ਅੱਜ ਵੀ ਟਿੱਬਿਆਂ ਦੇ ਪੁੱਤ ਦਾ ਉਹੀ ਰੁਤਬਾ, ਰਿਲੀਜ਼ ਹੁੰਦੇ ਹੀ 'LOCK' ਨੇ ਬਣਾ 'ਤਾ ਵੱਡਾ ਰਿਕਾਰਡ
Thursday, Jan 23, 2025 - 11:35 AM (IST)

ਐਂਟਰਟੇਨਮੈਂਟ ਡੈਸਕ : ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ 'ਲਾਕ' ਰਿਲੀਜ਼ ਹੋ ਗਿਆ ਹੈ। ਸਿੱਧੂ ਮੂਸੇਵਾਲਾ ਦਾ ਇਹ ਗੀਤ ਸਾਲ 2025 ਦਾ ਪਹਿਲਾ ਗੀਤ ਹੈ ਅਤੇ ਮੂਸੇਵਾਲਾ ਦੀ ਮੌਤ ਤੋਂ ਬਾਅਦ 8 ਗਾਣੇ ਰਿਲੀਜ਼ ਹੋ ਚੁੱਕੇ ਹਨ ਤੇ 'ਲਾਕ' ਉਨ੍ਹਾਂ ਦਾ 9ਵਾਂ ਗਾਣਾ ਹੈ। ਇਹ ਗਾਣਾ ਦਿ ਕਿਡ ਕੰਪਨੀ ਦੁਆਰਾ ਤਿਆਰ ਕੀਤਾ ਗਿਆ ਹੈ, ਜੋ ਪਹਿਲਾਂ ਹੀ ਸਿੱਧੂ ਮੂਸੇਵਾਲਾ ਦੇ ਕਈ ਗੀਤ ਤਿਆਰ ਕਰ ਚੁੱਕਾ ਹੈ, ਜਦੋਂ ਕਿ ਵੀਡੀਓ ਨਵਕਰਨ ਬਰਾੜ ਨੇ ਬਣਾਈ ਹੈ। ਦੋਵਾਂ ਦੇ ਪੇਜਾਂ 'ਤੇ ਗਾਣੇ ਦਾ ਪੋਸਟਰ ਵੀ ਜਾਰੀ ਕੀਤਾ ਗਿਆ ਸੀ।
ਇਹ ਖ਼ਬਰ ਵੀ ਪੜ੍ਹੋ - ਕਪਿਲ ਸ਼ਰਮਾ ਨੂੰ ਧਮਕੀ, ਕਿਹਾ- ਪੂਰੇ ਪਰਿਵਾਰ ਨੂੰ ਦਿਆਂਗਾ ਦਰਦਨਾਕ ਮੌਤ, ਪੁਲਸ ਚੌਕਸ
ਦੱਸ ਦਈਏ ਕਿ ਸਿੱਧੂ ਦਾ ਇਹ ਗੀਤ ਰਿਲੀਜ਼ ਹੁੰਦੇ ਸੋਸ਼ਲ ਮੀਡੀਆ 'ਤੇ ਅੱਗ ਵਾਂਗ ਫੈਲ ਗਿਆ। ਗੀਤ ਦੀ ਰਿਲੀਜ਼ਿੰਗ ਦੇ 1 ਘੰਟੇ 'ਚ ਹੀ ਗੀਤ ਨੇ 2 ਮਿਲੀਅਨ ਤੱਕ ਦੇ ਵਿਊਜ਼ ਹਾਸਲ ਕਰ ਲਏ ਹਨ। ਲਗਾਤਾਰ ਗੀਤ ਦੇ ਵਿਊਜ਼ ਵਧਦੇ ਹੀ ਜਾ ਰਹੇ ਹਨ। ਸਿੱਧੂ ਮੂਸੇਵਾਲਾ ਦੇ ਨਵੇਂ ਗੀਤ 'ਚ ਉਨ੍ਹਾਂ ਦੇ ਪਿਤਾ ਬਲਕੌਰ ਸਿੰਘ ਵੀ ਹਨ।
ਦੱਸਣਯੋਗ ਹੈ ਕਿ 29 ਮਈ 2022 ਨੂੰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਕਰ ਦਿੱਤਾ ਗਿਆ ਸੀ। ਅਗਲੇ ਹੀ ਮਹੀਨੇ, 23 ਜੂਨ, 2022 ਨੂੰ, ਉਸ ਦਾ ਪਹਿਲਾ ਸਿੰਗਲ 'SYL' ਰਿਲੀਜ਼ ਹੋਇਆ। ਉਸ ਦਾ ਦੂਜਾ ਗੀਤ 'ਵਾਰ' 8 ਨਵੰਬਰ 2022 ਨੂੰ ਰਿਲੀਜ਼ ਹੋਇਆ ਸੀ। ਤੀਜਾ ਗੀਤ 'ਮੇਰਾ ਨਾ' 7 ਅਪ੍ਰੈਲ 2023 ਨੂੰ ਰਿਲੀਜ਼ ਹੋਇਆ ਸੀ। ਮੂਸੇਵਾਲਾ ਦੇ ਚੌਥੇ ਗੀਤ ਦਾ ਨਾਮ 'ਚੋਰਨੀ' ਸੀ, ਜੋ 7 ਜੁਲਾਈ 2023 ਨੂੰ ਰਿਲੀਜ਼ ਹੋਇਆ ਸੀ। ਉਸ ਦਾ ਪੰਜਵਾਂ ਗੀਤ 'ਵਾਚਆਊਟ' ਸੀ। ਇਹ 12 ਨਵੰਬਰ, 2023 ਨੂੰ ਰਿਲੀਜ਼ ਹੋਇਆ ਸੀ। ਸਿੱਧੂ ਦਾ ਛੇਵਾਂ ਗੀਤ 'ਡ੍ਰਿਪੀ' 2 ਫਰਵਰੀ 2024 ਨੂੰ, ਸੱਤਵਾਂ ਗੀਤ '410' 11 ਅਪ੍ਰੈਲ 2024 ਨੂੰ ਅਤੇ ਅੱਠਵਾਂ ਗੀਤ 'ਅਟੈਚ' 30 ਅਗਸਤ 2024 ਨੂੰ ਰਿਲੀਜ਼ ਹੋਇਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8