦੀ ਪੂਰੇ ਦੇਸ਼ 'ਚ ਚਰਚਾ ਹੋ ਰਹੀ ਹੈ। ਪਤਨੀ ਅਤੇ ਉਸ ਦੇ ਪਰਿਵਾਰ ਤੋਂ ਤੰਗ ਆ ਕੇ ਉਸ ਨੇ ਸੋਮਵਾਰ ਨੂੰ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮਰਨ ਤੋਂ ਪਹਿਲਾਂ ਉਸ ਨੇ ਕਰੀਬ ਡੇਢ ਘੰਟੇ ਦੀ ਵੀਡੀਓ ਬਣਾਈ ਸੀ। 24 ਪੰਨਿਆਂ ਦਾ ਸੁਸਾਈਡ ਨੋਟ ਵੀ ਛੱਡਿਆ ਗਿਆ ਹੈ। ਇਸ ਮਾਮਲੇ ਨੇ ਦੇਸ਼ ਦੀ ਕਾਨੂੰਨੀ ਵਿਵਸਥਾ ਨੂੰ ਲੈ ਕੇ ਵੀ ਨਵੀਂ ਬਹਿਸ ਛੇੜ ਦਿੱਤੀ ਹੈ। ਇਸ ਦੌਰਾਨ ਬਾਲੀਵੁੱਡ ਅਭਿਨੇਤਰੀ ਅਤੇ ਭਾਜਪਾ ਸੰਸਦ ਕੰਗਨਾ ਰਣੌਤ ਨੇ ਇਸ ਮਾਮਲੇ 'ਚ ਇਕ ਅਜਿਹਾ ਬਿਆਨ ਦਿੱਤਾ ਹੈ, ਜਿਸ 'ਤੇ ਵਿਵਾਦ ਪੈਦਾ ਹੋ ਸਕਦਾ ਹੈ। ਕੰਗਨਾ ਨੇ ਕਿਹਾ,"ਇਕ ਗਲਤ ਔਰਤ ਦੀ ਉਦਾਹਰਣ ਲੈ ਕੇ ਜਿੰਨੀਆਂ ਔਰਤਾਂ ਨੂੰ ਹਰ ਦਿਨ ਤੰਗ ਕੀਤਾ ਜਾ ਰਿਹਾ ਹੈ, ਉਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ। 99 ਫੀਸਦੀ ਵਿਆਹਾਂ 'ਚ ਮਰਦਾਂ ਦੀ ਹੀ ਗਲਤੀ ਹੁੰਦੀ ਹੈ, ਇਸੇ ਲਈ ਅਜਿਹੀਆਂ ਗਲਤੀਆਂ ਹੋ ਜਾਂਦੀਆਂ ਹਨ।"

 

ਇਹ ਵੀ ਪੜ੍ਹੋ : 3 ਕਰੋੜ ਦੀ ਡਿਮਾਂਡ...! ਪਤਨੀ ਦੀ ਹੈਰੇਸਮੈਂਟ ਤੋਂ ਦੁਖੀ ਇੰਜੀਨੀਅਰ ਨੇ ਦੱਸੀ ਹੱਡ ਬੀਤੀ ਤੇ ਫਿਰ...

ਕੰਗਨਾ ਨੇ ਕਿਹਾ,''ਦੇਸ਼ ਹੈਰਾਨ ਹੈ। ਉਸ ਦਾ ਵੀਡੀਓ ਦਿਲ ਦਹਿਲਾਉਣ ਵਾਲਾ ਹੈ। ਵਿਆਹ ਜਦੋਂ ਤੱਕ ਸਾਡੀ ਭਾਰਤੀ ਪਰੰਪਰਾ ਨਾਲ ਜੁੜਿਆ ਹੋਇਆ ਹੈ, ਉਦੋਂ ਤੱਕ ਠੀਕ ਹੈ ਪਰ ਜੋ ਕਮਿਊਨਿਜ਼ਮ, ਸੋਸ਼ਲਿਜ਼ਮ (ਸਮਾਜਵਾਦ) ਅਤੇ ਇਕ ਤਰ੍ਹਾਂ ਨਾਲ ਨਿੰਦਾਯੋਗ ਫੇਮਨਿਜ਼ਮ ਦਾ ਕੀੜਾ ਹੈ, ਇਸ 'ਚ ਉਹ ਪਰੇਸ਼ਾਨੀ ਵਾਲੀ ਗੱਲ ਹੈ।'' ਹਿਮਾਚਲ ਦੇ ਮੰਡੀ ਤੋਂ ਭਾਜਪਾ ਸੰਸਦ ਮੈਂਬਰ ਕੰਗਨਾ ਨੇ ਕਿਹਾ,''ਉਸ (ਅਤੁਲ ਸੁਭਾਸ਼) ਤੋਂ ਕਰੋੜਾਂ ਰੁਪਏ ਮੰਗੇ ਜਾ ਰਹੇ ਸਨ, ਜੋ ਉਸ ਦੀ ਸਮਰੱਥਾ ਤੋਂ ਬਾਹਰ ਸੀ। ਇਹ ਨਿੰਦਾਯੋਗ ਹੈ। ਨੌਜਵਾਨਾਂ 'ਤੇ ਇਸ ਤਰ੍ਹਾਂ ਦਾ ਬੋਝ ਨਹੀਂ ਹੋਣਾ ਚਾਹੀਦਾ। ਜੋ ਉਸ ਦੀ ਤਨਖਾਹ ਸੀ, ਉਸ ਤੋਂ ਤਿੰਨ-ਚਾਰ ਗੁਨਾ ਉਹ (ਅਤੁਲ ਸੁਭਾਸ਼) ਪ੍ਰੋਵਾਈਡ ਕਰਵਾ ਰਿਹਾ ਸੀ। ਇਸ ਮਾਮਲੇ ਦਾ ਰਿਵਿਊ ਤਾਂ ਕਰਨਾ ਹੀ ਚਾਹੀਦਾ। ਨਾਲ ਹੀ ਇਸ ਤਰ੍ਹਾਂ ਦੀ ਘਟਨਾ ਨਾਲ ਨਜਿੱਠਣ ਲਈ ਇਕ ਵੱਖ ਸੰਸਥਾ ਵੀ ਬਣਾਉਣੀ ਚਾਹੀਦੀ ਹੈ।''

ਇਹ ਵੀ ਪੜ੍ਹੋ : ਬੇਟੇ ਲਈ ਕਿਹੜਾ ਤੋਹਫ਼ਾ ਛੱਡ ਗਿਆ ਹੈ ਅਤੁਲ ਸੁਭਾਸ਼, ਜੋ ਖੁੱਲ੍ਹੇਗਾ ਸਾਲ 2038 'ਚ!

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News