ਦਿਲਜੀਤ ਦੀ ਮੈਨੇਜਰ ਸੋਨਾਲੀ ਨੇ 7 ਹਜ਼ਾਰ ਤੋਂ ਕੰਮ ਕੀਤਾ ਸੀ ਸ਼ੁਰੂ, ਪੜ੍ਹੋ ਜ਼ਿੰਦਗੀ ਦੇ ਦਿਲਚਸਪ ਕਿੱਸੇ

Friday, Jan 03, 2025 - 06:02 PM (IST)

ਦਿਲਜੀਤ ਦੀ ਮੈਨੇਜਰ ਸੋਨਾਲੀ ਨੇ 7 ਹਜ਼ਾਰ ਤੋਂ ਕੰਮ ਕੀਤਾ ਸੀ ਸ਼ੁਰੂ, ਪੜ੍ਹੋ ਜ਼ਿੰਦਗੀ ਦੇ ਦਿਲਚਸਪ ਕਿੱਸੇ

ਐਂਟਰਟੇਨਮੈਂਟ ਡੈਸਕ-ਪਾਲੀਵੁੱਡ ਗਾਇਕ ਦਿਲਜੀਤ ਦੋਸਾਂਝ ਅੱਜ ਕਿਸੇ ਪਛਾਣ ਦੇ ਮੋਹਤਾਜ਼ ਨਹੀਂ ਹਨ। ਉਹ ਦਰਸ਼ਕਾਂ ਲਈ ਨਿੱਤ ਨਵੇਂ ਗੀਤ ਲੈ ਕੇ ਆਉਂਦੇ ਹਨ। ਗਾਇਕ ਲਈ ਸਾਲ 2024 ਕਾਫੀ ਸ਼ਾਨਦਾਰ ਰਿਹਾ। ਦਿਲਜੀਤ ਨੇ ਸਾਲ ਦੀ ਸ਼ੁਰੂਆਤ ਵਿੱਚ 'ਚਮਕੀਲਾ' ਫਿਲਮ ਦਰਸ਼ਕਾਂ ਦੀ ਝੋਲੀ ਪਾਈ, ਜਿਸ ਨੇ ਕਾਫੀ ਪ੍ਰਸਿੱਧੀ ਹਾਸਲ ਕੀਤੀ। ਦਿਲਜੀਤ ਨੇ ਫਿਲਮ ਤੋਂ ਬਾਅਦ ਆਪਣੇ ਦਿਲ-ਲੂਮੀਨਾਟੀ ਟੂਰ ਨਾਲ ਪੂਰੀ ਦੁਨੀਆ ਵਿੱਚ ਕੰਸਰਟ ਕੀਤੇ ਜਿਸ ਵਿੱਚ ਇੰਡੀਆ ਟੂਰ ਵੀ ਸ਼ਾਮਲ ਸੀ। ਇਸ ਦੌਰਾਨ ਉਨ੍ਹਾਂ ਨੇ ਪੂਰੀ ਇੰਡੀਆ ਵਿੱਚ ਧੂਮ ਮਚਾ ਦਿੱਤੀ। ਦਿਲਜੀਤ ਦੋਸਾਂਝ ਦੇ ਨਾਲ ਇੱਕ ਹੋਰ ਨਾਂ ਉਨ੍ਹਾਂ ਦੀ ਮੈਨੇਜਰ ਸੋਨਾਲੀ ਸਿੰਘ ਦਾ ਆਉਂਦਾ ਹੈ, ਜੋ ਕਾਫੀ ਚਰਚਾ 'ਚ ਰਹਿੰਦਾ ਹੈ।

ਇਹ ਵੀ ਪੜ੍ਹੋ- ਵਿਰਾਟ ਜਾਂ ਅਨੁਸ਼ਕਾ... ਕਿਸ ਵਰਗਾ ਦਿਖਦਾ ਹੈ ਅਕਾਏ? 
ਫੋਰਟਿਸ ਹਸਪਤਾਲ ਤੋਂ ਕੀਤੀ ਸੋਨਾਲੀ ਨੇ ਕਰੀਅਰ ਦੀ ਸ਼ੁਰੂਆਤ
ਦੱਸਣਯੋਗ ਹੈ ਕਿ ਦਿਲਜੀਤ ਦੋਸਾਂਝ ਦੀ ਮੈਨੇਜਰ ਸੋਨਾਲੀ ਸਿੰਘ ਦੀ ਜ਼ਿੰਦਗੀ 'ਤੇ ਝਾਤ ਪਾਈ ਜਾਵੇ ਤਾਂ  ਉਨ੍ਹਾਂ ਨੇ 2008 ਵਿੱਚ 7,000 ਰੁਪਏ ਦੀ ਤਨਖਾਹ ਨਾਲ ਫੋਰਟਿਸ ਹਸਪਤਾਲ, ਦਿੱਲੀ ਵਿੱਚ ਇਨ-ਹਾਊਸ ਮਾਰਕੀਟਿੰਗ ਮੈਨੇਜਰ ਦੀ ਨੌਕਰੀ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਨੇ ਦਿਨ-ਰਾਤ ਮਿਹਨਤ ਕਰਕੇ ਇਹ ਮੁਕਾਮ ਹਾਸਿਲ ਕੀਤਾ ਅਤੇ ਟੋਰਾਂਟੋ 2024 ਦੇ ਮੈਨੇਜਰ ਦਾ ਐਵਾਰਡ ਪ੍ਰਾਪਤ ਕੀਤਾ।

ਇਹ ਵੀ ਪੜ੍ਹੋ- ਆਲੀਆ-ਦੀਪਿਕਾ ਨਹੀਂ ਸਗੋਂ ਰਣਵੀਰ ਸਿੰਘ ਨੇ ਇਸ ਅਦਾਕਾਰਾ ਨੂੰ ਕੀਤੀ 23 ਵਾਰ KISS
13 ਸਾਲਾਂ ਤੋਂ ਕਰ ਰਹੀ ਹੈ ਦਿਲਜੀਤ ਨਾਲ ਕੰਮ
ਜੇਕਰ ਅਸੀਂ 2008 ਤੋਂ 2024 ਤੱਕ ਦੇ ਸਫਰ ਦੀ ਗੱਲ ਕਰੀਏ ਤਾਂ ਸੋਨਾਲੀ ਦਾ ਲਗਭਗ 16 ਸਾਲ ਦਾ ਕਰੀਅਰ ਸੀ ਜਿਸ ਵਿੱਚ ਉਨ੍ਹਾਂ ਨੇ ਕਈ ਮਨੋਰੰਜਨ ਉਦਯੋਗਾਂ ਵਿੱਚ ਕੰਮ ਕੀਤਾ, ਜਿਸ ਵਿੱਚੋਂ ਉਨ੍ਹਾਂ ਨੇ ਟੀ-ਸੀਰੀਜ਼ ਨਾਮ ਦੀ ਇੱਕ ਮਸ਼ਹੂਰ ਕੰਪਨੀ ਵਿੱਚ ਕੰਮ ਕੀਤਾ ਅਤੇ ਆਪਣੀ ਮਿਹਨਤ ਅਤੇ ਲਗਨ ਨਾਲ ਅਜਿਹੇ ਇੱਕ ਸਮਾਂ ਆਇਆ ਕਿ ਉਹ 13 ਸਾਲਾਂ ਤੋਂ ਦਿਲਜੀਤ ਦੋਸਾਂਝ ਦੇ ਨਾਲ ਮੈਨੇਜਰ ਵਜੋਂ ਕੰਮ ਕਰ ਰਹੀ ਹੈ।

ਇਹ ਵੀ ਪੜ੍ਹੋ- 10 ਸਾਲ ਰਿਲੇਸ਼ਨਸ਼ਿਪ 'ਚ ਰਹਿਣ ਦੇ ਬਾਵਜੂਦ ਵੀ ਕੁਆਰੀ ਹੈ ਇਹ 53 ਸਾਲਾਂ ਮਸ਼ਹੂਰ ਅਦਾਕਾਰਾ
ਮਿਹਨਤ ਅਤੇ ਲਗਨ ਨਾਲ ਕੀਤਾ ਸਭ ਹਾਸਲ
ਜਦੋਂ ਦਿਲਜੀਤ ਆਪਣੇ ਕੰਸਰਟ ਵਿੱਚ ਗੱਲ ਕਰਦੇ ਹਨ ਕਿ ਉਹ 22 ਸਾਲਾਂ ਤੋਂ ਗਾਉਂਦੇ ਆ ਰਹੇ ਹਨ, ਉਦੋਂ ਹੀ ਉਨ੍ਹਾਂ ਨੂੰ ਇਹ ਮੁਕਾਮ ਹਾਸਲ ਹੋਇਆ ਸੀ, ਜੇਕਰ ਦੇਖੀਏ ਤਾਂ ਉਨ੍ਹਾਂ ਦੀ ਟੀਮ ਨੂੰ ਵੀ ਕਈ ਸਾਲਾਂ ਤੱਕ ਸੰਘਰਸ਼ ਕਰਨਾ ਪਿਆ। ਸੋਨਾਲੀ ਨੇ ਕਿਹਾ ਕਿ ਹਰ ਰੋਜ਼ ਸਾਨੂੰ ਕੁਝ ਨਵਾਂ ਸਿੱਖਣ ਨੂੰ ਮਿਲਦਾ ਹੈ। ਹਰ ਰੋਜ਼ ਪ੍ਰਮਾਤਮਾ ਦਾ ਧੰਨਵਾਦ ਕਰਦੀ ਹਾਂ ਕਿ ਉਸਦੀ ਸਫਲਤਾ ਦੇ ਪਿੱਛੇ ਦਿਲਜੀਤ ਦੀ ਮਿਹਨਤ ਅਤੇ ਲਗਨ ਹੈ। ਜਦੋਂ ਅਸੀਂ ਕੰਮ ਕਰਦੇ ਹਾਂ, ਅਸੀਂ ਕਦੇ ਨਹੀਂ ਸੋਚਦੇ ਕਿ ਇਹ ਸੰਭਵ ਨਹੀਂ ਹੋਵੇਗਾ। ਅਸੀਂ ਸਖ਼ਤ ਮਿਹਨਤ ਕਰਦੇ ਹਾਂ ਅਤੇ ਕੁਝ ਵੱਡਾ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਅੱਜ ਸਾਨੂੰ ਜੋ ਨਾਮ ਮਾਨਤਾ ਮਿਲੀ ਹੈ ਉਹ ਮਿਹਨਤ ਅਤੇ ਲਗਨ ਸਦਕਾ ਹੈ।

ਇਹ ਵੀ ਪੜ੍ਹੋ- Tv ਦੇਖਦੇ ਅਚਾਨਕ ਗਾਇਬ ਹੋ ਗਈ ਸੀ ਪਤਨੀ, ਜਦੋਂ ਮਿਲੀ ਤਾਂ ਦੇਖ ਉੱਡੇ ਹੋਸ਼

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Aarti dhillon

Content Editor

Related News