ਜੈਸਮੀਨ ਭਸੀਨ ਦੀ ਜਨਮਦਿਨ ਪਾਰਟੀ ਮੌਕੇ ਬੁਆਏਫ੍ਰੈਂਡ ਅਲੀ ਗੋਨੀ ਨੇ ਅਦਾਕਾਰਾ ਨੂੰ ਤੋਹਫ਼ੇ ’ਚ ਦਿੱਤੇ ਡਾਇਮੰਡ ਏਅਰਰਿੰਗ

Tuesday, Jun 28, 2022 - 01:23 PM (IST)

ਜੈਸਮੀਨ ਭਸੀਨ ਦੀ ਜਨਮਦਿਨ ਪਾਰਟੀ ਮੌਕੇ ਬੁਆਏਫ੍ਰੈਂਡ ਅਲੀ ਗੋਨੀ ਨੇ ਅਦਾਕਾਰਾ ਨੂੰ ਤੋਹਫ਼ੇ ’ਚ ਦਿੱਤੇ ਡਾਇਮੰਡ ਏਅਰਰਿੰਗ

ਬਾਲੀਵੁੱਡ ਡੈਸਕ: ਬਿਗ ਬਾਸ ਅਤੇ ਟੀ.ਵੀ ਦੀ ਮਸ਼ਹੂਰ ਅਦਾਕਾਰ ਜੈਸਮੀਨ ਭਸੀਨ ਦਾ ਅੱਜ ਜਨਮਦਿਨ ਹੈ। 28 ਜੂਨ ਨੂੰ ਜੈਸਮੀਨ ਆਪਣਾ 32ਵਾਂ ਜਨਮਦਿਨ ਮਨਾ ਰਹੀ ਹੈ। ਇਸ ਦੌਰਾਨ ਸੋਸ਼ਲ ਮੀਡੀਆ ’ਤੇ ਅਦਾਕਾਰਾ ਨੂੰ ਜਨਮਦਿਨ ਦੀਆਂ ਮੁਬਾਰਕਾਂ ਮਿਲਣੀਆਂ ਸ਼ੁਰੂ ਹੋ ਗਈਆਂ।

PunjabKesari

ਇਸ ਦੇ ਨਾਲ ਹੀ ਜਨਮਦਿਨ ’ਤੇ ਅਦਾਕਾਰਾ ਨੇ ਇੰਡਸਟਰੀ ਨਾਲ ਜੁੜੇ ਆਪਣੇ ਖ਼ਾਸ ਦੋਸਤਾਂ ਨਾਲ ਦੇਰ ਰਾਤ ਪਾਰਟੀ ਕੀਤੀ ਜਿੱਥੇ ਉਸ ਦੇ ਬੁਆਏਫ੍ਰੈਂਡ ਅਲੀ ਗੋਨੀ, ਗਾਇਕ ਰਾਹੁਲ ਵੈਦ, ਅੰਕਿਤਾ ਲੋਖੰਡੇ, ਵਿੱਕੀ ਜੈਨ ਅਤੇ ਕ੍ਰਿਸ਼ਨਾ ਮੁਖਰਜੀ ਵਰਗੇ ਕਈ ਮਸ਼ਹੂਰ ਸਿਤਾਰੇ ਸ਼ਾਮਲ ਹੋਏ। 

PunjabKesari

ਅਦਾਕਾਰਾ ਦੇ ਜਨਮਦਿਨ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ।ਸਾਹਮਣੇ ਆਈਆ ਤਸਵੀਰਾਂ ’ਚ ਦੇਖਿਆ ਜਾ ਸਕਦਾ ਹੈ ਕਿ ਜੈਸਮੀਨ ਭਸੀਨ ਨੇ ਆਪਣੇ ਬੁਆਏਫ੍ਰੈਂਡ ਅਲੀ ਗੋਨੀ ਨਾਲ ਮਿਲਕੇ ਜਨਮਦਿਨ ਦਾ ਕੇਕ ਕੱਟਿਆ।

PunjabKesari

ਇਹ  ਵੀ ਪੜ੍ਹੋ : ਆਲੀਆ-ਰਣਬੀਰ ਦੇ ਮਾਤਾ-ਪਿਤਾ ਬਣਨ ਦੀ ਖ਼ਬਰ ਸੁਣ ਕੇ ਖ਼ੁਸ਼ ਹੋਈ ਰਾਖੀ, ਕਿਹਾ- ‘ਮੈਂ ਮਾਸੀ ਬਣਨ ਵਾਲੀ ਹਾਂ’

ਕੇਕ ਕੱਟਦੇ ਸਮੇਂ ਅਦਾਕਾਰਾ ਖੁਸ਼ੀ ਨਾਲ ਨੱਚਣ ਲੱਗੀ, ਜਿਸ ਨੂੰ ਦੇਖ ਕੇ ਅਲੀ ਦੇ ਚਿਹਰੇ ’ਤੇ ਵੀ ਮੁਸਕਰਾਹਟ ਆ ਗਈ। ਅਲੀ ਨੇ ਆਪਣੇ ਹੱਥਾਂ ਨਾਲ ਗਰਲਫ੍ਰੈਂਡ ਨੂੰ ਕੇਕ ਵੀ ਖ਼ੁਆਇਆ ਅਤੇ ਖ਼ਾਸ ਮੌਕੇ ’ਤੇ ਅਦਾਕਾਰਾ ਨੂੰ ਡਾਇਮੰਡ ਏਅਰਰਿੰਗ ਵੀ ਗਿਫ਼ਟ ਕੀਤੇ।

PunjabKesari

ਇਹ  ਵੀ ਪੜ੍ਹੋ : ਲਿਟਲ ਮਾਸਟਰਜਸ 5 ਦੇ ਜੇਤੂ ਨੋਬੋਜੀਤ, ਕਿਹਾ- ‘ਇਹ ਇਕ ਸੁਫ਼ਨੇ ਵਰਗਾ ਮਹਿਸੂਸ ਹੋ ਰਿਹਾ ਹੈ’

ਜੈਸਮੀਨ ਦੀ ਜਨਮਦਿਨ ਪਾਰਟੀ ’ਚ ਰਾਹੁਲ ਵੈਦ ਨੇ ਵੀ ਖੂਬ ਮਸਤੀ ਕੀਤੀ ਅਤੇ ਅਦਾਕਾਰਾ ਨਾਲ ਸੈਲਫ਼ੀ ਲੈਂਦੇ ਨਜ਼ਰ ਆਏ। ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ਨੂੰ ਬੇਹੱਦ ਪਸੰਦ ਕਰ ਰਹੇ ਹਨ।

PunjabKesari

ਇਸ ਤੋਂ ਇਲਾਵਾ ਅਦਾਕਾਰਾ ਕ੍ਰਿਸ਼ਨਾ ਮੁਖਰਜੀ ਅਤੇ ਸ਼ਾਹਬਾਜ਼ ਦਿਓਲ ਨਾਲ ਵੀ ਖੂਬਸੂਰਤ ਪੋਜ਼ ਦਿੰਦੀ ਨਜ਼ਰ ਆਈ। ਜੈਸਮੀਨ ਦੀਆਂ ਇਨ੍ਹਾਂ ਤਸਵੀਰਾਂ ਨੂੰ ਪ੍ਰਸ਼ੰਸਕ ਬੇਹੱਦ  ਪਸੰਦ ਕਰ ਰਹੇ ਹਨ ਅਤੇ ਉਸ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਕੇ ਕੁਮੈਂਟ ਵੀ ਕਰ ਰਹੇ ਹਨ।

PunjabKesari
 


author

Anuradha

Content Editor

Related News