ਦਿਲਜੀਤ ਦੀ ''ਪੰਜਾਬ 95'' ਲਈ ਅਮਰੀਕਾ ਨੇ ਕਰ ਦਿੱਤਾ ਵੱਡਾ ਕੰਮ, ਹਰ ਪਾਸੇ ਛਿੜੀ ਚਰਚਾ

Thursday, Jan 30, 2025 - 04:40 PM (IST)

ਦਿਲਜੀਤ ਦੀ ''ਪੰਜਾਬ 95'' ਲਈ ਅਮਰੀਕਾ ਨੇ ਕਰ ਦਿੱਤਾ ਵੱਡਾ ਕੰਮ, ਹਰ ਪਾਸੇ ਛਿੜੀ ਚਰਚਾ

ਐਂਟਰਟੇਨਮੈਂਟ ਡੈਸਕ : ਜਸਵੰਤ ਸਿੰਘ ਖਾਲੜਾ 'ਤੇ ਬਣੀ ਫ਼ਿਲਮ 'ਪੰਜਾਬ 95' ਰਿਲੀਜ਼ ਨਹੀਂ ਹੋ ਸਕੀ ਪਰ ਅਮਰੀਕਾ 'ਚ ਉਨ੍ਹਾਂ ਨੂੰ ਵੱਡਾ ਸਨਮਾਣ ਮਿਲਿਆ ਹੈ। ਕੈਲੀਫੋਰਨੀਆ ਦੇ ਫਰਿਜ਼ਨੋ 'ਚ ਇੱਕ ਨਵੇਂ ਬਣੇ ਸਰਕਾਰੀ ਐਲੀਮੈਂਟਰੀ ਸਕੂਲ ਦਾ ਨਾਂ ਜਸਵੰਤ ਸਿੰਘ ਖਾਲੜਾ ਦੇ ਨਾਂ 'ਤੇ ਰੱਖਿਆ ਜਾ ਰਿਹਾ ਹੈ। ਇਹ ਫੈਸਲਾ ਮੰਗਲਵਾਰ ਦੇਰ ਰਾਤ ਫਰਿਜ਼ਨੋ ਦੇ ਸੈਂਟਰਲ ਯੂਨੀਫਾਈਡ ਸਕੂਲ ਡਿਸਟ੍ਰਿਕਟ (CUCD) ਦੀ ਇੱਕ ਮੀਟਿੰਗ 'ਚ ਲਿਆ ਗਿਆ। ਇਹ ਅਮਰੀਕਾ ਦਾ ਪਹਿਲਾ ਸਕੂਲ ਹੋਵੇਗਾ, ਜੋ ਕਿਸੇ ਸਿੱਖ ਦੇ ਨਾਂ 'ਤੇ ਰੱਖਿਆ ਗਿਆ ਹੈ। ਭਾਰਤ 'ਚ ਜਸਵੰਤ ਸਿੰਘ ਖਾਲੜਾ ਦੇ ਜੀਵਨ 'ਤੇ ਆਧਾਰਿਤ ਬਾਇਓਪਿਕ 'ਪੰਜਾਬ 95' ਅਜੇ ਵੀ ਸਰਕਾਰੀ ਪ੍ਰਵਾਨਗੀ ਦੀ ਉਡੀਕ ਕਰ ਰਹੀ ਹੈ। ਇਹ ਫ਼ਿਲਮ ਇੱਕ ਸਾਲ ਤੋਂ ਵੱਧ ਸਮੇਂ ਤੋਂ ਰਿਲੀਜ਼ਿੰਗ ਦੀ ਉਡੀਕ ਕਰ ਰਹੀ ਹੈ। ਗਲੋਬਲ ਸਟਾਰ ਦਿਲਜੀਤ ਦੋਸਾਂਝ ਨੇ ਫ਼ਿਲਮ 'ਚ ਖਾਲੜਾ ਦੀ ਭੂਮਿਕਾ ਨਿਭਾਈ ਹੈ। ਪਰਿਵਾਰ ਇਹ ਵੀ ਚਾਹੁੰਦਾ ਹੈ ਕਿ ਖਾਲੜਾ ਦੇ ਜੀਵਨ 'ਤੇ ਬਣੀ ਫ਼ਿਲਮ ਨੂੰ ਬਿਨਾਂ ਕਿਸੇ ਕੱਟ ਦੇ ਰਿਲੀਜ਼ ਕੀਤੀ ਜਾਵੇ ਕਿਉਂਕਿ ਇਹ ਫ਼ਿਲਮ ਪੂਰੀ ਤਰ੍ਹਾਂ ਤੱਥਾਂ ਅਤੇ ਅਦਾਲਤੀ ਕਾਰਵਾਈ 'ਤੇ ਆਧਾਰਿਤ ਹੈ।

PunjabKesari

ਇਹ ਖ਼ਬਰ ਵੀ ਪੜ੍ਹੋ - ਮਸ਼ਹੂਰ Influencer ਨੇ ਨੀਰੂ ਬਾਜਵਾ ਨੂੰ ਕਿਹਾ- 'ਇਹ ਨੀ ਹੁੰਦੀ ਬੁੱਢੀ...'

CUCD ਮੈਂਬਰਾਂ ਦੀ ਹੋਈ ਮੀਟਿੰਗ 
ਬੀਤੀ ਸ਼ਾਮ ਸੀ. ਯੂ. ਸੀ. ਡੀ. ਮੈਂਬਰਾਂ ਦੀ ਇੱਕ ਮੀਟਿੰਗ ਹੋਈ, ਜਿਸ ਬੋਰਡ 'ਚ ਕੁੱਲ 7 ਮੈਂਬਰ ਹਨ, ਜਿਨ੍ਹਾਂ 'ਚੋਂ ਛੇ ਮੈਂਬਰਾਂ ਨੇ ਸਕੂਲ ਦਾ ਨਾਂ ਜਸਵੰਤ ਸਿੰਘ ਖਾਲੜਾ ਦੇ ਨਾਂ 'ਤੇ ਰੱਖਣ ਲਈ ਸਹਿਮਤੀ ਪ੍ਰਗਟਾਈ ਤੇ ਇਸ ਦੇ ਹੱਕ 'ਚ ਵੋਟ ਪਾਈ। ਜਦੋਂ ਕਿ ਇੱਕ ਮੈਂਬਰ ਵੋਟਿੰਗ ਤੋਂ ਦੂਰ ਰਿਹਾ। ਦੱਸਿਆ ਜਾ ਰਿਹਾ ਹੈ ਕਿ ਇਸ ਦਾ ਉਦਘਾਟਨ ਸਤੰਬਰ 2025 'ਚ ਕੀਤਾ ਜਾਵੇਗਾ। ਫਰਿਜ਼ਨੋ 'ਚ ਖਾਲੜਾ ਦੇ ਨਾਂ 'ਤੇ ਪਹਿਲਾਂ ਹੀ ਇੱਕ ਪਾਰਕ ਹੈ ਅਤੇ ਸਥਾਨਕ ਲੋਕ ਉਨ੍ਹਾਂ ਦੇ ਸੰਘਰਸ਼ ਤੇ ਮਨੁੱਖੀ ਅਧਿਕਾਰਾਂ ਲਈ ਕੀਤੇ ਯਤਨਾਂ ਤੋਂ ਚੰਗੀ ਤਰ੍ਹਾਂ ਜਾਣੂ ਹਨ। 

PunjabKesari

ਘਰਵਾਲਿਆਂ ਨੇ ਪ੍ਰਗਟਾਈ ਖੁਸ਼ੀ
ਅਮਰੀਕਾ 'ਚ ਨਾ ਸਿਰਫ਼ ਸਿੱਖ ਭਾਈਚਾਰਾ ਸਗੋਂ ਹੋਰ ਭਾਈਚਾਰਿਆਂ ਦੇ ਲੋਕ ਵੀ ਉਨ੍ਹਾਂ ਦਾ ਸਤਿਕਾਰ ਕਰਦੇ ਹਨ। ਖਾਲੜਾ ਦੀ ਪਤਨੀ ਪਰਮਜੀਤ ਕੌਰ ਖਾਲੜਾ ਨੇ ਕਿਹਾ ਕਿ ਇਹ ਉਨ੍ਹਾਂ ਲਈ ਮਾਣ ਤੇ ਖੁਸ਼ੀ ਦਾ ਪਲ ਹੈ। ਉਨ੍ਹਾਂ ਦੇ ਸਵਰਗਵਾਸੀ ਪਤੀ ਦੇ ਮਨੁੱਖੀ ਅਧਿਕਾਰਾਂ ਲਈ ਬਲੀਦਾਨ ਤੇ ਸੰਘਰਸ਼ ਨੂੰ ਸਨਮਾਨਿਤ ਕਰਦਿਆਂ ਅਮਰੀਕਾ 'ਚ ਇੱਕ ਸਰਕਾਰੀ ਸਕੂਲ ਦਾ ਨਾਂ ਉਨ੍ਹਾਂ ਦੇ ਨਾਂ 'ਤੇ ਰੱਖਿਆ ਜਾ ਰਿਹਾ ਹੈ। ਇਹ ਸੱਚਮੁੱਚ ਦਿਲ ਨੂੰ ਛੂਹ ਲੈਣ ਵਾਲੀ ਗੱਲ ਹੈ ਕਿ ਪੂਰੀ ਦੁਨੀਆ ਮਨੁੱਖੀ ਅਧਿਕਾਰਾਂ ਦੀ ਰੱਖਿਆ 'ਚ ਉਨ੍ਹਾਂ ਦੇ ਕੰਮ ਤੋਂ ਜਾਣੂ ਹੈ।

PunjabKesari

ਇਹ ਖ਼ਬਰ ਵੀ ਪੜ੍ਹੋ - ਕੈਂਸਰ ਨੇ ਹਿਨਾ ਖ਼ਾਨ ਦਾ ਕੀਤਾ ਅਜਿਹਾ ਹਾਲ, ਤਸਵੀਰਾਂ ਵੇਖ ਫੈਨਜ਼ ਵੀ ਹੋ ਗਏ ਪਰੇਸ਼ਾਨ

ਖਾਲੜਾ ਨੂੰ ਜਾਨ ਨਾਲ ਚੁਕਾਉਣੀ ਪਈ ਕੀਮਤ
ਖਾਲੜਾ ਨੂੰ ਆਪਣੀ ਜਾਨ ਕੁਰਬਾਨ ਕਰਕੇ ਸਿੱਖਾਂ ਦੇ ਹੱਕਾਂ ਲਈ ਲੜਨ ਦੀ ਕੀਮਤ ਚੁਕਾਉਣੀ ਪਈ। ਪਰਿਵਾਰ ਦਾ ਦੋਸ਼ ਹੈ ਕਿ 6 ਸਤੰਬਰ 1995 ਨੂੰ ਪੁਲਸ ਨੇ ਖਾਲੜਾ ਨੂੰ ਉਨ੍ਹਾਂ ਦੇ ਘਰੋਂ ਅਗਵਾ ਕਰ ਲਿਆ ਸੀ। ਫਿਰ ਉਨ੍ਹਾਂ ਨੂੰ ਪੁਲਸ ਹਿਰਾਸਤ 'ਚ ਤਸੀਹੇ ਦੇ ਕੇ ਮਾਰ ਦਿੱਤਾ ਗਿਆ। ਪੁਲਸ ਨੇ ਇਸ ਮਾਮਲੇ 'ਚ FIR ਵੀ ਦਰਜ ਨਹੀਂ ਕੀਤੀ। ਇਸ ਤੋਂ ਬਾਅਦ ਖਾਲੜਾ ਦੀ ਪਤਨੀ ਨੇ ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਤੇ ਅਦਾਲਤ ਨੇ CBI ਨੂੰ ਜਾਂਚ ਦੇ ਹੁਕਮ ਦਿੱਤੇ। ਇਸ ਤੋਂ ਬਾਅਦ ਉਨ੍ਹਾਂ ਦੇ ਕਤਲ ਦੇ ਦੋਸ਼ ਵਿੱਚ ਚਾਰ ਪੁਲਿਸ ਮੁਲਾਜ਼ਮਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

sunita

Content Editor

Related News