ਦਿਲਜੀਤ ਦੋਸਾਂਝ ਨੇ ਇਨ੍ਹਾਂ ਤਸਵੀਰਾਂ ਰਾਹੀਂ ਕਹਿ ਦਿੱਤੀਆਂ ਡੂੰਘੀਆਂ ਗੱਲਾਂ

Tuesday, Dec 22, 2020 - 03:33 PM (IST)

ਦਿਲਜੀਤ ਦੋਸਾਂਝ ਨੇ ਇਨ੍ਹਾਂ ਤਸਵੀਰਾਂ ਰਾਹੀਂ ਕਹਿ ਦਿੱਤੀਆਂ ਡੂੰਘੀਆਂ ਗੱਲਾਂ

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਸੋਸ਼ਲ ਮੀਡੀਆ ’ਤੇ ਕਿਸਾਨ ਅੰਦੋਲਨ ਦਾ ਰੱਜ ਕੇ ਸਮਰਥਨ ਕਰ ਰਹੇ ਹਨ। ਰੋਜ਼ਾਨਾ ਦਿਲਜੀਤ ਦੋਸਾਂਝ ਵਲੋਂ ਅਜਿਹੀਆਂ ਪੋਸਟਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ, ਜੋ ਤੁਹਾਨੂੰ ਸੋਚਣ ’ਤੇ ਮਜਬੂਰ ਕਰ ਦੇਣਗੀਆਂ। ਹਾਲ ਹੀ ’ਚ ਵੀ ਦਿਲਜੀਤ ਦੋਸਾਂਝ ਨੇ ਕੁਝ ਅਜਿਹਾ ਹੀ ਪੋਸਟ ਕੀਤਾ ਹੈ।

ਅਸਲ ’ਚ ਦਿਲਜੀਤ ਦੋਸਾਂਝ ਨੇ ਇੰਸਟਾਗ੍ਰਾਮ ਸਟੋਰੀਜ਼ ’ਚ ਦੋ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨਾਲ ਦਿਲਜੀਤ ਦੋਸਾਂਝ ਡੂੰਘੀਆਂ ਗੱਲਾਂ ਆਖ ਗਏ ਹਨ।

ਪਹਿਲੀ ਤਸਵੀਰ ਫੌਜੀ ਵਲੋਂ ਕਿਸਾਨ ਨੂੰ ਡੰਡਾ ਮਾਰਨ ਦੀ ਹੈ। ਜਿਸ ਨਾਲ ਲਿਖਿਆ ਹੈ ‘ਜੈ ਜਵਾਨ ਜੈ ਕਿਸਾਨ’। ਇਸ ਤਸਵੀਰ ਨਾਲ ਦਿਲਜੀਤ ਨੇ ਲਿਖਿਆ, ‘ਬਹੁਤ ਕੁਝ ਸੋਚਣ ਲਈ ਮਜਬੂਰ ਕਰਦੀ ਹੈ ਇਹ ਤਸਵੀਰ।’

PunjabKesari

ਦੂਜੀ ਤਸਵੀਰ ’ਚ ਤਿੰਨ ਬਜ਼ੁਰਗ ਕਿਸਾਨ ਗੱਲਬਾਤ ਕਰ ਰਹੇ ਹਨ ਤੇ ਹੱਸ ਰਹੇ ਹਨ। ਇਸ ਤਸਵੀਰ ਨਾਲ ਦਿਲਜੀਤ ਨੇ ਲਿਖਿਆ, ‘ਨਾ ਸਮਝੋ ਜੇ ਤੁਹਾਡੇ ਕੋਲ ਜ਼ਿਆਦਾ ਪੈਸੇ ਹਨ ਤਾਂ ਤੁਸੀਂ ਜ਼ਿੰਦਗੀ ’ਚ ਸਫਲ ਹੋ। ਕੌਣ ਬਾਜ਼ੀ ਜਿੱਤੀ ਬੈਠਾ ਹੈ ਰੱਬ ਜਾਣਦਾ।’

PunjabKesari

ਦੱਸਣਯੋਗ ਹੈ ਕਿ ਦਿਲਜੀਤ ਦੋਸਾਂਝ ਸੋਸ਼ਲ ਮੀਡੀਆ ’ਤੇ ਪਾਇਲ ਰੋਹਤਗੀ ਤੇ ਕੰਗਨਾ ਰਣੌਤ ਨੂੰ ਵੀ ਕਰਾਰਾ ਜਵਾਬ ਦੇ ਚੁੱਕੇ ਹਨ। ਕੰਗਨਾ ਤੇ ਪਾਇਲ ਵਲੋਂ ਲਗਾਤਾਰ ਦਿਲਜੀਤ ਦੋਸਾਂਝ ਖਿਲਾਫ ਗਲਤ ਸ਼ਬਦਾਵਲੀ ਵਰਤੀ ਜਾ ਰਹੀ ਸੀ ਪਰ ਦਿਲਜੀਤ ਨੇ ਵੀਡੀਓ ਰਾਹੀਂ ਦੋਵਾਂ ਦਾ ਮਜ਼ਾਕ ਉਡਾਇਆ ਸੀ।

ਨੋਟ– ਦਿਲਜੀਤ ਦੋਸਾਂਝ ਦੀਆਂ ਇਨ੍ਹਾਂ ਤਸਵੀਰਾਂ ’ਤੇ ਆਪਣੀ ਰਾਏ ਕੁਮੈਂਟ ਰਾਹੀਂ ਜ਼ਰੂਰ ਸਾਂਝੀ ਕਰੋ।


author

Rahul Singh

Content Editor

Related News