KBC ''ਚ ਜਾਣ ਤੇ ਅਮਿਤਾਭ ਦੇ ਪੈਰੀਂ ਹੱਥ ਲਾਉਣ ''ਤੇ ਦਿਲਜੀਤ ਦੁਸਾਂਝ ਦਾ ਪਹਿਲਾ ਬਿਆਨ
Friday, Oct 31, 2025 - 11:40 AM (IST)
 
            
            ਮੁੰਬਈ : 'ਕੌਣ ਬਣੇਗਾ ਕਰੋੜਪਤੀ' (KBC) ਸ਼ੋਅ ਵਿੱਚ ਸ਼ਾਮਲ ਹੋਣ ਅਤੇ ਮੇਜ਼ਬਾਨ ਅਮਿਤਾਭ ਬੱਚਨ ਦੇ ਪੈਰੀਂ ਹੱਥ ਲਾਉਣ ਨੂੰ ਲੈ ਕੇ ਹੋਏ ਵਿਵਾਦ ਤੋਂ ਬਾਅਦ, ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੁਸਾਂਝ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ। ਦੱਸ ਦਈਏ ਕਿ ਇਸ ਮਾਮਲੇ ਨੂੰ ਲੈ ਕੇ ਅੱਤਵਾਦੀ ਪੰਨੂ ਦੇ ਵੱਲੋਂ ਦਲਜੀਤ ਦੁਸਾਂਝ ਨੂੰ ਧਮਕੀ ਦਿੱਤੀ ਗਈ ਸੀ। ਪੰਨੂ ਨੇ ਕਿਹਾ ਕਿ ਦਿਲਜੀਤ ਨੇ ਅਮਿਤਾਭ ਬੱਚਨ ਦੇ ਪੈਰੀਂ ਹੱਥ ਲਗਾ ਕੇ 1984 ਦੇ ਸਿੱਖ ਕਤਲੇਆਮ ਦੇ ਪੀੜਤਾਂ ਦਾ ਅਪਮਾਨ ਕੀਤਾ ਹੈ।
ਇਹ ਵੀ ਪੜ੍ਹੋ: ਪੰਜਾਬ ਦੀ 'ਐਸ਼ਵਰਿਆ ਰਾਏ' ਨੇ ਘਟਾਇਆ 17 ਕਿਲੋ ਭਾਰ, ਜਾਣੋ ਕਿਵੇਂ ਕੀਤਾ ਸ਼ਾਨਦਾਰ ਬਾਡੀ ਟ੍ਰਾਂਸਫਾਰਮੇਸ਼ਨ

ਇਸੇ ਨੂੰ ਲੈ ਕੇ ਹੁਣ ਦਲਜੀਤ ਦੁਸਾਂਝ ਨੇ ਇਕ ਪੋਸਟ ਪਾਈ ਹੈ। ਉਨ੍ਹਾਂ ਕਿਹਾ ਕਿ ਉਹ ਕੇਬੀਸੀ ਦੇ ਵਿੱਚ ਆਪਣੇ ਕਿਸੇ ਗਾਣੇ ਦੀ ਪ੍ਰਮੋਸ਼ਨ ਲਈ ਜਾਂ ਕਿਸੇ ਫਿਲਮ ਦੀ ਪ੍ਰਮੋਸ਼ਨ ਲਈ ਨਹੀਂ ਗਏ ਸਨ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਉਹ ਪੰਜਾਬ ਲਈ ਗਏ ਸਨ ਅਤੇ ਖਾਸ ਕਰਕੇ ਪੰਜਾਬ ਦੇ ਹੜ੍ਹਾਂ ਦੀ ਗੱਲ ਨੈਸ਼ਨਲ ਪੱਧਰ 'ਤੇ ਰੱਖਣ ਲਈ ਕੇਬੀਸੀ ਵਿੱਚ ਸ਼ਾਮਲ ਹੋਏ ਸਨ।
ਇਹ ਵੀ ਪੜ੍ਹੋ: ਅਮਿਤਾਭ ਬੱਚਨ ਦੇ ਪੈਰੀਂ ਹੱਥ ਲਾਉਣ ਤੋਂ ਭੜਕਿਆ ਖਾਲਿਸ* ਤਾਨੀ ਪੰਨੂ ! ਦਿਲਜੀਤ ਦੋਸਾਂਝ ਨੂੰ ਦੇ'ਤੀ ਧਮਕੀ
ਵਿਵਾਦ ਦਾ ਕਾਰਨ ਅਤੇ ਧਮਕੀ
ਕੇਬੀਸੀ ਦਾ ਪ੍ਰੋਮੋ ਰਿਲੀਜ਼ ਹੋਣ ਤੋਂ ਬਾਅਦ ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਦਲਜੀਤ ਦੁਸਾਂਝ ਨੂੰ ਅਮਿਤਾਭ ਬੱਚਨ ਦੇ ਪੈਰੀਂ ਹੱਥ ਲਾਉਂਦੇ ਹੋਏ ਦੇਖਿਆ ਗਿਆ। ਦੱਸ ਦੇਈਏ ਕਿ ਅਮਿਤਾਭ ਬੱਚਨ 'ਤੇ ਇਲਜ਼ਾਮ ਲੱਗਦੇ ਰਹੇ ਹਨ ਕਿ ਉਨ੍ਹਾਂ ਨੇ 1984 ਦੇ ਦੰਗਿਆਂ ਦੌਰਾਨ ਭੜਕਾਊ ਬਿਆਨਬਾਜ਼ੀ ਕੀਤੀ ਸੀ, ਜਿਸ ਕਾਰਨ ਸਿੱਖਾਂ ਵਿੱਚ ਹਮੇਸ਼ਾ ਤੋਂ ਗੁੱਸਾ ਰਹਿੰਦਾ ਹੈ। ਇਸੇ ਨੂੰ ਲੈ ਕੇ ਅੱਤਵਾਦੀ ਪੰਨੂ ਦੇ ਵੱਲੋਂ ਦਲਜੀਤ ਦੁਸਾਂਝ ਨੂੰ ਧਮਕੀ ਦਿੱਤੀ ਗਈ ਸੀ।
ਇਹ ਵੀ ਪੜ੍ਹੋ: 56 ਸਾਲ ਦੀ ਉਮਰ 'ਚ ਮਾਂ ਬਣੀ ਪੰਜਾਬੀ ਗਾਇਕਾ ਨਸੀਬੋ ਲਾਲ !
ਪੰਜਾਬ ਪ੍ਰਤੀ ਦਿਲਜੀਤ ਦੀ ਵੱਡੀ ਜ਼ਿੰਮੇਵਾਰੀ
ਦਿਲਜੀਤ ਦੁਸਾਂਝ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਉਹ ਪੰਜਾਬ ਨੂੰ ਹੜ੍ਹਾਂ ਦੀ ਇਸ ਮਾਰ ਵਿੱਚੋਂ ਕੱਢਣ ਲਈ ਜੋ ਕੁਝ ਵੀ ਕਰਨਾ ਪਿਆ, ਉਹ ਆਪਣੇ ਪੱਧਰ 'ਤੇ ਜ਼ਰੂਰ ਕਰਨਗੇ। ਉਨ੍ਹਾਂ ਕਿਹਾ ਕਿ ਉਹ ਪੰਜਾਬ ਦੀ ਗੱਲ ਨੈਸ਼ਨਲ ਲੈਵਲ ਤੱਕ ਲੈ ਕੇ ਜਾਣਗੇ। ਪ੍ਰੋਮੋ ਵਿਚ ਦੇਖਿਆ ਜਾ ਸਕਦਾ ਹੈ ਕਿ ਕੇਬੀਸੀ ਵਿੱਚ ਐਂਟਰੀ ਲੈਂਦੇ ਸਮੇਂ ਦਿਲਜੀਤ ਗਾਣਾ ਗਾਉਂਦੇ ਹਨ, ਜਿਸ ਵਿੱਚ ਉਹ ਕਹਿੰਦੇ ਹਨ "ਮੈਂ ਹੂੰ ਪੰਜਾਬ"। ਇਸ ਮੌਕੇ ਅਮਿਤਾਭ ਬੱਚਨ ਵੱਲੋਂ 'ਪੰਜਾਬ ਦੇ ਪੁੱਤਰ' ਦਾ ਸਵਾਗਤ ਕੀਤਾ ਜਾਂਦਾ ਹੈ।
• ਵੱਡਾ ਐਲਾਨ: ਦੱਸ ਦਈਏ ਕਿ ਇਸ ਸ਼ੋਅ ਵਿੱਚ ਦਿਲਜੀਤ ਦੁਸਾਂਝ ਵੱਲੋਂ ਜਿੰਨੀ ਵੀ ਰਕਮ ਜਿੱਤੀ ਗਈ ਹੈ, ਉਹ ਪੰਜਾਬ ਦੇ ਹੜ੍ਹਾਂ ਲਈ ਡੋਨੇਟ ਕੀਤੀ ਗਈ ਹੈ।
• ਸਮਾਜ ਸੇਵਾ: ਇਸ ਤੋਂ ਪਹਿਲਾਂ, ਦਿਲਜੀਤ ਦੁਸਾਂਝ ਨੇ ਪੰਜਾਬ ਦੇ 10 ਪਿੰਡਾਂ ਨੂੰ ਗੋਦ ਲਿਆ ਸੀ ਅਤੇ ਵੱਡੀ ਜ਼ਿੰਮੇਵਾਰੀ ਲਈ ਸੀ।
ਇਹ ਐਪੀਸੋਡ (ਐਪੀਸੋਡ 31) ਕਿਤੇ ਨਾ ਕਿਤੇ ਪੂਰੀ ਤਰ੍ਹਾਂ ਪੰਜਾਬ ਦੇ ਹੜ੍ਹਾਂ ਨੂੰ ਡੈਡੀਕੇਟਡ ਐਪੀਸੋਡ ਹੈ। ਇਸ ਵਿੱਚ ਪੰਜਾਬ ਦੇ ਲੋਕ ਵੀ ਨਜ਼ਰ ਆਉਣਗੇ, ਜੋ ਸਵਾਲ-ਜਵਾਬ ਕਰਨਗੇ ਅਤੇ ਆਪਣਾ ਦੁੱਖ ਵੀ ਬਿਆਨ ਕਰਨਗੇ।
ਇਹ ਵੀ ਪੜ੍ਹੋ: ਇਕ ਫੋਨ ਕਾਲ ਨੇ ਪਲਟ'ਤੀ 29 ਸਾਲਾ ਮੁੰਡੇ ਦੀ ਕਿਸਮਤ, ਪਲਾਂ 'ਚ ਬਣ ਗਿਆ 'ਅਰਬਪਤੀ'
ਆਸਟ੍ਰੇਲੀਆ ਟੂਰ 'ਤੇ ਵੀ ਵਿਵਾਦ
ਦਿਲਜੀਤ ਦੁਸਾਂਝ ਇਸ ਸਮੇਂ ਆਸਟ੍ਰੇਲੀਆ ਦੇ ਵਿੱਚ ਆਪਣਾ ਟੂਰ ਕਰ ਰਹੇ ਹਨ, ਜਿੱਥੇ 1 ਨਵੰਬਰ ਨੂੰ ਉਨ੍ਹਾਂ ਦਾ ਸ਼ੋਅ ਵੀ ਹੈ। ਇਸ ਟੂਰ ਨੂੰ ਲੈ ਕੇ ਵੀ ਵਿਵਾਦ ਖੜ੍ਹਾ ਹੋ ਚੁੱਕਾ ਹੈ। ਇੱਕ ਪਿਛਲੇ ਸ਼ੋਅ ਦੌਰਾਨ, ਕਈ ਲੋਕਾਂ ਨੂੰ ਕਿਰਪਾਨ ਧਾਰਨ ਕਰਨ ਕਰਕੇ ਐਂਟਰੀ ਨਹੀਂ ਦਿੱਤੀ ਗਈ ਸੀ, ਅਤੇ ਇਹ ਵਿਵਾਦ ਵੀ ਲਗਾਤਾਰ ਚੱਲ ਰਿਹਾ ਹੈ। ਦਿਲਜੀਤ ਦੁਸਾਂਝ ਭਾਵੇਂ ਲਗਾਤਾਰ ਵਿਵਾਦਾਂ ਵਿੱਚ ਘਿਰੇ ਹੋਏ ਹਨ, ਪਰ ਉਹ ਆਪਣੀ ਗੱਲ ਖੁੱਲ੍ਹ ਕੇ ਰੱਖਦੇ ਨਜ਼ਰ ਆ ਰਹੇ ਹਨ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            