ਗਾਇਕੀ ਤੋਂ ਬਾਅਦ ਅਭਿਨੈ ਨਾਲ ‘ਦਿਲ’ ਜਿੱਤੇਗੀ ਧਵਨੀ ਭਾਨੂੰਸ਼ਾਲੀ

Thursday, Sep 05, 2024 - 02:15 PM (IST)

ਮੁੰਬਈ (ਬਿਊਰੋ) - ਆਪਣੇ ਚਾਰਟਬਸਟਰ ਗਾਣਿਆਂ ਨਾਲ ਲੋਕਾਂ ਦੇ ਦਿਲਾਂ ’ਤੇ ਰਾਜ ਕਰਨ ਵਾਲੀ ਗਾਇਕਾ ਧਵਨੀ ਭਾਨੂੰਸ਼ਾਲੀ ਫਿਲਮ ‘ਕਹਾਂ ਸ਼ੁਰੂ ਕਹਾਂ ਖਤਮ’ ਨਾਲ ਹਿੰਦੀ ਫਿਲਮ ਇੰਡਸਟਰੀ ’ਚ ਬਤੌਰ ਅਭਿਨੇਤਰੀ ਕਦਮ ਰੱਖਣ ਜਾ ਰਹੀ ਹੈ। ਇਹ ਇਕ ਪਰਿਵਾਰਕ ਮਨੋਰੰਜਕ ਫਿਲਮ ਹੈ, ਜਿਸ ’ਚ ਉਸ ਦੇ ਨਾਲ ਅਸ਼ੀਮ ਗੁਲਾਟੀ ਨਜ਼ਰ ਆਏਗਾ। ਗਾਇਕੀ ਤੋਂ ਬਾਅਦ ਅਭਿਨੈ ਦੀ ਦੁਨੀਆ ’ਚ ਕਦਮ ਰੱਖਣਾ ਧਵਨੀ ਦੇ ਕਰੀਅਰ ’ਚ ਇਕ ਵੱਡੀ ਛਾਲ ਮੰਨੀ ਜਾ ਰਹੀ ਹੈ।ਫਿਲਮ ਦਾ ਨਿਰਦੇਸ਼ਨ ਸੌਰਭ ਦਾਸ ਗੁਪਤਾ ਨੇ ਕੀਤਾ ਹੈ। ਉਥੇ ‘ਲੁਕਾ ਛੁਪੀ’ ਅਤੇ ‘ਮਿਮੀ’ ਵਰਗੀ ਸ਼ਾਨਦਾਰ ਫਿਲਮਾਂ ਬਣਾ ਚੁੱਕੇ ਲਕਸ਼ਮਣ ਉਟੇਕਰ ਨੇ ਇਸ ਨੂੰ ਰਿਸ਼ੀ ਵਿਰਮਾਨੀ ਦੇ ਨਾਲ ਮਿਲ ਕੇ ਲਿਖਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਫਿਲਮ ’ਚ ਦਰਸ਼ਕਾਂ ਨੂੰ ਕਾਮੇਡੀ ਅਤੇ ਡਰਾਮੇ ਦਾ ਮਿਸ਼ਰਣ ਦੇਖਣ ਨੂੰ ਮਿਲੇਗਾ। ਫਿਲਮ 20 ਸਤੰਬਰ ਨੂੰ ਸਿਨੇਮਾਘਰਾਂ ’ਚ ਦਸਤਕ ਦੇਵੇਗੀ।

ਇਹ ਖ਼ਬਰ ਵੀ ਪੜ੍ਹੋ - ਫਾਇਰਿੰਗ ਮਰਗੋਂ ਏਪੀ ਢਿੱਲੋਂ ਨੇ ਇਕ ਹੋਰ ਵੀਡੀਓ ਕੀਤੀ ਸਾਂਝੀ, ਵੇਖ ਫੈਨਜ਼ ਹੋਏ ਖ਼ੁਸ਼

ਧਵਨੀ ਨੇ ਚੰਦੇਰੀ ’ਚ ਇਸ ਫਿਲਮ ਦੀ ਸ਼ੂਟਿੰਗ ਦੀਆਂ ਯਾਦਾਂ ਨੂੰ ਤਾਜ਼ਾ ਕਰਦੇ ਹੋਏ ਦੱਸਿਆ ਕਿ ਸ਼ੂਟਿੰਗ ਦੌਰਾਨ ਉਸ ਨੂੰ ਘਰ ਦੀ ਬਹੁਤ ਯਾਦ ਆਈ ਸੀ। ਧਵਨੀ ਨੇ ਦੱਸਿਆ ਕਿ ਉਸ ਨੇ ਚੰਦੇਰੀ ’ਚ 40 ਦਿਨਾਂ ਤਕ ਸ਼ੂਟਿੰਗ ਕੀਤੀ। ਉਸ ਨੇ ਆਪਣੇ ਕੋ-ਸਟਾਰਸ ਅਤੇ ਫਿਲਮ ਟੀਮ ਦਾ ਜ਼ਿਕਰ ਕਰਦੇ ਹੋਏ ਕਿਹਾ, ‘‘ਇਹ ਪਹਿਲੀ ਵਾਰ ਸੀ ਜਦੋਂ ਮੈਂ ਆਪਣੇ ਮਾਤਾ-ਪਿਤਾ ਤੋਂ ਦੂਰ ਰਹੀ। ਸ਼ੂਟਿੰਗ ਦੌਰਾਨ ਮੈਨੂੰ ਘਰ ਦੀ ਯਾਦ ਆਉਂਦੀ ਰਹੀ ਪਰ ਇਸ ਦੌਰਾਨ ਹੀ ਮੈਨੂੰ ਇਕ ਨਵਾਂ ਪਰਿਵਾਰ ਮਿਲਿਆ।’’ ਉਸ ਨੇ ਇਹ ਵੀ ਦੱਸਿਆ ਕਿ ਐਕਟਿੰਗ ’ਚ ਆਉਣ ਦਾ ਫੈਸਲਾ ਕਿਵੇਂ ਕੀਤਾ। ਉਸ ਨੇ ਕਿਹਾ, ‘‘ਲਾਕਡਾਊਨ ਦੌਰਾਨ ਮੈਂ ਐਕਟਿੰਗ ’ਚ ਅੱਗੇ ਵਧਣ ਦਾ ਫੈਸਲਾ ਕੀਤਾ। ਮੈਂ ਬਹੁਤ ਮਿਹਨਤ ਨਾਲ ਤਿਆਰੀ ਸ਼ੁਰੂ ਕੀਤੀ, ਕੋਚਾਂ ਤੋਂ ਸਿੱਖਿਆ ਅਤੇ ਥਿਏਟਰ ’ਚ ਰੁੱਝ ਗਈ।’’

ਇਹ ਖ਼ਬਰ ਵੀ ਪੜ੍ਹੋ - ਕੰਗਨਾ ਦੀ 'ਐਮਰਜੈਂਸੀ' 'ਤੇ ਗਿੱਪੀ ਗਰੇਵਾਲ ਦਾ ਬਿਆਨ, ਜਾਣੋ ਕੀ ਬੋਲੇ ਅਦਾਕਾਰ

ਉਸ ਨੇ ਕਿਹਾ ਕਿ ਉਸ ਨੇ ਰਾਸ਼ਟਰੀ ਨਾਟਯ ਵਿੱਦਿਆਲਿਆ ਦੇ ਵਿਦਿਆਰਥੀਆਂ ਤੋਂ ਬਹੁਤ ਕੀਮਤੀ ਜਾਣਕਾਰੀ ਹਾਸਲ ਕੀਤੀ। ਆਪਣੇ ਰੋਲ ਅਤੇ ਫਿਲਮ ਦੇ ਲਈ ਕਈ ਵਰਕਸ਼ਾਪਸ ’ਚ ਹਿੱਸਾ ਲਿਆ, ਜਿਸ ਨਾਲ ਉਸ ਨੂੰ ਬਹੁਤ ਫਾਇਦਾ ਹੋਇਆ। ਉਸ ਨੇ ਦੱਸਿਆ, ‘‘ਮੈਂ ਲਕਸ਼ਮਣ ਅਤੇ ਸੌਰਭ ਸਰ ਨਾਲ ਕਈ ਵਾਰ ਮੁਲਾਕਾਤ ਕੀਤੀ। 3 ਮਿੰਟ ਦਾ ਡਾਂਸ ਵੀਡੀਓ ਬਣਾਉਣ ਅਤੇ ਪੂਰੀ ਫਿਲਮ ’ਤੇ ਕੰਮ ਕਰਨ ਦਰਮਿਆਨ ਦਾ ਫਰਕ ਬਹੁਤ ਮਹੱਤਵਪੂਰਨ ਹੈ। ਮੈਂ ਇਸ ਪ੍ਰਾਜੈਕਟ ਦੇ ਲਈ ਖੁਦ ਨੂੰ ਪੂਰੀ ਤਰ੍ਹਾਂ ਨਾਲ ਸਮਰਪਿਤ ਕਰ ਦਿੱਤਾ ਅਤੇ ਇਹ ਯਕੀਨੀ ਕਰਨ ਲਈ ਅਥਕ ਯਤਨ ਕੀਤਾ ਕਿ ਮੈਂ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਾਂ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


sunita

Content Editor

Related News