ਲਿਪਸ ਨੂੰ ਵੱਡਾ ਦਿਖਾਉਣ ਲਈ ਲਾਈ ਹਰੀ ਮਿਰਚ, Video ''ਤੇ ਲੋਕ ਬੋਲੇ- ਅੱਖਾਂ ''ਤੇ ਵੀ....
Tuesday, Dec 10, 2024 - 02:30 AM (IST)
ਇੰਟਰਟੇਨਮੈਂਟ ਡੈਸਕ : ਸੁੰਦਰਤਾ ਦਾ ਅਰਥ ਸਮਝਾਉਣਾ ਸੌਖਾ ਨਹੀਂ ਹੈ ਪਰ ਗਲੈਮਰਸ ਦੁਨੀਆ 'ਚ ਖੂਬਸੂਰਤੀ ਦੇ ਤੈਅ ਮਾਪਦੰਡ ਹਨ, ਜਿਨ੍ਹਾਂ ਨੂੰ ਹਾਸਲ ਕਰਨ ਲਈ ਲੋਕ ਕੁਝ ਵੀ ਕਰਨ ਨੂੰ ਤਿਆਰ ਰਹਿੰਦੇ ਹਨ। ਕੁਝ ਸਰਜਰੀ ਦਾ ਸਹਾਰਾ ਲੈਂਦੇ ਹਨ, ਜਦੋਂਕਿ ਦੂਸਰੇ ਮਹਿੰਗੇ ਕਾਸਮੈਟਿਕਸ 'ਤੇ ਖਰਚ ਕਰਦੇ ਹਨ। ਇਨ੍ਹਾਂ ਮਿਆਰਾਂ ਵਿੱਚੋਂ ਇਕ ਹੈ 'ਲਿਪ ਪਲੰਪਿੰਗ', ਯਾਨੀ ਬੁੱਲ੍ਹਾਂ ਨੂੰ ਮੋਟਾ ਅਤੇ ਭਰਿਆ ਹੋਇਆ ਦਿਖਾਈ ਦੇਣਾ। ਇਹ ਪ੍ਰਕਿਰਿਆ ਕਈ ਤਰੀਕਿਆਂ ਨਾਲ ਕੀਤੀ ਜਾ ਸਕਦੀ ਹੈ। ਇਸ ਲਈ ਬਾਜ਼ਾਰ 'ਚ ਮਹਿੰਗੇ ਲਿਪ ਬਾਮ ਅਤੇ ਸਰਜਰੀ ਵਰਗੇ ਬਦਲ ਮੌਜੂਦ ਹਨ।
ਹਾਲ ਹੀ ਵਿਚ ਦਿੱਲੀ ਦੀ ਬਿਊਟੀ ਇੰਫਲੁਏਂਸਰ ਸ਼ੁਭਾਂਗੀ ਆਨੰਦ ਨੇ 'ਲਿਪ ਪਲੰਪਿੰਗ' ਦਾ ਇਕ ਵੱਖਰਾ ਤਰੀਕਾ ਦਿਖਾਇਆ। ਉਨ੍ਹਾਂ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਚਰਚਾ 'ਚ ਹੈ। ਲੋਕ ਇਹ ਜਾਣਨ ਲਈ ਵੀ ਉਤਸੁਕ ਹਨ ਕਿ ਕੀ ਇਹ ਤਰੀਕਾ ਵਾਕਈ ਕਾਰਗਰ ਹੈ।
ਹਰੀ ਮਿਰਚ ਨਾਲ ਕੀਤਾ 'ਲਿਪ ਪਲੰਪਿੰਗ'
ਵੀਡੀਓ 'ਚ ਸ਼ੁਭਾਂਗੀ ਨੇ ਹਰੀ ਮਿਰਚ ਦੀ ਵਰਤੋਂ 'ਨੈਚੁਰਲ ਲਿਪ ਪਲੰਪਰ' ਦੇ ਤੌਰ 'ਤੇ ਕੀਤੀ ਹੈ। ਵੀਡੀਓ ਦੇ ਸ਼ੁਰੂ ਵਿਚ ਉਹ ਹਰੀ ਮਿਰਚ ਦਿਖਾਉਂਦੀ ਹੈ, ਜਿਸ ਨੂੰ ਉਹ ਕੱਟ ਕੇ ਆਪਣੇ ਬੁੱਲ੍ਹਾਂ 'ਤੇ ਰਗੜਦੀ ਹੈ। ਮਿਰਚ ਦਾ ਅਸਰ ਦਿਸਣ ਤੋਂ ਬਾਅਦ ਡੂੰਘਾ ਸਾਹ ਲੈਂਦੀ ਹੈ, ਲਿਪ ਟਿੰਟ ਲਗਾਉਂਦੀ ਹੈ ਅਤੇ ਗਲਾਸੀ ਲੇਅਰ ਨਾਲ ਆਪਣੇ ਲੁਕ ਨੂੰ ਪੂਰਾ ਕਰਦੀ ਹੈ। ਵੀਡੀਓ ਦੇ ਕੈਪਸ਼ਨ 'ਚ ਉਨ੍ਹਾਂ ਨੇ ਲਿਖਿਆ, 'ਕੀ ਤੁਸੀਂ ਕੋਸ਼ਿਸ਼ ਕਰੋਗੇ?' ਇਸ ਵੀਡੀਓ ਨੂੰ ਹੁਣ ਤੱਕ 21 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।
ਦੇਖੋ ਵਾਇਰਲ ਵੀਡੀਓ
'ਇਹ ਖੂਬਸੂਰਤੀ ਦਾ ਨਹੀਂ, ਵਾਇਰਲ ਹੋਣ ਦਾ ਹੈਕ ਹੈ'
ਵੀਡੀਓ ਦੇਖਣ ਤੋਂ ਬਾਅਦ ਕਈ ਕੁਮੈਂਟਸ ਆਏ। ਕਿਸੇ ਮੁਤਾਬਕ, ਦੇਖਣ ਵਾਲੇ ਨੂੰ ਇਸ ਨੂੰ ਅਜ਼ਮਾਉਣਾ ਨਹੀਂ ਚਾਹੀਦਾ, ਇਹ ਸੁੰਦਰਤਾ ਵਧਾਉਣ ਦਾ ਨਹੀਂ, ਵੀਡੀਓ ਵਾਇਰਲ ਕਰਨ ਦਾ ਹੈਕ ਹੈ। ਉਥੇ ਕਈ ਲੋਕਾਂ ਨੇ ਇਸ ਨੂੰ ਖਤਰਨਾਕ ਬਿਊਟੀ ਹੈਕ ਦੱਸਿਆ। ਇਕ ਯੂਜ਼ਰ ਨੇ ਲਿਖਿਆ, ''ਗਲਤ ਬਿਊਟੀ ਸਟੈਂਡਡਸ ਅਤੇ ਉਨ੍ਹਾਂ ਨੂੰ ਪਾਉਣ ਲਈ ਖਤਰਨਾਕ ਤਰੀਕੇ।'' ਦੂਜੇ ਨੇ ਚਿਤਾਵਨੀ ਦਿੱਤੀ, ''ਜੇਕਰ ਹੁਣ ਤੁਸੀਂ ਧੁੱਪ ਵਿਚ ਗਏ, ਤਾਂ ਜ਼ਿੰਦਗੀ ਭਰ ਲਈ ਹਾਈਪਰਪਿਗਮੈਂਟੇਸ਼ਨ ਲਈ ਤਿਆਰ ਰਹੋ। ਕਿਸੇ ਨੇ ਇਸ ਨੂੰ ਇੰਟਰਨੈੱਟ 'ਤੇ ਸਭ ਤੋਂ ਬੇਵਕੂਫ਼ੀ ਭਰੀ ਚੀਜ਼ ਦੱਸਿਆ।
ਅੱਖਾਂ ਨੂੰ ਵੱਡਾ ਕਰਨ ਲਈ ਵੀ ਅਜ਼ਮਾਓ!
ਇਕ ਯੂਜ਼ਰ ਨੇ ਮਸ਼ਹੂਰ ਗੀਤ 'ਤੁਝਕੋ ਮਿਰਚੀ ਲਗੀ ਤੋ ਮੈਂ ਕਿਆ ਕਰੂੰ' ਦੀ ਲਾਈਨ ਲਿਖੀ। ਇਕ ਹੋਰ ਨੇ ਮਜ਼ਾਕ ਵਿਚ ਕਿਹਾ, 'ਕਿਰਪਾ ਕਰਕੇ ਆਪਣੀਆਂ ਅੱਖਾਂ ਨੂੰ ਵੀ ਵੱਡਾ ਕਰਨ ਲਈ ਇਸ ਹੈਕ ਦੀ ਕੋਸ਼ਿਸ਼ ਕਰੋ।' ਹਾਲਾਂਕਿ, ਕੁਝ ਯੂਜ਼ਰਸ ਨੇ ਸੰਵੇਦਨਸ਼ੀਲ ਚਮੜੀ ਵਾਲੇ ਲੋਕਾਂ ਨੂੰ ਇਸ ਦੀ ਕੋਸ਼ਿਸ਼ ਨਾ ਕਰਨ ਦੀ ਸਲਾਹ ਦਿੱਤੀ। ਪਰ ਇਸ ਵੀਡੀਓ ਨੇ ਸੋਸ਼ਲ ਮੀਡੀਆ 'ਤੇ ਕਾਫੀ ਹਲਚਲ ਮਚਾ ਦਿੱਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8