ਗਾਇਕ ਤਰਸੇਮ ਜੱਸੜ ਨੇ ਫੈਨਜ਼ ਨੂੰ ਦਿੱਤਾ ਸਰਪ੍ਰਾਈਜ਼, ਕੀਤਾ ਇਹ ਐਲਾਨ
Sunday, Feb 02, 2025 - 03:32 PM (IST)
ਜਲੰਧਰ- 'ਰੱਬ ਦਾ ਰੇਡੀਓ' ਅਤੇ 'ਮਸਤਾਨੇ' ਵਰਗੀਆਂ ਫ਼ਿਲਮਾਂ ਨਾਲ ਪੰਜਾਬੀ ਸਿਨੇਮਾ ਨੂੰ ਵੱਖਰੀ ਪਛਾਣ ਦੇਣ ਵਾਲੇ ਪੰਜਾਬੀ ਅਦਾਕਾਰ ਤੇ ਗਾਇਕ ਤਰਸੇਮ ਜੱਸੜ ਹੁਣ ਇੱਕ ਵਾਰ ਫਿਰ ਆਪਣੇ ਪ੍ਰਸ਼ੰਸਕਾਂ ਲਈ ਤੋਹਫ਼ਾ ਲੈ ਕੇ ਆ ਰਹੇ ਹਨ। ਤਰਸੇਮ ਜੱਸੜ ਅਪਣੇ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਟੂਰ ਲਈ ਤਿਆਰ ਹਨ। ਗਾਇਕ ਇੱਕ ਵਾਰ ਫਿਰ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੀ ਧਰਤੀ 'ਤੇ ਧੁੰਮਾਂ ਪਾਉਣਗੇ। ਇਸ ਦਾ ਰਸਮੀ ਐਲਾਨ ਅੱਜ ਕਰ ਦਿੱਤਾ ਗਿਆ ਹੈ।
ਕਲਾਸਿਕ ਰਿਕਾਰਡਸ ਵੱਲੋ ਪ੍ਰਸਤੁੱਤ ਕੀਤੇ ਜਾ ਰਹੇ ਅਤੇ ਵਿਹਲੀ ਜੰਤਾ ਫ਼ਿਲਮਜ਼ ਵੱਲੋ ਸੰਚਾਲਿਤ ਕੀਤੇ ਜਾ ਰਹੇ ਇਸ ਵਿਸ਼ਾਲ ਸ਼ੋਅ ਦਾ ਆਯੋਜਨ ਜੁਲਾਈ ਅਤੇ ਅਗਸਤ ਵਿੱਚ ਹੋਣ ਜਾ ਰਿਹਾ ਹੈ, ਜਿਸ ਦੌਰਾਨ ਕਈ ਗ੍ਰੈਂਡ ਕੰਸਰਟ ਦਾ ਗਾਇਕ ਤਰਸੇਮ ਜੱਸੜ ਹਿੱਸਾ ਬਣਨਗੇ। ਇਸ ਸਬੰਧਿਤ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਲੰਮੇ ਸਮੇਂ ਬਾਅਦ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਿਖੇ ਗਾਇਨ ਪ੍ਰਫੋਰਮੈਂਸ ਨੂੰ ਅੰਜ਼ਾਮ ਦੇਣ ਜਾ ਰਹੇ ਗਾਇਕ ਦੇ ਇਸ ਟੂਰ ਦੇ ਪ੍ਰਬੰਧਕੀ ਪੈਨਲ ਦੀ ਕਮਾਂਡ ਉੱਘੇ ਇੰਟਰਨੈਸ਼ਨਲ ਪ੍ਰਮੋਟਰ ਜਤਿੰਦਰ ਸਿੰਘ ਸੰਭਾਲ ਰਹੇ ਹਨ, ਜੋ ਇਸ ਤੋਂ ਪਹਿਲਾ ਵੀ ਕਈ ਵੱਡੇ ਸੇਲੀਬ੍ਰਿਟੀ ਸ਼ੋਅਜ਼ ਦਾ ਆਯੋਜਨ ਸਫਲਤਾਪੂਰਵਕ ਕਰਵਾਉਣ ਵਿੱਚ ਅਹਿਮ ਭੂਮਿਕਾ ਨਿਭਾ ਚੁੱਕੇ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e