ਕ੍ਰਿਕਟਰ ਅਰਸ਼ਦੀਪ ਸਿੰਘ ਦੀ ਭੈਣ ਦੇ ਵਿਆਹ ਗਾਇਕ ਅਰਜਨ ਢਿੱਲੋਂ ਨੇ ਲਾਈਆਂ ਰੌਣਕਾਂ
Thursday, Jan 23, 2025 - 05:30 PM (IST)
ਐਂਟਰਟੇਨਮੈਂਟ ਡੈਸਕ : ਭਾਰਤੀ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਇਸ ਸਮੇਂ ਆਪਣੀ ਨਿੱਜੀ ਜ਼ਿੰਦਗੀ ਕਾਰਨ ਚਰਚਾ ਵਿੱਚ ਹੈ। ਦਰਅਸਲ, ਹਾਲ ਹੀ ਵਿੱਚ ਇਸ ਗੇਂਦਬਾਜ਼ ਦੀ ਭੈਣ ਗੁਰਲੀਨ ਕੌਰ ਦਾ ਵਿਆਹ ਸੀ, ਜਿਸ ਵਿੱਚ ਪੰਜਾਬੀ ਗਾਇਕ ਅਰਜਨ ਢਿੱਲੋਂ ਅਤੇ ਬੰਨੀ ਜੌਹਲ ਨੇ ਆਪਣੇ ਗੀਤਾਂ ਰਾਹੀਂ ਰੌਣਕਾਂ ਲਾਈਆਂ। ਇੰਟਰਨੈੱਟ 'ਤੇ ਵਾਇਰਲ ਹੋ ਰਹੀਆਂ ਵੀਡੀਓਜ਼ ਵਿੱਚ ਦੇਖਿਆ ਜਾ ਸਕਦਾ ਹੈ ਕਿ ਅਰਸ਼ਦੀਪ ਨੇ ਨੀਲੇ ਰੰਗ ਦਾ ਪੈਂਟ ਕੋਟ ਪਾਇਆ ਹੋਇਆ ਹੈ, ਜਿਸ ਨਾਲ ਕ੍ਰਿਕਟਰ ਨੇ ਫਿੱਕੇ ਹਰੇ ਰੰਗ ਦੀ ਪੱਗ ਨੂੰ ਮੈਚ ਕੀਤਾ ਹੈ। ਉਥੇ ਹੀ ਗਾਇਕ ਅਰਜਨ ਢਿੱਲੋਂ ਨੇ ਫਿੱਕੇ ਪੀਲੇ ਰੰਗ ਦਾ ਪੈਂਟ ਕੋਟ ਪਾਇਆ ਹੋਇਆ ਹੈ, ਜਿਸ ਦੌਰਾਨ ਗਾਇਕ ਆਪਣਾ ਗੀਤ 'ਤੂੰ ਜਦੋਂ ਆਉਣਾ ਹੈ' ਗਾਉਂਦਾ ਨਜ਼ਰ ਆ ਰਿਹਾ ਹੈ। ਇਸ ਦੇ ਨਾਲ ਹੀ ਗਾਇਕ ਬੰਨੀ ਜੌਹਲ ਨੇ ਵੀ ਵਿਆਹ ਦੀਆਂ ਵੀਡੀਓਜ਼ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ, ਜਿਸ 'ਚ ਉਹ ਜੋੜੀ ਨੂੰ ਆਸ਼ੀਰਵਾਦ ਦਿੰਦੇ ਨਜ਼ਰ ਆ ਰਹੇ ਹਨ।
ਇਹ ਵੀ ਪੜ੍ਹੋ- ਹਸਪਤਾਲ ਦਾਖ਼ਲ ਹੋਣ ਦੀਆਂ ਅਫਵਾਹਾਂ ਨੂੰ ਗਾਇਕਾ ਨੇ ਦੱਸਿਆ ਝੂਠਾ, ਕਿਹਾ...
ਕ੍ਰਿਕਟਰ ਅਰਸ਼ਦੀਪ ਸਿੰਘ ਬਾਰੇ ਗੱਲ ਕਰੀਏ ਤਾਂ ਅਰਸ਼ਦੀਪ ਸਿੰਘ ਦਾ ਜਨਮ 5 ਫਰਵਰੀ 1999 ਨੂੰ ਹੋਇਆ ਹੈ। ਉਨ੍ਹਾਂ ਨੇ ਆਪਣੀ ਸਕੂਲੀ ਪੜ੍ਹਾਈ ਚੰਡੀਗੜ੍ਹ ਤੋਂ ਕੀਤੀ। ਅਰਸ਼ਦੀਪ 13 ਸਾਲ ਦੀ ਉਮਰ ਤੋਂ ਹੀ ਕ੍ਰਿਕਟ ਖੇਡ ਰਹੇ ਹਨ। ਉਨ੍ਹਾਂ ਨੇ 2015 ਵਿੱਚ ਜਸਵੰਤ ਰਾਏ ਕ੍ਰਿਕਟ ਅਕੈਡਮੀ ਚੰਡੀਗੜ੍ਹ ਤੋਂ ਆਪਣੀ ਗੇਂਦਬਾਜ਼ੀ ਨੂੰ ਤੇਜ਼ ਕੀਤਾ। ਉਸ ਨੇ ਰਾਜ ਪੱਧਰ 'ਤੇ ਚੰਡੀਗੜ੍ਹ ਅਤੇ ਪੰਜਾਬ ਦੀਆਂ ਟੀਮਾਂ ਲਈ ਕ੍ਰਿਕਟ ਖੇਡੀ। ਹੁਣ ਉਹ ਘਰੇਲੂ ਕ੍ਰਿਕਟ ਵਿੱਚ ਪੰਜਾਬ ਲਈ ਖੇਡਦਾ ਹੈ। ਇਸ ਦੇ ਨਾਲ ਹੀ ਉਹ ਆਈਪੀਐਲ ਵਿੱਚ ਪੰਜਾਬ ਕਿੰਗਜ਼ ਲਈ ਖੇਡਦਾ ਹੈ। ਉਸ ਨੇ 2019 ਵਿੱਚ ਆਈਪੀਐਲ ਵਿੱਚ ਆਪਣਾ ਡੈਬਿਊ ਕੀਤਾ ਸੀ। ਅਰਸ਼ਦੀਪ ਇਸ ਸਮੇਂ ਭਾਰਤੀ ਟੀਮ ਦਾ ਖਾਸ ਖਿਡਾਰੀ ਬਣ ਚੁੱਕਿਆ ਹੈ। ਉਨ੍ਹਾਂ ਨੂੰ ਹੁਣ ਤੱਕ 60 ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਹਨ। ਇਨ੍ਹਾਂ ਮੈਚਾਂ ਦੀਆਂ 60 ਪਾਰੀਆਂ ਵਿੱਚ ਗੇਂਦਬਾਜ਼ੀ ਕਰਦੇ ਹੋਏ, ਉਨ੍ਹਾਂ ਨੇ 18.10 ਦੀ ਔਸਤ ਨਾਲ 95 ਵਿਕਟਾਂ ਲਈਆਂ ਹਨ, ਜਿਸ ਵਿੱਚ ਸਭ ਤੋਂ ਵਧੀਆ ਅੰਕੜਾ 4/9 ਰਿਹਾ ਹੈ।
ਇਹ ਵੀ ਪੜ੍ਹੋ-ਧਮਕੀ ਭਰੇ ਸੰਦੇਸ਼ 'ਤੇ ਅਦਾਕਾਰ ਰਾਜਪਾਲ ਯਾਦਵ ਦਾ ਆਇਆ ਬਿਆਨ
ਪੰਜਾਬੀ ਸੰਗੀਤ ਜਗਤ ਵਿਚ ਇੱਕ ਚਰਚਿਤ ਨਾਂ ਬਣ ਉਭਰ ਰਹੇ ਹਨ ਗਾਇਕ ਅਰਜਨ ਢਿੱਲੋਂ, ਜਿੰਨ੍ਹਾਂ ਦੇ ਹਾਲੀਆ ਗਾਣੇ 'ਸੜਕਾਂ ਤੇ ਇਓ ਫਿਰਦੇ' ਦੀ ਅਪਾਰ ਕਾਮਯਾਬੀ ਨੇ ਉਨ੍ਹਾਂ ਨੂੰ ਚੋਟੀ ਦੇ ਗਾਇਕਾ ਵਿਚ ਲਿਆ ਖੜਾ ਕੀਤਾ ਹੈ। 2017 ਵਿਚ ਬਤੌਰ ਗੀਤਕਾਰ ਵਜੋਂ ਅਪਣੇ ਸੰਗੀਤਕ ਸਫ਼ਰ ਦਾ ਅਗਾਜ਼ ਕਰਨ ਵਾਲੇ ਇਸ ਬਾਕਮਾਲ ਗਾਇਕ ਗੀਤਕਾਰ ਅਤੇ ਰੈਪਰ ਵਜੋਂ ਵੀ ਚੌਖੀ ਭੱਲ ਕਾਇਮ ਕਰ ਚੁੱਕੇ ਹਨ। ਪੰਜਾਬੀ ਗਾਇਕੀ ਦੇ ਖੇਤਰ ਵਚ ਪੜਾਅ ਦਰ ਪੜਾਅ ਨਵੇਂ ਦਿਸਹਿੱਦੇ ਸਿਰਜ ਰਹੇ ਢਿੱਲੋਂ ਦੇ ਕਰੀਅਰ ਨੂੰ ਮਜ਼ਬੂਤੀ ਦੇਣ ਵਿਚ ਸਾਲ 2020 ਵਿਚ ਰਿਲੀਜ਼ ਹੋਏ ਉਸ ਦੇ ਪਹਿਲੇ ਈਪੀ 'ਦਿ ਫਿਊਚਰ' ਅਤੇ ਨਵੰਬਰ 2021 ਨੂੰ ਸਾਹਮਣੇ ਆਏ ਸਟੂਡੀਓ ਐਲਬਮ 'ਆਵਾਰਾ' ਦਾ ਵੀ ਖਾਸਾ ਯੋਗਦਾਨ ਰਿਹਾ, ਜਿੰਨ੍ਹਾਂ ਦੀ ਸਫ਼ਲਤਾ ਨੇ ਉਨ੍ਹਾਂ ਨੂੰ ਮੋਹਰੀ ਕਤਾਰ ਗਾਇਕਾ ਵਿਚ ਲਿਆ ਖੜਾ ਕੀਤਾ। ਮੂਲ ਰੂਪ ਵਿਚ ਮਾਲਵਾ ਦੇ ਜ਼ਿਲ੍ਹਾਂ ਬਰਨਾਲਾ ਅਧੀਨ ਆਉਂਦੇ ਭਦੌੜ ਨਾਲ ਸੰਬੰਧਤ ਗਾਇਕ ਅਰਜਨ ਢਿੱਲੋਂ ਦੇ ਹੁਣ ਤੱਕ ਗਾਏ ਅਤੇ ਸੁਪਰ ਹਿੱਟ ਰਹੇ ਗਾਣਿਆਂ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਇੰਨ੍ਹਾਂ ਵਿਚ 'ਜਲਵਾ', 'ਏ ਫਾਰ ਅਰਜਨ', 'ਸਰੂਰ', 'ਪਤੰਦਰ', 'ਚੌਬਰ', 'ਪਤੰਦਰ', 'ਦਾ ਫਿਊਚਰ', 'ਵਟ ਦਾ ਰੌਲਾ', 'ਮੈਨੀਫੈਸ਼ਟ' ਆਦਿ ਸ਼ੁਮਾਰ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8