''ਧੁਰੰਧਰ'' ਨੇ ਬਾਕਸ ਆਫਿਸ ''ਤੇ ਮਚਾਇਆ ਗਦਰ : 200 ਕਰੋੜ ਤੋਂ ਸਿਰਫ਼ ਕਦਮ ਦੂਰ ਰਣਵੀਰ ਸਿੰਘ ਦੀ ਫਿਲਮ
Thursday, Dec 11, 2025 - 10:55 AM (IST)
ਮੁੰਬਈ- ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਅਤੇ ਅਕਸ਼ੈ ਖੰਨਾ ਦੀ ਐਕਸ਼ਨ ਫਿਲਮ 'ਧੁਰੰਧਰ' ਬਾਕਸ ਆਫਿਸ 'ਤੇ ਧੂਮ ਮਚਾ ਰਹੀ ਹੈ। ਰਿਲੀਜ਼ ਦੇ 6 ਦਿਨ ਪੂਰੇ ਹੋਣ ਦੇ ਬਾਵਜੂਦ ਵੀ ਫਿਲਮ ਦੀ ਕਮਾਈ ਦੀ ਰਫ਼ਤਾਰ ਕਾਫੀ ਤੇਜ਼ ਬਣੀ ਹੋਈ ਹੈ, ਜਿਸ ਨੇ ਸਭ ਦੇ ਹੋਸ਼ ਉਡਾ ਦਿੱਤੇ ਹਨ।
6ਵੇਂ ਦਿਨ ਦਾ ਕਲੈਕਸ਼ਨ
'ਸੈਕਨਿਲਕ' ਦੀ ਰਿਪੋਰਟ ਅਨੁਸਾਰ ਰਣਵੀਰ ਸਿੰਘ ਅਤੇ ਅਕਸ਼ੈ ਖੰਨਾ ਦੀ ਫਿਲਮ 'ਧੁਰੰਧਰ' ਨੇ ਰਿਲੀਜ਼ ਦੇ ਛੇਵੇਂ ਦਿਨ 26.50 ਕਰੋੜ ਰੁਪਏ ਦਾ ਕਲੈਕਸ਼ਨ ਕੀਤਾ ਹੈ। ਇਸ ਦੇ ਨਾਲ ਹੀ, ਫਿਲਮ ਦੀ ਕੁੱਲ ਕਮਾਈ ਹੁਣ 180 ਕਰੋੜ ਰੁਪਏ ਹੋ ਗਈ ਹੈ। ਹਾਲਾਂਕਿ, ਇਹ ਅੰਕੜੇ ਅਨੁਮਾਨਿਤ ਹਨ ਅਤੇ ਅਸਲ ਅੰਕੜਿਆਂ ਵਿੱਚ ਬਦਲਾਅ ਵੇਖਣ ਨੂੰ ਮਿਲ ਸਕਦਾ ਹੈ। ਇਸ ਤੇਜ਼ ਰਫ਼ਤਾਰ ਕਮਾਈ ਨੂੰ ਦੇਖਦਿਆਂ ਲੱਗ ਰਿਹਾ ਹੈ ਕਿ ਫਿਲਮ ਜਲਦ ਹੀ ਭਾਰਤੀ ਬਾਕਸ ਆਫਿਸ 'ਤੇ 200 ਕਰੋੜ ਰੁਪਏ ਦਾ ਅੰਕੜਾ ਪਾਰ ਕਰ ਲਵੇਗੀ।
ਅਕਸ਼ੈ ਖੰਨਾ ਦੀ ਹੋ ਰਹੀ ਹੈ ਤਾਰੀਫ਼
ਫਿਲਮ ਦੀ ਸ਼ਾਨਦਾਰ ਕਮਾਈ ਤੋਂ ਇਲਾਵਾ ਅਦਾਕਾਰ ਅਕਸ਼ੈ ਖੰਨਾ ਦੀ ਐਕਟਿੰਗ ਅਤੇ ਡਾਂਸ ਨੂੰ ਵੀ ਸੋਸ਼ਲ ਮੀਡੀਆ 'ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ।
ਇਸ ਐਕਸ਼ਨ ਫਿਲਮ ਵਿੱਚ ਰਣਵੀਰ ਸਿੰਘ ਅਤੇ ਅਕਸ਼ੈ ਖੰਨਾ ਤੋਂ ਇਲਾਵਾ ਅਦਾਕਾਰ ਸੰਜੇ ਦੱਤ ਨੇ ਵੀ ਅਹਿਮ ਭੂਮਿਕਾ ਨਿਭਾਈ ਹੈ।
