ਲੋਹੜੀ ਮੌਕੇ ਦੇਸ਼ ਦੇ ਕਿਸਾਨਾਂ ਲਈ ਦਿਲਜੀਤ ਦੋਸਾਂਝ ਨੇ ਕੀਤਾ ਖਾਸ ਟਵੀਟ

1/13/2021 1:44:07 PM

ਚੰਡੀਗੜ੍ਹ (ਬਿਊਰੋ)– ਅੱਜ 13 ਜਨਵਰੀ ਨੂੰ ਲੋਹੜੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਹਰ ਆਮ ਤੇ ਖਾਸ ਵਿਅਕਤੀ ਵਲੋਂ ਲੋਹੜੀ ਦੀਆਂ ਮੁਬਾਰਕਾਂ ਦਿੱਤੀਆਂ ਜਾ ਰਹੀਆਂ ਹਨ। ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਵੀ ਲੋਹੜੀ ਦੀਆਂ ਵਧਾਈਆਂ ਦਿੱਤੀਆਂ ਹਨ ਤੇ ਦੇਸ਼ ਦੇ ਕਿਸਾਨਾਂ ਨੂੰ ਲੋਹੜੀ ਸਮਰਪਿਤ ਕੀਤੀ ਹੈ।

ਦਿਲਜੀਤ ਦੋਸਾਂਝ ਨੇ ਲੋਹੜੀ ਮੌਕੇ ਟਵੀਟ ਕਰਦਿਆਂ ਲਿਖਿਆ, ‘2021 ਦੀ ਲੋਹੜੀ ਦੇਸ਼ ਦੇ ਕਿਸਾਨਾਂ ਦੇ ਨਾਲ। ਬਾਬਾ ਸਭ ਦਾ ਭਲਾ ਕਰੇ।’

ਦਿਲਜੀਤ ਨੇ ਕਿਸਾਨਾਂ ਲਈ ਇਹ ਟਵੀਟ ਕਰਨ ਤੋਂ ਬਾਅਦ ਇਕ ਵੀਡੀਓ ਵੀ ਸਾਂਝੀ ਕੀਤੀ ਹੈ। ਵੀਡੀਓ ’ਚ ਕੁਲਦੀਪ ਮਾਣਕ ਦਾ ਗੀਤ ‘ਦੁੱਲਾ ਭੱਟੀ’ ਸੁਣਾਈ ਦੇ ਰਿਹਾ ਹੈ।

ਲੋਹੜੀ ਮੌਕੇ ਕੀਤੇ ਇਨ੍ਹਾਂ ਦੋਵਾਂ ਟਵੀਟਸ ਨੂੰ ਦਿਲਜੀਤ ਦੇ ਪ੍ਰਸ਼ੰਸਕਾਂ ਵਲੋਂ ਖੂਬ ਸਰਾਹਿਆ ਜਾ ਰਿਹਾ ਹੈ। ਦਿਲਜੀਤ ਦੇ ਪ੍ਰਸ਼ੰਸਕ ਕੁਮੈਂਟਸ ਕਰਨ ਦੇ ਨਾਲ-ਨਾਲ ਇਨ੍ਹਾਂ ਨੂੰ ਰੀ-ਟਵੀਟ ਵੀ ਕਰ ਰਹੇ ਹਨ।

ਦਿਲਜੀਤ ਦੇ ਟਵੀਟ ਨੂੰ ਪੰਜਾਬੀ ਫ਼ਿਲਮ ਲੇਖਕ ਤੇ ਡਾਇਰੈਕਟਰ ਅੰਬਰਦੀਪ ਸਿੰਘ ਨੇ ਵੀ ਰੀ-ਟਵੀਟ ਕੀਤਾ ਹੈ ਤੇ ਲਿਖਿਆ, ‘ਜਿਹੜੇ ਲੋਕ ਇਸ ਗੱਲ ਤੋਂ ਪ੍ਰੇਸ਼ਾਨ ਹਨ ਕਿ ਆਪਣੇ ਹੱਕਾਂ ਲਈ ਇਥੇ ਬਹੁਤ ਧਰਨੇ ਹੁੰਦੇ ਹਨ ਤੇ ਕੁਝ ਜ਼ਿਆਦਾ ਹੀ ਡੈਮੋਕ੍ਰੇਸੀ ਹੈ, ਉਹ ਕੋਈ ਹੋਰ ਮੁਲਕ ਲੱਭ ਲੈਣ। ਹੈਪੀ ਲੋਹੜੀ।’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


Rahul Singh

Content Editor Rahul Singh