ਪੰਜਾਬੀ ਅਦਾਕਾਰਾ ਨੇ ਮਰਹੂਮ ਦੀਪ ਸਿੱਧੂ ਦੇ ਨਾਂਅ ਦਾ ਬਣਵਾਇਆ ਟੈਟੂ, ਪਾਈ ਭਾਵੁਕ ਪੋਸਟ
Tuesday, Feb 04, 2025 - 11:39 AM (IST)
ਜਲੰਧਰ- ਕੁਲ ਸਿੱਧੂ ਇੱਕ ਭਾਰਤੀ ਥੀਏਟਰ, ਟੈਲੀਵਿਜ਼ਨ ਅਤੇ ਫਿਲਮ ਕਲਾਕਾਰ ਹੈ ਅਤੇ ਮੁੱਖ ਤੌਰ ਉੱਤੇ ਪੰਜਾਬੀ ਸਿਨੇਮਾ ਨਾਲ ਕੰਮ ਕਰਦੀ ਹੈ। ਉਸ ਦੀ ਫਿਲਮ ਅੰਨ੍ਹੇ ਘੋੜੇ ਦਾ ਦਾਨ ਨੂੰ ਕੌਮੀ ਫਿਲਮ ਪੁਰਸਕਾਰ ਮਿਲਿਆ, ਜਿਸ 'ਚ ਉਸ ਨੇ ਇੱਕ ਰਿਕਸ਼ਾ ਚਲਾਉਣ ਵਾਲੇ ਦੀ ਪਤਨੀ ਦੀ ਭੂਮਿਕਾ ਨਿਭਾਈ ਸੀ। ਉਸ ਨੇ ਇੱਕ ਛੋਟ ਫਿਲਮ ਨੂਰਾਂ ਅਤੇ ਸੁੱਤਾ ਨਾਗ ਵੀ ਕੀਤੀਆਂ।ਕੁਲ ਸਿੱਧੂ ਦਾ ਜਨਮ ਬਠਿੰਡਾ, ਪੰਜਾਬ ਵਿਖੇ ਹੋਇਆ। ਉਸ ਨੇ ਸਕੂਲ ਦੀ ਪੜ੍ਹਾਈ ਕੇਂਦਰੀਏ ਵਿਦਿਆਲਾ ਅਤੇ ਗ੍ਰੈਜੂਏਸ਼ਨ ਮਾਲਵਾ ਦੇ ਕਾਲਜ ਤੋਂ ਕੀਤੀ।ਅਦਾਕਾਰਾ ਸੋਸ਼ਲ ਮੀਡੀਆ 'ਤੇ ਕਾਫ਼ੀ ਐਕਟਿਵ ਰਹਿੰਦੀ ਹੈ ਅਤੇ ਆਏ ਦਿਨ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕਰਦੀ ਰਹਿੰਦੀ ਹੈ।
ਹਾਲ ਹੀ 'ਚ ਮਰਹੂਮ ਦੀਪ ਸਿੱਧੂ ਨਾਲ ਫਿਲਮ 'ਜ਼ੋਰਾ ਦਸ ਨੰਬਰੀਆਂ' ਵਿੱਚ ਸਕ੍ਰੀਨ ਸ਼ੇਅਰ ਕਰਨ ਵਾਲੀ ਕੁਲ ਸਿੱਧੂ (ਕੁਲਵਿੰਦਰ ਕੌਰ) ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਭਾਵੁਕ ਪੋਸਟ ਸਾਂਝੀ ਕੀਤੀ ਹੈ ਅਤੇ ਅਦਾਕਾਰ ਦੇ ਨਾਲ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ, ਇਸ ਤੋਂ ਇਲਾਵਾ ਇੱਕ ਅਜਿਹੀ ਤਸਵੀਰ ਵੀ ਸਾਂਝੀ ਕੀਤੀ ਹੈ, ਜਿਸ ਵਿੱਚ ਉਨ੍ਹਾਂ ਨੇ ਦੀਪੂ ਸਿੱਧੂ ਦੇ ਨਾਂਅ ਦਾ ਟੈਟੂ ਬਣਾਇਆ ਹੋਇਆ ਹੈ।
ਇਹ ਵੀ ਪੜ੍ਹੋ- ਮਸ਼ਹੂਰ Influencer ਦਾ ਅਸ਼ਲੀਲ ਵੀਡੀਓ ਵਾਇਰਲ, ਰੋ ਰਹੀ ਹੈ ਖੂਨ ਦੇ ਹੰਝੂ
ਪੋਸਟ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਲਿਖਿਆ, 'ਅੱਜ ਤੈਨੂੰ ਦੇਖਿਆ ਅਤੇ ਮਿਲਿਆ ਪੂਰੇ ਤਿੰਨ ਸਾਲ ਹੋ ਗਏ ਬਾਈ, ਅੱਜ ਦੀ ਸ਼ਾਮ ਸਾਡੀ ਆਖ਼ਰੀ ਮਿਲਣੀ ਸੀ, ਪਰ ਰੱਬ ਦੀ ਸੌਂਹ ਜੇ ਕਦੇ ਤੂੰ ਮੇਰੇ ਮਨ ਤੋਂ ਦੂਰ ਹੋਇਆ ਹੋਵੇ ਜਾਂ ਤੇਰੀ ਆਵਾਜ਼ ਜਾਂ ਤੇਰਾ ਹਾਸਾ ਜਾਂ ਤੇਰਾ ਚਿਹਰਾ ਇੱਕ ਪਲ ਲਈ ਵੀ ਧੁੰਦਲਾ ਹੋਇਆ ਹੋਵੇ, ਤੂੰ ਜਿੱਥੇ ਵੀ ਹੋਵੇ ਬਾਈ ਖੁਸ਼ ਅਤੇ ਸ਼ਾਂਤ ਹੋਵੇ ਤੇ ਮੈਂ ਜਦੋਂ ਤੱਕ ਇਸ ਧਰਤੀ ‘ਤੇ ਰਹਾਂ ਪ੍ਰਮਾਤਮਾ ਤੈਨੂੰ ਮੇਰੇ ਦਿਲੋਂ-ਦਿਮਾਗ਼ ‘ਚ ਏਸੇ ਤਰ੍ਹਾਂ ਜਿਉਂਦਾ ਰੱਖੇ, ਰੱਬ ਨਾ ਕਰੇ ਇਹ ਯਾਦਾਂ ਕਦੇ ਧੁੰਦਲੀਆਂ ਹੋਣ।'ਹੁਣ ਪ੍ਰਸ਼ੰਸਕ ਵੀ ਇਸ ਪੋਸਟ ਉਤੇ ਕਾਫੀ ਤਰ੍ਹਾਂ ਦੇ ਕੁਮੈਂਟ ਕਰ ਰਹੇ ਹਨ, ਇੱਕ ਨੇ ਲਿਖਿਆ, 'ਕੁੱਲ ਸਿੱਧੂ ਤੂੰ ਬਹੁਤ ਕਰਮਾਂ ਵਾਲੀ ਹੈ, ਦੀਪ ਸਿੱਧੂ ਨਾਲ ਫਿਲਮ ਕੀਤੀ ਆ ਦੀਪ ਸਿੱਧੂ ਇੱਕ ਬਹੁਤ ਵੱਡੀ ਸੋਚ ਅਤੇ ਸੱਚ ਦੇ ਮਾਲਕ ਰਹੇ ਹਨ।' ਇਸ ਤੋਂ ਇਲਾਵਾ ਹੋਰ ਵੀ ਕਈ ਅਦਾਕਾਰ ਦੀ ਯਾਦ ਵਿੱਚ ਕੁਮੈਂਟ ਕਰ ਰਹੇ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e