Diljit ਦੇ ਕੰਸਰਟ 'ਚ ਫੈਨ ਨੇ ਪ੍ਰੇਮਿਕਾ ਨੂੰ ਕੀਤਾ ਪ੍ਰਪੋਜ਼, Video ਹੋਈ ਵਾਇਰਲ
Monday, Nov 25, 2024 - 10:58 AM (IST)
ਹੈਦਰਾਬਾਦ- ਪੰਜਾਬੀ ਗਾਇਕ-ਅਦਾਕਾਰ ਦਿਲਜੀਤ ਦੋਸਾਂਝ ਨੇ ਐਤਵਾਰ ਸ਼ਾਮ ਨੂੰ ਪੂਨੇ 'ਚ 'ਦਿਲ ਲੁਮੀਨਿਟੀ ਟੂਰ ਈਅਰ 24' ਦਾ ਅਗਲਾ ਕੰਸਰਟ ਕਰਵਾਇਆ। ਇਸ ਪ੍ਰੋਗਰਾਮ ਦੀਆਂ ਕਈ ਵੀਡੀਓਜ਼ ਅਤੇ ਤਸਵੀਰਾਂ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਵਾਇਰਲ ਹੋ ਰਹੀਆਂ ਹਨ। ਇਕ ਖਾਸ ਵੀਡੀਓ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ।
ਕੀ ਹੈ ਵਾਇਰਲ ਵੀਡੀਓ?
ਇਕ ਫੈਨ ਪੇਜ ਨੇ ਆਪਣੇ ਇੰਸਟਾਗ੍ਰਾਮ 'ਤੇ ਦਿਲਜੀਤ ਦੋਸਾਂਝ ਦੇ ਕੰਸਰਟ ਦੀ ਵੀਡੀਓ ਪੋਸਟ ਕੀਤੀ ਹੈ। ਇੱਕ ਕਲਿੱਪ ਵਿੱਚ, ਇੱਕ ਮੁੰਡਾ ਆਪਣੀ ਪ੍ਰੇਮਿਕਾ ਨਾਲ ਦਿਲਜੀਤ ਦੀ ਸਟੇਜ 'ਤੇ ਪਹੁੰਚਦਾ ਹੈ। ਦਰਸ਼ਕਾਂ ਦੀਆਂ ਤਾੜੀਆਂ ਦੇ ਵਿਚਕਾਰ, ਉਹ ਆਪਣੀ ਪ੍ਰੇਮਿਕਾ ਨੂੰ ਵਿਆਹ ਲਈ ਪ੍ਰਪੋਜ਼ ਕਰਨ ਲਈ ਗੋਡਿਆਂ ਭਾਰ ਹੁੰਦਾ ਹੈ। ਇਸ ਤੋਂ ਬਾਅਦ, ਉਹ ਉਸ ਦਾ ਹੱਥ ਚੁੰਮ ਕੇ ਉਸ ਨੂੰ ਪ੍ਰਪੋਜ਼ ਕਰਦਾ ਹੈ ਅਤੇ ਉਸ ਨੂੰ ਗਲੇ ਵੀ ਲਾਉਂਦਾ ਹੈ। ਇਸ ਦੌਰਾਨ ਦਿਲਜੀਤ ਨੂੰ ਉਸ ਲਈ ਗੀਤ ਗਾਉਂਦੇ ਸੁਣਿਆ ਜਾ ਸਕਦਾ ਹੈ। ਦਿਲਜੀਤ ਤਾੜੀਆਂ ਵਜਾਉਂਦੇ ਨਜ਼ਰ ਆ ਰਹੇ ਹਨ ਅਤੇ ਦਰਸ਼ਕਾਂ ਨੂੰ ਉਸ ਲਈ ਤਾੜੀਆਂ ਵਜਾਉਣ ਲਈ ਕਹਿੰਦੇ ਹਨ।
ਸ਼ਰਾਬ ਪਰੋਸਣ 'ਤੇ ਲੱਗੀ ਪਾਬੰਦੀ
ਮਹਾਰਾਸ਼ਟਰ ਦੇ ਆਬਕਾਰੀ ਵਿਭਾਗ ਨੇ ਐਤਵਾਰ ਨੂੰ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਦੇ ਪੁਣੇ ’ਚ ਹੋਣ ਜਾ ਰਹੇ ਕੰਸਰਟ ’ਚ ਸ਼ਰਾਬ ਪਰੋਸਣ ਦਾ ਪਰਮਿਟ ਆਖ਼ਰੀ ਸਮੇਂ ’ਚ ਰੱਦ ਕਰ ਦਿੱਤਾ। ਐੱਨਸੀਪੀ ਦੀ ਯੁਵਾ ਇਕਾਈ ਤੇ ਭਾਜਪਾ ਨੇਤਾ ਚੰਦਰਕਾਂਤ ਪਾਟਿਲ ਨਾਲ ਕੁਝ ਸਥਾਨਕ ਲੋਕਾਂ ਤੇ ਜਥੇਬੰਦੀਆਂ ਦੇ ਸਖ਼ਤ ਵਿਰੋਧ ਤੋਂ ਬਾਅਦ ਵਿਭਾਗ ਨੇ ਇਹ ਫ਼ੈਸਲਾ ਲਿਆ। ਆਬਕਾਰੀ ਵਿਭਾਗ ਦੇ ਐੱਸਪੀ ਸੀਬੀ ਰਾਜਪੂਤ ਨੇ ਦੱਸਿਆ ਕਿ ਉਨ੍ਹਾਂ ਨੂੰ ਪ੍ਰੋਗਰਾਮ ਵਾਲੀ ਥਾਂ ਦੇ ਮਾਲਕ ਤੋਂ ਇਕ ਅਰਜ਼ੀ ਮਿਲੀ ਸੀ ਜਿਸ ’ਚ ਮੰਗ ਕੀਤੀ ਗਈ ਸੀ ਕਿ ਕੰਸਰਟ ’ਚ ਸ਼ਰਾਬ ਪਰੋਸਣ ਦੀ ਇਜਾਜ਼ਤ ਨਾ ਦਿੱਤੀ ਜਾਵੇ। ਇਸ ਅਰਜ਼ੀ ’ਤੇ ਕਾਰਵਾਈ ਕਰਦੇ ਹੋਏ ਵਿਭਾਗ ਨੇ ਕੰਸਰਟ ’ਚ ਸ਼ਰਾਬ ਪਰੋਸਣ ਦੀ ਇਜਾਜ਼ਤ ਰੱਦ ਕਰ ਦਿੱਤੀ ਤੇ ਪ੍ਰਬੰਧਕਾਂ ਨੂੰ ਇਸ ਬਾਰੇ ਜਾਣਕਾਰੀ ਦੇ ਦਿੱਤੀ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀ ਦਿਲਜੀਤ ਨੇ ਅਹਿਮਦਾਬਾਦ ’ਚ ਕੰਸਰਟ ’ਚ ਕਿਹਾ ਸੀ ਕਿ ਉਹ ਸ਼ਰਾਬ ’ਤੇ ਗਾਣੇ ਬਣਾਉਣਾ ਬੰਦ ਕਰਨ ਦੇਣਗੇ ਜੇਕਰ ਸਰਕਰ ਇਸ ’ਤੇ ਦੇਸ਼ ਪੱਧਰੀ ਪਾਬੰਦੀ ਲਗਾ ਦੇਵੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ।
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।