ਦਿਲਜੀਤ ਦੋਸਾਂਝ ਨੇ ''ਕਲੈਸ਼'' ਗੀਤ ਰਾਹੀਂ ਲੋਕਾਂ ਨੂੰ ਦਿੱਤਾ ਇਹ ਖ਼ਾਸ ਸੁਨੇਹਾ (ਵੀਡੀਓ)

08/12/2020 10:29:12 AM

ਜਲੰਧਰ (ਬਿਊਰੋ) — ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਇੰਨੀਂ ਦਿਨੀਂ ਆਪਣੀ ਐਲਬਮ 'ਗੌਟ' ਕਰਕੇ ਟਰੈਂਡਿੰਗ 'ਚ ਛਾਏ ਹੋਏ ਹਨ। ਇਸ ਐਲਬਮ ਦਾ ਇੱਕ ਤੋਂ ਬਾਅਦ ਇੱਕ ਗਾਣਾ ਰਿਲੀਜ਼ ਕੀਤਾ ਜਾ ਰਿਹਾ ਹੈ। ਹਰ ਗੀਤ ਦਿਲਜੀਤ ਦੋਸਾਂਝ ਦੇ ਪ੍ਰਸ਼ੰਸਕਾਂ ਵਲੋਂ ਖ਼ੂਬ ਪਸੰਦ ਕੀਤਾ ਜਾ ਰਿਹਾ ਹੈ। ਦਿਲਜੀਤ ਦੋਸਾਂਝ ਨੇ ਹਾਲ ਹੀ 'ਚ ਇਸੇ ਐਲਬਮ ਦਾ ਗੀਤ 'ਕਲੈਸ਼' ਰਿਲੀਜ਼ ਕੀਤਾ ਹੈ। ਇਸ ਗੀਤ 'ਚ ਦਿਲਜੀਤ ਇੱਕ ਖ਼ਾਸ ਸੁਨੇਹਾ ਦਿੰਦੇ ਨਜ਼ਰ ਆ ਰਹੇ ਹਨ, ਜਿਸ ਦੀ ਸੋਸ਼ਲ ਮੀਡੀਆ 'ਤੇ ਖ਼ੂਬ ਚਰਚਾ ਹੋ ਰਹੀ ਹੈ। ਵੀਡੀਓ 'ਚ ਦਿਲਜੀਤ ਦੋਸਾਂਝ ਨੇ ਕੋਰੋਨਾ ਵਾਇਰਸ ਕਰਕੇ ਆਪਣੀ ਫੀਮੇਲ ਮਾਡਲ ਨੂੰ ਹੱਥ ਸੈਨੇਟਾਈਜ਼ ਕਰਨ ਲਈ ਕਹਿ ਕੇ ਖ਼ਾਸ ਸੁਨੇਹਾ ਪ੍ਰਸ਼ੰਸਕਾਂ ਨੂੰ ਦਿੱਤਾ ਹੈ। ਇਸ ਵੀਡੀਓ 'ਚ ਇਹ ਸ਼ਾਟ ਬਹੁਤ ਹੀ ਸੋਹਣਾ ਸ਼ੂਟ ਕੀਤਾ ਗਿਆ ਹੈ। ਜਦੋਂ ਗੀਤ ਦੀ ਫੀਮੇਲ ਮਾਡਲ ਦਿਲਜੀਤ ਦੇ ਨੇੜੇ ਆਉਂਦੀ ਹੈ ਤੇ ਹੈਂਡ ਸ਼ੇਕ ਕਰਨ ਨੂੰ ਕਹਿੰਦੀ ਹੈ ਤਾਂ ਦਿਲਜੀਤ ਪਹਿਲਾਂ ਹੈਂਡ ਸੈਨੇਟਾਈਜ਼ ਕਰਨ ਦਾ ਆਫ਼ਰ ਦਿੰਦੇ ਹਨ।

ਫੀਮੇਲ ਮਾਡਲ ਵੀ ਦਿਲਜੀਤ ਦੀ ਗੱਲ ਮੰਨ ਹੱਥ ਸੈਨੇਟੀਜ਼ ਕਰ ਮੁੜ ਹੈਂਡ ਸ਼ੈਕ ਕਰਦੀ ਹੈ। ਦਿਲਜੀਤ ਦੇ 'ਕਲੈਸ਼' ਗੀਤ ਨੂੰ ਗੀਤਕਾਰ ਤੇ ਗਾਇਕ ਰਾਜ ਰਣਜੋਧ ਨੇ ਲਿਖਿਆ ਹੈ। ਇਸ ਤੋਂ ਇਲਾਵਾ ਪੂਰੀ ਐਲਬਮ ਦਾ ਆਡੀਓ ਰਿਲੀਜ਼ ਹੋ ਚੁੱਕਿਆ ਹੈ, ਜਿਸ ਨੂੰ ਦਰਸ਼ਕਾਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

 
 
 
 
 
 
 
 
 
 
 
 
 
 

G.O.A.T. JATT NA #CLASH Karde... is LIVE ON YOUTUBE Now 🚀 Go Watch It & share Ur Thoughts 💭 @rajranjodhofficial @kiddworldwide @rahulduttafilms @sugarkaramal @famousstudios @kalikwest @teamdosanjh @kakamohanwalia P.S - CORONA TO BACHO .. CLASH TE NACHO 💃🏻💃🏻🕺🏻🕺🏻 #diljitdosanjh #goat #greatestofalltime

A post shared by DILJIT DOSANJH (@diljitdosanjh) on Aug 11, 2020 at 12:32am PDT


sunita

Content Editor

Related News