ਜਾਣੋ ਕਿਉਂ ਮੰਗੀ ਦਿਲਜੀਤ ਦੋਸਾਂਝ ਨੇ ਫੈਨਜ਼ ਕੋਲੋਂ ਮੁਆਫ਼ੀ
Tuesday, Jan 21, 2025 - 09:21 AM (IST)
ਜਲੰਧਰ- ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਦੀ ਫਿਲਮ 'ਪੰਜਾਬ '95' ਹੁਣ 7 ਫਰਵਰੀ ਨੂੰ ਰਿਲੀਜ਼ ਨਹੀਂ ਹੋਵੇਗੀ। ਦਿਲਜੀਤ ਨੇ ਸੋਸ਼ਲ ਮੀਡੀਆ 'ਤੇ ਜਾਣਕਾਰੀ ਦਿੱਤੀ ਕਿ ਫਿਲਮ ਦੀ ਰਿਲੀਜ਼ ਅਣਕਿਆਸੇ ਹਾਲਾਤਾਂ ਕਾਰਨ ਮੁਲਤਵੀ ਕਰ ਦਿੱਤੀ ਗਈ ਹੈ। ਉਸ ਨੇ ਆਪਣੇ ਪ੍ਰਸ਼ੰਸਕਾਂ ਪ੍ਰਤੀ ਆਪਣੀਆਂ ਭਾਵਨਾਵਾਂ ਜ਼ਾਹਰ ਕੀਤੀਆਂ ਅਤੇ ਇੱਕ ਭਾਵੁਕ ਸੰਦੇਸ਼ 'ਚ ਲਿਖਿਆ ਹੈ 'ਮੁਆਫ਼ ਕਰਨਾ'।
ਦਿਲਜੀਤ ਨੇ ਕਿਹਾ ਕਿ ਇਹ ਫੈਸਲਾ ਫਿਲਮ ਟੀਮ ਦੇ ਕੰਟਰੋਲ ਤੋਂ ਬਾਹਰ ਸੀ। 'ਪੰਜਾਬ '95' ਦੀ ਨਵੀਂ ਰਿਲੀਜ਼ ਮਿਤੀ ਦਾ ਅਜੇ ਐਲਾਨ ਨਹੀਂ ਕੀਤਾ ਗਿਆ ਹੈ। ਇਸ ਖ਼ਬਰ ਤੋਂ ਬਾਅਦ, ਉਸ ਦੇ ਪ੍ਰਸ਼ੰਸਕਾਂ 'ਚ ਨਿਰਾਸ਼ਾ ਦੇਖਣ ਨੂੰ ਮਿਲ ਰਹੀ ਹੈ ਪਰ ਹਰ ਕੋਈ ਦਿਲਜੀਤ ਦੇ ਅਗਲੇ ਐਲਾਨ ਦੀ ਉਡੀਕ ਕਰ ਰਿਹਾ ਹੈ। 'ਪੰਜਾਬ '95' ਇੱਕ ਬਹੁਤ ਚਰਚਿਤ ਫਿਲਮ ਹੈ ਅਤੇ ਇਸ ਦੀ ਕਹਾਣੀ ਸਮਾਜਿਕ ਮੁੱਦਿਆਂ 'ਤੇ ਅਧਾਰਤ ਦੱਸੀ ਜਾਂਦੀ ਹੈ। ਦਿਲਜੀਤ ਦੋਸਾਂਝ ਦੀ ਅਦਾਕਾਰੀ ਨੂੰ ਲੈ ਕੇ ਪ੍ਰਸ਼ੰਸਕਾਂ 'ਚ ਬਹੁਤ ਉਤਸ਼ਾਹ ਹੈ। ਨਵੀਂ ਰਿਲੀਜ਼ ਮਿਤੀ ਦਾ ਐਲਾਨ ਹੋਣ ਤੱਕ ਪ੍ਰਸ਼ੰਸਕਾਂ ਨੂੰ ਥੋੜ੍ਹਾ ਹੋਰ ਇੰਤਜ਼ਾਰ ਕਰਨਾ ਪਵੇਗਾ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e