ਲੱਖਾਂ ’ਚ ਹੈ ਦਿਲਜੀਤ ਦੋਸਾਂਝ ਦੇ ਇਸ ਗੂਚੀ ਲੁੱਕ ਦੀ ਕੀਮਤ, ਜਾਣੋ ਇਕੱਲੀ-ਇਕੱਲੀ ਚੀਜ਼ ਦਾ ਰੇਟ
Thursday, Feb 03, 2022 - 02:07 PM (IST)

ਚੰਡੀਗੜ੍ਹ (ਬਿਊਰੋ)– ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ’ਤੇ ਬੇਹੱਦ ਸਰਗਰਮ ਹਨ। ਦਿਲਜੀਤ ਇਸ ਵੇਲੇ ਆਪਣੀ ਨਵੀਂ EP ‘ਡਰਾਈਵ ਥਰੂ’ ਦੇ ਗੀਤਾਂ ਦੀ ਸ਼ੂਟਿੰਗ ’ਚ ਰੁੱਝੇ ਹੋਏ ਹਨ। ਉਥੋਂ ਉਹ ਨਿਤ ਦਿਨ ਨਵੀਆਂ ਤਸਵੀਰਾਂ ਤੇ ਵੀਡੀਓਜ਼ ਸਾਂਝੀਆਂ ਕਰ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ : ਕਰਨ ਔਜਲਾ ਦੇ ਘਰ ’ਤੇ ਚੱਲੀਆਂ ਗੋਲੀਆਂ, ਹੈਰੀ ਚੱਠਾ ਗਰੁੱਪ ਨੇ ਦਿੱਤੀ ਇਹ ਧਮਕੀ
ਹਾਲ ਹੀ ’ਚ ਦਿਲਜੀਤ ਦੋਸਾਂਝ ਨੇ ਗੂਚੀ ਦੇ ਕੱਪੜੇ ਤੇ ਸ਼ੂਅਜ਼ ਪਹਿਨ ਕੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ’ਚ ਦਿਲਜੀਤ ਨੇ ਜੋ ਕੁਝ ਪਹਿਨਿਆਂ ਹੈ, ਉਸ ਦੀ ਕੀਮਤ ਸਾਹਮਣੇ ਆਈ ਹੈ।
ਦਿਲਜੀਤ ਦੀ ਆਊਟਫਿੱਟ ਦੀ ਕੀਮਤ ਇੰਸਟਾਗ੍ਰਾਮ ’ਤੇ pbfits ਅਕਾਊਂਟ ਵਲੋਂ ਸਾਂਝੀ ਕੀਤੀ ਗਈ ਹੈ। ਇਸ ਪੇਜ ’ਤੇ ਅਕਸਰ ਕਲਾਕਾਰਾਂ ਵਲੋਂ ਪਹਿਨੇ ਕੱਪੜਿਆਂ ਤੇ ਹੋਰ ਅਸੈਸਰੀ ਦੀ ਕੀਮਤ ਦੱਸੀ ਜਾਂਦੀ ਹੈ।
ਗੱਲ ਕਰੀਏ ਦਿਲਜੀਤ ਦੋਸਾਂਝ ਦੀ ਗੂਚੀ ਕੈਨਵਸ ਜੈਕੇਟ ਦੀ ਤਾਂ ਇਸ ਦੀ ਕੀਮਤ 2 ਲੱਖ 94 ਹਜ਼ਾਰ ਰੁਪਏ ਹੈ। ਦਿਲਜੀਤ ਦੇ ਗੂਚੀ ਕੈਨਵਸ ਜੋਗਿੰਗ ਪੈਂਟ ਦੀ ਕੀਮਤ 76 ਹਜ਼ਾਰ ਰੁਪਏ ਹੈ। ਉਥੇ ਬੋਟੇਗਾ ਵੇਨੇਟਾ ਪਡਲ ਬੋਂਬਰ ਸ਼ੂਅਜ਼ ਦੀ ਕੀਮਤ 82 ਹਜ਼ਾਰ ਰੁਪਏ ਹੈ। ਦਿਲਜੀਤ ਦੇ ਇਸ ਆਊਟਫਿੱਟ ਦੀ ਕੁਲ ਕੀਮਤ 4 ਲੱਖ 53 ਹਜ਼ਾਰ ਰੁਪਏ ਬਣਦੀ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।