ਦਿਲਜੀਤ ਨੂੰ ਟਰੋਲ ਕਰਨਾ ਯੂਜ਼ਰ ਨੂੰ ਪਿਆ ਭਾਰੀ, ਇੰਝ ਬਣਾਈ ਦੋਸਾਂਝਾਵਾਲੇ ਨੇ ਰੇਲ

01/14/2021 5:17:25 PM

ਚੰਡੀਗੜ੍ਹ (ਬਿਊਰੋ)– ਇਹ ਤਾਂ ਸਾਰੇ ਜਾਣਦੇ ਹਨ ਕਿ ਦਿਲਜੀਤ ਦੋਸਾਂਝ ਆਪਣੀ ਹਾਜ਼ਰ-ਜਵਾਬੀ ਕਾਰਨ ਕਾਫੀ ਚਰਚਿਤ ਹਨ। ਦਿਲਜੀਤ ਨੂੰ ਜਦੋਂ ਵੀ ਕੋਈ ਸ਼ਖਸ ਸੋਸ਼ਲ ਮੀਡੀਆ ’ਤੇ ਟਰੋਲ ਕਰਨਾ ਚਾਹੁੰਦਾ ਹੈ ਤਾਂ ਦਿਲਜੀਤ ਆਪਣੀ ਹਾਜ਼ਰ-ਜਵਾਬੀ ਨਾਲ ਟਰੋਲ ਕਰਨ ਵਾਲੇ ਨੂੰ ਹੀ ਪੁੱਠਾ ਜਵਾਬ ਦੇ ਦਿੰਦੇ ਹਨ। ਹਾਲ ਹੀ ’ਚ ਵੀ ਕੁਝ ਅਜਿਹਾ ਹੀ ਦੇਖਣ ਨੂੰ ਮਿਲਿਆ।

ਦਰਅਸਲ ਬੀਤੇ ਦਿਨੀਂ ਦਿਲਜੀਤ ਨੇ ਲੋਹੜੀ ਮੌਕੇ ਇਕ ਟਵੀਟ ਕੀਤਾ ਸੀ, ਜਿਸ ’ਤੇ ਯੂਜ਼ਰ ਵਲੋਂ ਦਿਲਜੀਤ ਨੂੰ ਟਰੋਲ ਕਰਨ ਦੀ ਕੋਸ਼ਿਸ਼ ਕੀਤੀ ਗਈ। ਦਿਲਜੀਤ ਦੇ ਟਵੀਟ ਹੇਠਾਂ ਉਕਤ ਯੂਜ਼ਰ ਨੇ ਲਿਖਿਆ, ‘ਤੇਰੀ ਤਾਂ ਲੱਗ ਗਈ ਕਾਕੇ, ਇਹਨੂੰ ਕਹਿੰਦੇ ਆ ਜਾਤ ਦੀ ਕੌੜਕਿਰਲੀ ਛਤੀਰਿਆਂ ਨੂੰ ਜੱਫੇ।’

ਦੱਸਣਯੋਗ ਹੈ ਕਿ ਉਕਤ ਯੂਜ਼ਰ ਵਲੋਂ ਪੰਜਾਬੀ ਦੀ ਕਹਾਵਤ ਨੂੰ ਗਲਤ ਢੰਗ ਨਾਲ ਲਿਖਿਆ ਗਿਆ ਹੈ। ਇਸ ’ਤੇ ਦਿਲਜੀਤ ਦੋਸਾਂਝ ਜਵਾਬ ’ਚ ਲਿਖਦੇ ਹਨ, ‘ਗੂਗਲ ਤੋਂ ਕਾਪੀ ਪੇਸਟ ਕਰਕੇ ਪੰਜਾਬੀ ਲਿਖੇਗਾ ਤਾਂ ਇੰਝ ਹੀ ਲਿਖੇਗਾ। ਤੇਰਾ ਨਹੀਂ ਕਸੂਰ ਅੰਕਲ।’ ਇਸ ਦੇ ਨਾਲ ਹੱਸਣ ਵਾਲੀ ਇਮੋਜੀ ਵੀ ਬਣੀ ਹੋਈ ਹੈ।

ਉਕਤ ਕਹਾਵਤ ਨੂੰ ਲਿਖਣ ਦਾ ਸਹੀ ਢੰਗ ‘ਜਾਤ ਦੀ ਕੋਹੜ ਕਿਰਲੀ ਤੇ ਸ਼ਤੀਰਾਂ ਨੂੰ ਜੱਫੇ’ ਹੈ। ਦਿਲਜੀਤ ਦਾ ਇਹ ਟਵੀਟ ਉਸ ਦੇ ਪ੍ਰਸ਼ੰਸਕਾਂ ਵਲੋਂ ਖੂਬ ਸਾਂਝਾ ਕੀਤਾ ਜਾ ਰਿਹਾ ਹੈ ਤੇ ਹਾਸੋਹੀਣੀਆਂ ਟਿੱਪਣੀਆਂ ਵੀ ਕੀਤੀਆਂ ਜਾ ਰਹੀਆਂ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


Rahul Singh

Content Editor

Related News