Diljit Dosanjh ਨੇ ਫਿਲਮ ਦੀ ਰਿਲੀਜ਼ ਨੂੰ ਦਿੱਤਾ ਵੱਡਾ ਬਿਆਨ
Monday, Feb 10, 2025 - 11:55 AM (IST)
![Diljit Dosanjh ਨੇ ਫਿਲਮ ਦੀ ਰਿਲੀਜ਼ ਨੂੰ ਦਿੱਤਾ ਵੱਡਾ ਬਿਆਨ](https://static.jagbani.com/multimedia/2025_2image_11_55_156456972dilit.jpg)
ਜਲੰਧਰ- ਗਾਇਕ ਦਿਲਜੀਤ ਦੋਸਾਂਝ ਅੱਜ ਕਿਸੇ ਵੀ ਪਛਾਣ ਦੇ ਮੋਹਤਾਜ ਨਹੀਂ ਹਨ। ਉਨ੍ਹਾਂ ਚਾਹੁਣ ਵਾਲੇ ਇੰਡੀਆ 'ਚ ਨਹੀਂ ਸਗੋਂ ਇੰਡੀਆ ਤੋਂ ਬਾਹਰ ਵੀ ਦੇਖਣ ਨੂੰ ਮਿਲਦੇ ਹਨ। ਉਨ੍ਹਾਂ ਦੀ ਫੈਨ ਫਾਲੋਅਇੰਗ ਅਨਗਿਣਤ ਹੈ। ਦੱਸ ਦਈਏ ਕਿ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਇਕ ਵਾਰ ਮੁੜ ਸੁਰਖੀਆਂ 'ਚ ਹਨ। ਆਪਣੇ ‘ਦਿਲ-ਲੁਮਿਨਾਟੀ’ ਦੇ ਇੰਡੀਆ ਟੂਰ ਤੋਂ ਬਾਅਦ ਉਰ ਫਿਲਮਾਂ ਵੱਲ ਧਿਆਨ ਦੇ ਰਹੇ ਹਨ। ਪਰ ਉਨ੍ਹਾਂ ਦੀ ਨਵੀਂ ਫਿਲਮ ‘ਪੰਜਾਬ 95’ ਜੋ ਕਿ 7 ਫਰਵਰੀ ਨੂੰ ਰਿਲੀਜ਼ ਹੋਣੀ ਸੀ, ਹੁਣ ਕੁਝ ਕਾਰਨਾਂ ਕਰਕੇ ਟਾਲ ਦਿੱਤੀ ਗਈ ਸੀ। ਹੁਣ ਗਾਇਕ ਦਾ ਬਿਆਨ ਸਾਹਮਣੇ ਆਇਆ ਹੈ।
ਦਰਅਸਲ ਦਿਲਜੀਤ ਇੰਸਟਾਗ੍ਰਾਮ ਉੱਤੇ ਲਾਈਵ ਆਏ ਸਨ। ਜਿਸ ਦੌਰਾਨ ਉਨ੍ਹਾਂ ਨੇ ਫੈਨਜ਼ ਦੇ ਸਵਾਲਾਂ ਦੇ ਜਵਾਬ ਦਿੱਤੇ। ਜਦੋਂ ਗਾਇਕ ਤੋਂ ਇਹ ਪੁੱਛਿਆ ਗਿਆ ਕਿ ‘ਪੰਜਾਬ 95’ ਕਦੋਂ ਰਿਲੀਜ਼ ਹੋਵੇਗੀ ਤਾਂ ਉਨ੍ਹਾਂ ਨੇ ਕਿਹਾ ਕਿ ਜਦੋਂ ਮਹਾਰਾਜ ਕ੍ਰਿਰਪਾ ਕਰਨਗੇ ਉਦੋਂ ਹੀ ਰਿਲੀਜ਼ ਹੋਵੇਗੀ, ਪਰ ਫਿਲਮ ਬਿਨਾਂ ਕੱਟ ਤੋਂ ਰਿਲੀਜ਼ ਹੋਵੇਗੀ। ਮੈਂ ਇਸ ਫਿਲਮ ਦੇ ਨਾਲ ਨਹੀਂ ਹਾਂ ਕਿਉਂਕਿ ਇਸ ਵਿੱਚ ਕੱਟ ਲੱਗੇ ਹੋਏ ਹਨ। ਮੈਂ ਇਸ ਫਿਲਮ ਨੂੰ ਉੱਦੋਂ ਹੀ ਸਪੋਰਟ ਕਰਾਂਗਾ ਜਦੋਂ ਇਹ ਬਿਨਾਂ ਕੱਟ ਤੋਂ ਚੱਲੇਗੀ।
ਇਹ ਵੀ ਪੜ੍ਹੋ- ਮਸ਼ਹੂਰ Youtuber ਨੇ ਮਾਪਿਆਂ 'ਤੇ ਕੀਤੀ ਅਜਿਹੀ ਟਿੱਪਣੀ, ਹੋ ਰਹੇ ਹਨ ਟਰੋਲ
ਦੱਸ ਦੇਈਏ ਕਿ ਫਿਲਮ ‘ਪੰਜਾਬ 95’ ਪੰਜਾਬੀ ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੀ ਬਾਇਓਪਿਕ ਹੈ। ਇਸ ਕਿਰਦਾਰ ਲਈ ਦਿਲਜੀਤ ਨੇ ਵੀ ਕਾਫੀ ਮਿਹਨਤ ਕੀਤੀ ਹੈ। ਜਿਸ ਦੀ ਇਕ ਝਲਕ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ‘ਤੇ ਦਿਖਾਈ ਸੀ ਪਰ ਉਨ੍ਹਾਂ ਦੇ ਪ੍ਰਸ਼ੰਸਕ ਫਿਲਮ ਨੂੰ ਵੱਡੇ ਪਰਦੇ ‘ਤੇ ਨਹੀਂ ਦੇਖ ਸਕਣਗੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8