ਸੁਨੰਦਾ ਸ਼ਰਮਾ ਮਨਾ ਰਹੀ 33ਵਾਂ ਜਨਮਦਿਨ, ਇਸ ਗਾਇਕ ਕਰਕੇ ਬਣੀ ਸੀ ਰਾਤੋ ਰਾਤ ਸਟਾਰ

Thursday, Jan 30, 2025 - 04:50 PM (IST)

ਸੁਨੰਦਾ ਸ਼ਰਮਾ ਮਨਾ ਰਹੀ 33ਵਾਂ ਜਨਮਦਿਨ, ਇਸ ਗਾਇਕ ਕਰਕੇ ਬਣੀ ਸੀ ਰਾਤੋ ਰਾਤ ਸਟਾਰ

ਜਲੰਧਰ- ਪੰਜਾਬੀ ਗਇਕਾ ਸੁਨੰਦਾ ਸ਼ਰਮਾ ਉਹ ਨਾਮ ਹੈ, ਜੋ ਕਿਸੇ ਪਛਾਣ ਦਾ ਮੋਹਤਾਜ ਨਹੀਂ ਹੈ। ਉਸ ਨੇ ਆਪਣੇ 9 ਸਾਲ ਦੇ ਗਾਇਕੀ ਦੇ ਕਰੀਅਰ 'ਚ ਪੰਜਾਬੀ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਦਿੱਤੇ ਹਨ। ਸੁਨੰਦਾ ਸ਼ਰਮਾ ਅੱਜ ਯਾਨਿ 30 ਜਨਵਰੀ ਨੂੰ ਆਪਣਾ 33ਵਾਂ ਜਨਮਦਿਨ ਮਨਾ ਰਹੀ ਹੈ। ਇਸ ਮੌਕੇ ਗਾਇਕਾ ਨੂੰ ਉਸ ਦੇ ਪਰਿਵਾਰ ਤੇ ਦੋਸਤਾਂ ਵੱਲੋਂ ਖੂਬ ਪਿਆਰ ਤੇ ਵਧਾਈਆਂ ਮਿਲ ਰਹੀਆਂ ਹਨ।ਕੀ ਤੁਸੀਂ ਜਾਣਦੇ ਹੋ ਕਿ ਸੁਨੰਦਾ ਸ਼ਰਮਾ ਦੇ ਗਾਇਕ ਬਣਨ ਦੀ ਕਹਾਣੀ ਬੜੀ ਹੀ ਦਿਲਚਸਪ ਹੈ। ਸੁਨੰਦਾ ਸ਼ਰਮਾ ਅੱਜ ਜਿਸ ਮੁਕਾਮ 'ਤੇ ਹੈ। ਉਸ ਮੁਕਾਮ 'ਤੇ ਪਹੁੰਚਣ 'ਚ ਕਿਤੇ ਨਾ ਕਿਤੇ ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ਦਾ ਵੀ ਵੱਡਾ ਹੱਥ ਰਿਹਾ ਹੈ। ਜੀ ਹਾਂ, ਕੁਲਵਿੰਦਰ ਬਿੱਲਾ ਉਹ ਸ਼ਖਸ ਸੀ, ਜਿਸ ਦੀ ਵਜ੍ਹਾ ਕਰਕੇ ਸੁਨੰਦਾ ਰਾਤੋ ਰਾਤ ਸਟਾਰ ਬਣ ਗਈ ਸੀ। 

PunjabKesari

ਨਹੀਂ ਬਣਨਾ ਚਾਹੁੰਦੀ ਸੀ ਗਾਇਕਾ
ਸੁਨੰਦਾ ਸ਼ਰਮਾ ਨੂੰ ਬਚਪਨ ਤੋਂ ਹੀ ਉਸ ਦੀ ਆਵਾਜ਼ ਲਈ ਕਾਫੀ ਤਾਰੀਫਾਂ ਮਿਲਦੀਆਂ ਸੀ। ਸਭ ਲੋਕ ਉਸ ਦੀ ਸੁਰੀਲੀ ਆਵਾਜ਼ ਨੂੰ ਪਸੰਦ ਕਰਦੇ ਸੀ। ਸੁਨੰਦਾ ਸ਼ੁਰੂ ਤੋਂ ਘਰ 'ਚ ਹੀ ਥੋੜ੍ਹਾ ਬਹੁਤ ਗਾਉਂਦੀ ਰਹਿੰਦੀ ਸੀ। ਇੱਕ ਦਿਨ ਸੁਨੰਦਾ ਆਪਣੇ ਪਰਿਵਾਰ ਨਾਲ ਬੈਠੀ ਟੀ.ਵੀ. ਦੇਖ ਰਹੀ ਸੀ। ਟੀ.ਵੀ. 'ਤੇ ਕੁਲਵਿੰਦਰ ਬਿੱਲਾ ਦਾ ਗੀਤ 'ਸੁੱਚਾ ਸੂਰਮਾ' ਚੱਲ ਰਿਹਾ ਸੀ। ਸੁਨੰਦਾ ਦੀ ਭਰਜਾਈ ਨੇ ਕਿਹਾ ਕਿ ਉਹ ਇਸ ਗੀਤ ਨੂੰ ਆਪਣੀ ਅਵਾਜ਼ 'ਚ ਗਾਵੇ। ਸੁਨੰਦਾ ਸ਼ਰਮਾ ਨੇ ਇਹ ਗੀਤ ਗਾਉਂਦਿਆਂ ਦੀ ਵੀਡੀਓ ਬਣਾਈ ਅਤੇ ਇਸ ਨੂੰ ਕੁਲਵਿੰਦਰ ਬਿੱਲਾ ਨੂੰ ਭੇਜ ਦਿੱਤਾ।

PunjabKesari

ਕੁਲਵਿੰਦਰ ਬਿੱਲਾ ਨੂੰ ਸੁਨੰਦਾ ਦੀ ਆਵਾਜ਼ ਇੰਨੀਂ ਜ਼ਿਆਦਾ ਪਸੰਦ ਆਈ ਕਿ ਉਸ ਨੇ ਸੁਨੰਦਾ ਦੀ ਵੀਡੀਓ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤਾ। ਇਹ ਵੀਡੀਓ ਖੂਬ ਵਾਇਰਲ ਹੋਈ। ਪੰਜਾਬੀਆਂ ਨੇ ਸੁਨੰਦਾ ਸ਼ਰਮਾ ਦੀ ਰੱਜ ਕੇ ਵਾਹ ਵਾਹੀ ਕੀਤੀ। ਇਸ ਤਰ੍ਹਾਂ ਸੁਨੰਦਾ ਸ਼ਰਮਾ ਦੇ ਅੰਦਰ ਗਾਉਣ ਲਈ ਆਤਮ ਵਿਸ਼ਵਾਸ ਪੈਦਾ ਹੋਇਆ ਅਤੇ 2015 'ਚ ਉਸ ਦਾ ਪਹਿਲਾ ਗਾਣਾ 'ਬਿੱਲੀ ਅੱਖ' ਰਿਕਾਰਡ ਹੋਇਆ ਤੇ ਪਹਿਲੇ ਗਾਣੇ ਨਾਲ ਸੁਨੰਦਾ ਇੰਡਸਟਰੀ 'ਚ ਸਥਾਪਤ ਹੋ ਗਈ। ਇਸ ਤੋਂ ਬਾਅਦ ਉਸ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ।

PunjabKesari

ਪਰਿਵਾਰ 'ਚ ਸਭ ਤੋਂ ਛੋਟੀ ਹੈ ਸੁਨੰਦਾ
ਦੱਸ ਦਈਏ ਕਿ ਸੁਨੰਦਾ ਸ਼ਰਮਾ ਆਪਣੇ ਮਾਪਿਆਂ ਦੀ ਸਭ ਤੋਂ ਛੋਟੀ ਧੀ ਹੈ। ਇਸ ਲਈ ਹੀ ਉਹ ਸਭ ਦੀ ਲਾਡਲੀ ਵੀ ਰਹੀ ਹੈ। ਸੁਨੰਦਾ ਨੇ ਆਪਣੇ ਇੱਕ ਇੰਟਰਵਿਊ 'ਚ ਦੱਸਿਆ ਸੀ ਕਿ ਗਾਇਕੀ ਉਸ ਦਾ ਪਹਿਲਾ ਪਿਆਰ ਹੈ। ਗਾਇਕੀ ਤੋਂ ਇਲਾਵਾ ਉਸ ਨੂੰ ਖਾਣਾ ਬਣਾਉਣ ਦਾ ਵੀ ਕਾਫੀ ਸ਼ੌਕ ਹੈ। ਇਸ ਦਾ ਪਤਾ ਸੁਨੰਦਾ ਦੀਆਂ ਸੋਸ਼ਲ ਮੀਡੀਆ ਪੋਸਟਾਂ ਨੂੰ ਦੇਖ ਕੇ ਲੱਗਦਾ ਹੈ। ਉਹ ਅਕਸਰ ਸੋਸ਼ਲ ਮੀਡੀਆ 'ਤੇ ਆਪਣੇ ਕੁਕਿੰਗ ਵੀਡੀਓ ਸ਼ੇਅਰ ਕਰਦੀ ਰਹਿੰਦੀ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

Priyanka

Content Editor

Related News